ਪੰਜਾਬ

punjab

By

Published : Mar 3, 2021, 2:38 PM IST

ETV Bharat / city

ਸਿੱਧੂ ਨੇ ਕੈਪਟਨ 'ਤੇ ਮੁੜ ਤੋਂ ਕੱਢੀ ਭੜਾਸ, ਬੋਲੇ ਸੰਧਵਾਂ, ਜੇ ਸਰਕਾਰ ਮਾੜੀ ਤਾਂ ਉੱਥੇ ਕੀ ਕਰ ਰਹੇ ਹੋ

ਨਵਜੋਤ ਸਿੰਘ ਸਿੱਧੂ ਨੇ ਆਪਣੇ ਨਿੱਜੀ ਚੈਨਲ ਜਿੱਤੇਗਾ ਪੰਜਾਬ ਉੱਤੇ ਲਾਈਵ ਹੋ ਕੇ ਮੁੜ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਤੇ ਪੰਜਾਬ ਲਗਾਤਾਰ ਕਰਜ਼ੇ ਵਿੱਚ ਕਿਉਂ ਜਾ ਰਿਹਾ ਹੈ ਕਈ ਗੱਲਾਂ ਦੇ ਜਵਾਬ ਨਵਜੋਤ ਸਿੰਘ ਸਿੱਧੂ ਨੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨਾਲ ਜਿੱਥੇ ਨਵਜੋਤ ਸਿੱਧੂ ਦੀ ਕੈਬਿਨੇਟ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ ਤਾਂ ਉਸ ਦੇ ਉਲਟ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਿਨੇਟ ਰੈਂਕ ਦੇ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬੁਲਾਉਣ ਉਤੇ ਨਵਜੋਤ ਸਿੰਘ ਸਿੱਧੂ ਨੇ ਕਈ ਸਵਾਲ ਖੜ੍ਹੇ ਕੀਤੇ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੇ ਆਪਣੇ ਨਿੱਜੀ ਚੈਨਲ ਜਿੱਤੇਗਾ ਪੰਜਾਬ ਉੱਤੇ ਲਾਈਵ ਹੋ ਕੇ ਮੁੜ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧਿਆ ਤੇ ਪੰਜਾਬ ਲਗਾਤਾਰ ਕਰਜ਼ੇ ਵਿੱਚ ਕਿਉਂ ਜਾ ਰਿਹਾ ਹੈ ਕਈ ਗੱਲਾਂ ਦੇ ਜਵਾਬ ਨਵਜੋਤ ਸਿੰਘ ਸਿੱਧੂ ਨੇ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨਾਲ ਜਿੱਥੇ ਨਵਜੋਤ ਸਿੱਧੂ ਦੀ ਕੈਬਿਨੇਟ ਵਿੱਚ ਸ਼ਾਮਲ ਹੋਣ ਦੀ ਚਰਚਾ ਚੱਲ ਰਹੀ ਸੀ ਤਾਂ ਉਸ ਦੇ ਉਲਟ ਪ੍ਰਸ਼ਾਂਤ ਕਿਸ਼ੋਰ ਨੂੰ ਕੈਬਿਨੇਟ ਰੈਂਕ ਦੇ ਕੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬੁਲਾਉਣ ਉਤੇ ਨਵਜੋਤ ਸਿੰਘ ਸਿੱਧੂ ਨੇ ਕਈ ਸਵਾਲ ਖੜੇ ਕੀਤੇ।

ਵੇਖੋ ਵੀਡੀਓ

ਇਸੇ ਦੌਰਾਨ ਈਟੀਟੀ ਭਾਰਤ ਨਾਲ ਗੱਲਬਾਤ ਕਰਦਿਆਂ ਆਪ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੀ ਪਹਿਲੇ ਦਿਨ ਤੋਂ ਲਗਾਤਾਰ ਕਰਜ਼ੇ ਦੀ ਮਾਰ ਹੇਠ ਡੁੱਬ ਰਹੀ ਪੰਜਾਬ ਸਰਕਾਰ ਖ਼ਿਲਾਫ਼ ਸਵਾਲ ਚੁੱਕ ਰਹੀ ਹੈ। ਇਸ ਦੌਰਾਨ ਸਿਆਸੀ ਲੋਕਾਂ ਉੱਤੇ ਨਿਸ਼ਾਨਾ ਸਾਧਿਆ ਸੰਧਵਾਂ ਨੇ ਕਿਹਾ ਕਿ ਸਿਆਸੀ ਲੋਕ ਸਿਰਫ਼ ਰਾਜਨੀਤੀ ਲਈ ਹੀ ਸਭ ਕੁਝ ਕਰਦੇ ਹਨ ਜਦੋਂ ਉਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਤਾਂ ਉਹ ਦੰਗੇ ਕਰਵਾ ਦਿੰਦੇ ਹਨ।

ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਪਣੇ ਕਰੋੜਾਂ ਅਰਬਾਂ ਦੇ ਮਹਿਲ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਨੇ ਖੜ੍ਹੇ ਕਰ ਲਏ ਹਨ ਜਦਕਿ ਲੋਕ ਸਹੂਲਤਾਂ ਮੁੱਢਲੀ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ ਦੋਨੋਂ ਵੱਡੇ ਸਿਆਸੀ ਪਰਿਵਾਰ ਸਿਰਫ਼ ਆਪਣੇ ਘਰ ਭਰਨ ਉੱਤੇ ਲੱਗੇ ਹੋਏ ਹਨ।

ਨਵਜੋਤ ਸਿੰਘ ਸਿੱਧੂ ਉੱਤੇ ਸਵਾਲ ਚੁੱਕਦਿਆਂ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਈਨਿੰਗ ਮਾਫੀਆ ਉੱਤੇ ਰੋਕ ਲਾਉਣ ਸਬੰਧੀ ਰਿਪੋਰਟ ਪੇਸ਼ ਕੀਤੀ ਗਈ ਤਾਂ ਉਸ ਦੇ ਅੰਕੜੇ ਵੀ ਸ਼ੇਅਰ ਕੀਤੇ ਗਏ ਕਿ ਤੇਲੰਗਾਨਾ ਦਸ ਦਿਨ ਵਿੱਚ 44 ਕਰੋੜ ਰੁਪਏ ਮਾਲੀਆ ਹਾਸਲ ਕਰਦਾ ਹੈ ਜਦਕਿ ਸਰਕਾਰ ਸਾਲ ਦਾ 44 ਕਰੋੜ ਰੁਪਿਆ ਹਾਸਿਲ ਕਰ ਰਹੀ ਹੈ ਤੇ ਫਿਰ ਨਵਜੋਤ ਸਿੰਘ ਸਿੱਧੂ ਕਾਂਗਰਸ ਸਰਕਾਰ ਵਿੱਚ ਕਿਉਂ ਬੈਠੇ ਹਨ ਜੇ ਉਨ੍ਹਾਂ ਉੱਪਰ ਉਹੋ ਸਵਾਲ ਚੁੱਕ ਰਹੇ ਹਨ।

ਪ੍ਰਸ਼ਾਂਤ ਕਿਸ਼ੋਰ ਉੱਤੇ ਨਿਸ਼ਾਨਾ ਸਾਧਿਆ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੋਜ਼ਗਾਰ ਤਹਿਤ ਸਿਰਫ਼ ਚਾਰ ਪੰਜ ਆਪਣੇ ਖਾਸਮ ਖਾਸ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਦਕਿ ਸੂਬੇ ਵਿੱਚ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਿਆ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਸ਼ਾਂਤ ਕਿਸ਼ੋਰ ਕੈਪਟਨ ਅਮਰਿੰਦਰ ਸਿੰਘ ਤੋਂ ਝੂਠੇ ਵਾਅਦੇ ਕਰਵਾਏਗਾ।

ਨਵਜੋਤ ਸਿੰਘ ਸਿੱਧੂ ਨੇ ਤਾਮਿਲਨਾਡੂ ਦੀ ਤਰਜ਼ ਉੱਤੇ ਐਕਸਾਈਜ਼ ਵਿਭਾਗ ਮਿਉਂਸਪੈਲਿਟੀ ਵੱਲੋਂ ਚਲਾਈ ਜਾਣ ਵਾਲੀ ਕਮੇਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਦੀ ਮਨਸ਼ਾ ਹੋਵੇ ਤਾਂ ਉਹ ਵੀ ਐਕਸਾਈਜ਼ ਵਿਭਾਗ ਤੋਂ ਕਰੋੜਾਂ ਰੁਪਏ ਮਾਲੀਆ ਹਾਸਲ ਕਰ ਸਕਦਾ ਹੈ ਪਰ ਸਰਕਾਰ ਦੀ ਮਨਸ਼ਾ ਨਹੀਂ ਹੈ ਕਾਂਗਰਸ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਸਿਰਫ ਤਰੀਕ ਤੇ ਤਰੀਕ ਪਾਉਂਦੀ ਜਦ ਕਿ ਕੰਮ ਕੋਈ ਨਹੀਂ ਕਰਦੀ।

ABOUT THE AUTHOR

...view details