ਚੰਡੀਗੜ੍ਹ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਹਾਰਨ ਤੋਂ ਬਾਅਦ ਪੰਜਾਬ ਕਾਂਗਰਸ (Punjab Congress) ਨੇ ਵੱਡੇ ਬਦਲਾਅ ਕੀਤਾ ਹੈ। ਜਿਸ ਵਿੱਚ ਗਿੱਦੜਵਾਹਾ ਤੋਂ ਵਿਧਾਇਕ (MLA from Gidderwaha) ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ (President of the Punjab Congress) ਨਿਯੁਕਤ ਕੀਤਾ ਗਿਆ ਹੈ, ਭਾਰਤ ਭੂਸ਼ਣ ਆਸੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ ਅਤੇ ਕਾਦੀਆ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਆਗੂ (Leader of the Opposition) ਬਣਿਆ ਗਿਆ ਹੈ।
ਇਹ ਵੀ ਪੜ੍ਹੋ:ਸੁਰੱਖਿਆ ਨੂੰ ਲੈ ਕੇ ਸਿੱਧੂ ਨੇ ਘੇਰੇ CM ਭਗਵੰਤ ਮਾਨ
ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ (Former President of Punjab Congress) ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਆਗੂਆਂ ਨੂੰ ਵਧਾਈ ਦਿੱਤੀ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਲੀਡਰ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣਗੇ ਅਤੇ ਕਾਂਗਰਸ ਨੂੰ ਪੰਜਾਬ ਅੰਦਰ ਮੁੜ ਤੋਂ ਮਜ਼ਬੂਤ ਕਰਨਗੇ।
ਦੂਜੇ ਪਾਸੇ, ਵਿਰੋਧੀਆਂ ਵਲੋਂ ਸਿੱਧੂ ਅਤੇ ਖ਼ਾਨ ਨੂੰ ਲੈ ਕੇ ਤੰਜ਼ ਕੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਟਵੀਟ ਕਰਦਿਆਂ ਦੋਨਾਂ ਉੱਤੇ ਸ਼ਾਇਰੀ ਅੰਦਾਜ਼ ਵਿੱਚ ਤੰਜ਼ ਕੱਸਿਆ ਹੈ। ਉਨ੍ਹਾਂ ਲਿਖਿਆ ਕਿ, "ਕਿਆਮਤ ਕੀ ਰਾਤ ਥੀ, ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਂ, ਪਰ ਫਿਰ ਭੀ ਹਮ ਕਮ ਨਿਕਲੇ, Both Brothers Lost their Chairs 🪑in a Night, ਠੋਕੋ ਤਾਲੀ ।"
ਦੱਸ ਦਈਏ ਕਿ ਬੀਤੀ ਰਾਤ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਲਈ ਨਵੇਂ ਪ੍ਰਧਾਨ ਦਾ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨਿਆ ਗਿਆ ਹੈ, ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਲਈ ਸੀਐਲਪੀ ਆਗੂ ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ (Prime Minister of Pakistan) ਇਮਰਾਨ ਖ਼ਾਨ ਨੂੰ ਨੈਸ਼ਨਲ ਅਸੈਂਬਲੀ (National Assembly) ਵਿੱਚ ਬੇਭਰੋਸਗੀ ਮਤੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ (imran khan losses trust vote)। ਇਮਰਾਨ ਖਾਨ ਦੀ ਸਰਕਾਰ (Government of Imran Khan) ਸੰਸਦ 'ਚ ਭਰੋਸੇ ਦੀ ਵੋਟ ਗੁਆਉਣ ਨਾਲ ਡਿੱਗ ਗਈ। ਬਦਲਦੇ ਸਿਆਸੀ ਘਟਨਾਕ੍ਰਮ ਵਿਚਾਲੇ ਦੇਰ ਰਾਤ ਸ਼ੁਰੂ ਹੋਏ ਵੋਟਿੰਗ ਦੇ ਨਤੀਜਿਆਂ 'ਚ 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ ਸੰਯੁਕਤ ਵਿਰੋਧੀ ਧਿਰ ਨੂੰ 174 ਮੈਂਬਰਾਂ ਦਾ ਸਮਰਥਨ ਮਿਲਿਆ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਬਣਿਆ ਪੰਜਾਬ ਪ੍ਰਦੇਸ਼ ਕਾਂਗਰਸ ਦਾ ਨਵਾਂ ਪ੍ਰਧਾਨ