ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ 'ਤੇ ਹੁਣ ਨਵਜੋਤ ਸਿੰਘ ਸਿੱਧੂ(Navjot Singh Sidhu) ਅਤੇ ਸੀਐਮ (Captain Amarinder Singh)ਵਿੱਚ ਦੋਸਤੀ ਦੇ ਲਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਲਈ ਪਾਰਟੀ ਲੁਧਿਆਣਾ ਦੇ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸ(Political conference) ਦੇ ਮੰਚ ਨੂੰ ਜ਼ਰੀਆ ਬਣਾਉਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਤੋਂ ਸਿੱਧੂ ਹਾਈ ਕਮਾਨ ਤੋਂ ਮਿਲਕੇ ਆਏ ਨੇ, ਖ਼ਾਸਕਰ ਪ੍ਰਿਯੰਕਾ ਗਾਂਧੀ ਨੂੰ ਤਦ ਤੋਂ ਉਨ੍ਹਾਂ ਦਾ ਰੁਖ਼ ਬਦਲਿਆ ਅਤੇ ਉਹ ਥੋੜ੍ਹੇ ਨਰਮ ਦਿਖ ਰਹੇ ਹਨ।
ਦਰਅਸਲ ਕਾਂਗਰਸ ਪਾਰਟੀ ਇਸ ਕਾਨਫ਼ਰੰਸ ਤੋਂ (Punjab Congress) ਦੀ ਇਕਜੁਟਤਾ ਦਾ ਸੰਦੇਸ਼ ਲੋਕਾਂ ਨੂੰ ਦੇਣਾ ਚਾਹੁੰਦੀ ਹੈ। ਜੇਕਰ ਇਹ ਕਾਨਫ਼ਰੰਸ ਹੁੰਦੀ ਹੈ ਤੇ ਕਾਂਗਰਸ ਦੇ ਲਈ ਫ਼ਾਇਦੇਮੰਦ ਜ਼ਰੂਰ ਸਾਬਿਤ ਹੋਵੇਗੀ ਅਤੇ ਦੂਜੇ ਰਾਜਨੀਤਿਕ ਦਲਾਂ ਦੇ ਲਈ ਕੁਝ ਹੱਦ ਤਕ ਨੁਕਸਾਨ ਦਾਇਕ ਵੀ ਹੈ। ਕਾਂਗਰਸ ਨੇ ਵਿੱਚ ਆਖ਼ਰੀ ਵਾਰ 2016 ਵਿੱਚ ਛਪਾਰ 'ਚ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਕਾਂਗਰਸ ਨੇ ਕਦੀ ਵੀ ਛਪਾਰ ਮੇਲੇ ਵਿੱਚ ਆਪਣਾ ਸਿਆਸੀ ਮੰਚ ਨਹੀਂ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਕਾਨਫ਼ਰੰਸ ਦੇ ਖ਼ਿਲਾਫ਼ ਸੀ। ਪਰ ਪਾਰਟੀ ਦੀ ਕਮਾਂਡ ਸਿੱਧੂ ਦੇ ਕੋਲ ਆਉਣ ਤੋਂ ਬਾਅਦ ਫਿਰ ਤੋਂ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਅਕਾਲੀ ਦਲ ਦੇ ਬੁਲਾਰੇ ਕਰਮਵੀਰ ਗੁਰਾਇਆ ਨੇ ਦੱਸਿਆ ਕਿ ਸਿੱਧੂ ਦੇ ਪ੍ਰਧਾਨ ਬਣਨ ਤੇ ਵੀ ਦੋਨੋਂ ਇਕੱਠੇ ਆਏ ਸੀ ਇੱਕ ਮੰਚ ਤੇ ਪਰ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇ ਵਿੱਚ ਵੱਧ ਦੇਖਣ ਨੂੰ ਮਿਲਿਆ। ਹੁਣ ਜਦ ਚੋਣਾ ਨਜ਼ਦੀਕ ਆ ਰਹੀਆਂ ਹਨ ਤਾਂ ਇਹ ਫਿਰ ਤੋਂ ਇਕ ਵਾਰੀ ਲੋਕਾਂ ਨੂੰ ਬੇਵਕੂਫ ਨਾ ਆ ਰਹੇ ਨੇ ਕਿਉਂਕਿ ਪੰਜ ਸਾਲ ਸਾਇਨਾ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਦੋਨਾਂ ਨੂੰ ਇਕੱਠੇ ਲਾ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਇਨ੍ਹਾਂ ਦਾ ਪਲੈਨ ਪਰ ਉਹ ਕਾਮਯਾਬ ਨਹੀਂ ਹੋਵੇਗਾ ਕਿ ਲੋਕੀਂ ਹੁਣ ਪੜ੍ਹੇ ਲਿਖੇ ਨੇ ਸਾਰਾ ਕੁਝ ਜਾਣਦੇ ਹਨ।