ਮੋਹਾਲੀ:ਜ਼ੀਰਕਪੁਰ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਰੇਆਮ ਇੱਕ ਬਾਊਂਸਰ ਉੱਤੇ ਫਾਇਰਿੰਗ ਕਰ ਦਿੱਤੀ ਗਈ। ਇਸ ਸਾਰੀ ਘਟਨਾ ਚੰਡੀਗੜ੍ਹ ਦੇ ਨੇੜੇ ਵਾਪਰੀ ਹੈ। ਦੱਸ ਦਈਏ ਕਿ ਹਮਲਾਵਰ ਕਾਰ ’ਤੇ ਸਵਾਰ ਹੋ ਕੇ ਆਏ ਸਨ ਜੋ ਕਿ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਗਏ।
ਇਹ ਵੀ ਪੜੋ:ਆਸਮਾਨ ਤੋਂ ਵੜ੍ਹ ਰਹੀ ਹੈ ਅੱਗ ! ਜਾਣੋ, ਕਦੋਂ ਦਸਤਕ ਦੇਵੇਗਾ ਮੌਨਸੂਨ
ਦੱਸ ਦਈਏ ਕਿ ਜ਼ੀਰਕਪੁਰ ਦੇ ਪਭਾਤ ਇਲਾਕੇ 'ਚ ਪੈਂਦੇ ਸ਼ਿਵਾ ਇਨਕਲੇਵ 'ਚ ਹੌਂਡਾ ਅਮੇਜ਼ ਗੱਡੀ 'ਚ ਆਏ ਪੰਜ ਨੌਜਵਾਨਾਂ ਨੇ ਉਸ ਨੂੰ ਮਾਰਨ ਦੀ ਨੀਅਤ ਨਾਲ ਬਾਊਂਸਰ 'ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਬਾਊਂਸਰ 'ਤੇ ਦੋ ਗੋਲੀਆਂ ਚਲਾਈਆਂ, ਖੁਸ਼ਕਿਸਮਤੀ ਨਾਲ ਬਾਊਂਸਰ ਨੇ ਪ੍ਰਾਪਰਟੀ ਡੀਲਰ ਦੇ ਦਫਤਰ 'ਚ ਦਾਖਲ ਹੋ ਕੇ ਆਪਣੀ ਜਾਨ ਬਚਾਈ, ਪਰ ਗੋਲੀਆਂ ਦਫਤਰ ਦੇ ਅਗਲੇ ਦਰਵਾਜ਼ੇ 'ਤੇ ਲੱਗੀਆਂ, ਜਿਸ ਕਾਰਨ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ 27 ਸਾਲਾ ਅਭਿਸ਼ੇਕ ਖੀਰਵਾਲ ਨੇ ਦੱਸਿਆ ਕਿ ਹਮਲਾਵਰ ਭੱਜਣ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਦਿੱਤੀ, ਪਰ ਪੁਲਿਸ ਇੱਕ ਘੰਟੇ ਬਾਅਦ ਮੌਕੇ 'ਤੇ ਪਹੁੰਚੀ। ਉਧਰ, ਥਾਣਾ ਜ਼ੀਰਕਪੁਰ ਤੋਂ ਪਹੁੰਚੇ ਐਸਐਚਓ ਦੀਪਇੰਦਰ ਸਿੰਘ ਨੇ ਅਭਿਸ਼ੇਕ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋ ਨੇੜੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਬਾਊਂਸਰ 'ਤੇ ਸ਼ਰੇਆਮ ਫਾਇਰਿੰਗ ਪਹਿਲਾਂ ਪੈਸੇ ਮੰਗੇ ਤੇ ਫਿਰ ਕਾਰ ਵਿੱਚ ਬਠਾਉਣ ਦੀ ਕੀਤੀ ਕੋਸ਼ਿਸ਼:ਅਭਿਸ਼ੇਕ ਖੀਰਵਾਲ ਨੇ ਦੱਸਿਆ ਕਿ ਉਹ ਸ਼ਿਵਾ ਐਨਕਲੇਵ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਪੇਸ਼ੇ ਤੋਂ ਬਾਊਂਸਰ ਹੈ, ਪਰ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਨੌਕਰੀ ਛੱਡ ਚੁੱਕਾ ਹੈ। ਮੰਗਲਵਾਰ ਸ਼ਾਮ 4 ਵਜੇ ਉਹ ਸੋਨੀ ਕੰਸਟਰਕਸ਼ਨ ਐਂਡ ਬਿਲਡਰ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਨਾਲ ਹੀ ਆਪਣੇ ਘਰ ਦੇ ਸਾਹਮਣੇ ਬਣੀਆਂ ਪੌੜੀਆਂ 'ਤੇ ਬੈਠਾ ਸੀ। ਪ੍ਰਾਪਰਟੀ ਡੀਲਰ ਮਾਲਕ ਸੁਸ਼ੀਲ ਕੁਮਾਰ ਦਫ਼ਤਰ ਵਿੱਚ ਬੈਠਾ ਸੀ।
ਉਸੇ ਸਮੇਂ ਇੱਕ ਸਲੇਟੀ ਰੰਗ ਦੀ ਹੌਂਡਾ ਅਮੇਜ਼ ਕਾਰ ਵਿੱਚ ਪੰਜ ਨੌਜਵਾਨ ਆਏ। ਜਿਨ੍ਹਾਂ ਵਿਚੋਂ ਦੋ ਆ ਕੇ ਉਸ ਦੇ ਦੁਆਲੇ ਬੈਠ ਗਏ। ਇੱਕ ਨੌਜਵਾਨ ਨੇ ਅਭਿਸ਼ੇਕ ਤੋਂ 2700 ਰੁਪਏ ਮੰਗੇ। ਅਭਿਸ਼ੇਕ ਨੇ ਉਸ ਨੂੰ ਕਿਹਾ ਕਿ ਮੈਂ ਉਸ ਨੂੰ ਕੋਈ ਪੈਸਾ ਨਹੀਂ ਦੇਵਾਂਗਾ। ਦੂਜੇ ਨੌਜਵਾਨ ਨੇ ਕਿਹਾ ਕਿ ਸੰਨੀ ਨੇ ਤੁਹਾਡਾ ਘਰ ਦਿਖਾਇਆ ਹੈ ਕਿ ਅਭਿਸ਼ੇਕ ਪੈਸੇ ਦੇ ਦੇਵੇਗਾ। ਜਦੋਂ ਅਭਿਸ਼ੇਕ ਨੇ ਕਿਹਾ ਕਿ ਉਹ ਕਿਸੇ ਸੰਨੀ ਨੂੰ ਨਹੀਂ ਜਾਣਦਾ ਤਾਂ ਹਮਲਾਵਰਾਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਲਿਆ।
ਅਭਿਸ਼ੇਕ ਨੇ ਹੱਥੋਪਾਈ ਤੋਂ ਬਾਅਦ ਹਮਲਾਵਰਾਂ ਦੀ ਪਕੜ ਤੋਂ ਛੁਡਾਇਆ ਅਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਭੱਜ ਗਿਆ। ਫਿਰ ਹਮਲਾਵਰਾਂ ਨੇ ਉਸ 'ਤੇ ਦੋ ਗੋਲੀਆਂ ਚਲਾਈਆਂ, ਜੋ ਉਸ ਨੂੰ ਨਹੀਂ ਲੱਗੀਆਂ ਸਗੋਂ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਅਗਲੇ ਦਰਵਾਜ਼ੇ 'ਤੇ ਲੱਗੀਆਂ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ।
ਕਾਰ 'ਤੇ ਦੋ ਵੱਖ-ਵੱਖ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ:ਅਭਿਸ਼ੇਕ ਨੇ ਦੱਸਿਆ ਕਿ ਹਮਲਾਵਰ ਗੋਲੀਬਾਰੀ ਕਰਕੇ ਪਿੰਡ ਨਾਭਾ ਵੱਲ ਭੱਜ ਗਏ। ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜਿਸ ਹੌਂਡਾ ਅਮੇਜ਼ 'ਤੇ ਹਮਲਾਵਰ ਭੱਜੇ ਸਨ, ਉਸ 'ਤੇ ਵੱਖ-ਵੱਖ ਨੰਬਰ ਪਲੇਟਾਂ ਸਨ। ਇੱਕ ਨੰਬਰ ਪਲੇਟ PB 11 ਅਤੇ ਦੂਜੀ PB 15 ਸੀ। ਜਿਸ ਵਿੱਚ ਪੰਜ ਹਮਲਾਵਰ ਸਵਾਰ ਸਨ ਤੇ ਉਹਨਾਂ ਵਿੱਚੋਂ ਇੱਕ ਅਬੋਹਰ ਵਾਲੇ ਪਾਸੇ ਦੀ ਭਾਸ਼ਾ ਬੋਲ ਰਿਹਾ ਸੀ ਜਦਕਿ ਦੂਜਾ ਹਰਿਆਣਵੀ ਸੀ। ਅਭਿਸ਼ੇਕ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਉਸ ਕੋਲ 2 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਤੋਂ ਦੱਸਿਆ ਖਤਰਾ !