ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਜਾਰੀ ਕਰਦਿਆਂ ਸੰਗਤ ਅਰਪਣ ਕੀਤੀ ਗਈ। ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਦੀ ਮੁੱਖ ਸੰਪਾਦਨਾ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਸੰਗਤ ਨੂੰ ਕੀਤੀ ਅਰਪਣ - Shiromani Committee President Bibi Jagir Kaur
ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿਆਰ ਕੀਤੀ ਪੁਸਤਕ ‘ਗੁਰੂ ਨਾਨਕ ਕੀ ਵਡਿਆਈ’ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਵਿਖੇ ਜਾਰੀ ਕਰਦਿਆਂ ਸੰਗਤ ਅਰਪਣ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਗਠਿਤ ਸੈਮੀਨਾਰ ਕਮੇਟੀ ਨੇ ਪ੍ਰਬੰਧ ਅਧੀਨ ਸਕੂਲਾਂ-ਕਾਲਜਾਂ ’ਚ ਕਰਵਾਏ ਗਏ ਸੈਮੀਨਾਰਾਂ ਦੌਰਾਨ ਵੱਖ-ਵੱਖ ਬੁੱਧਜੀਵੀਆਂ ਅਤੇ ਵਿਦਵਾਨਾਂ ਵੱਲੋਂ ਪੇਪਰ ਪੜ੍ਹੇ ਗਏ, ਜਿਸ ਨੂੰ ਪੁਸਤਕ ਰੂਪ ’ਚ ਛਪਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਗੁਰੂ ਸਾਹਿਬ ਦੀ ਬਾਣੀ, ਇਤਿਹਾਸ ਅਤੇ ਜੀਵਨ ਬਿਰਤਾਂਤਾਂ ਨੂੰ ਸਦੀਵੀ ਰੂਪ ਵਿਚ ਸੰਭਾਲਣ ਲਈ ਸਹਾਈ ਹੋਵੇਗੀ।
ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੁਸਤਕ ‘ਗੁਰੂ ਨਾਨਕ ਕੀ ਵਡਿਆਈ ’ਚ ਗੁਰੂ ਸਾਹਿਬ ਦਾ ਜੀਵਨ, ਵਿਚਾਰਧਾਰਾ ਅਤੇ ਉਦੇਸ਼ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ। ਇਹ ਉਦਮ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸੈਮੀਨਾਰ ਕਮੇਟੀ ਵੱਲੋਂ 51 ਦੇ ਕਰੀਬ ਕਰਵਾਏ ਗਏ ਸੈਮੀਨਾਰਾਂ ’ਚ ਵੱਖ-ਵੱਖ ਪਹਿਲੂਆਂ ’ਤੇ ਵਿਦਵਾਨਾਂ ਵੱਲੋਂ ਪੇਸ਼ ਕੀਤੇ ਵਿਚਾਰਾਂ ਨਾਲ ਤਿਆਰ ਕੀਤੀ। ਇਹ ਪੁਸਤਕ ਮਹੱਤਵਪੂਰਨ ਦਸਤਾਵੇਜ਼ ਬਣੀ ਹੈ।