ਚੰਡੀਗੜ੍ਹ: ਪੰਜਾਬ ਵਿੱਚ ਵੱਧ ਰਹੀ ਮਹਿੰਗਾਈ ਦਾ ਮੁੱਦਾ ਪੰਜਾਬ ਵਿਧਾਨਸਭਾ ਦੇ ਬਾਹਰ ਗੂੰਜਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅਨੋਖੇ ਢੰਗ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਉੱਤੇ ਵਿਰੋਧ ਪ੍ਰਗਟ ਕੀਤਾ। ਐਮਐਲਏ ਫਲੈਟ ਤੋਂ ਅਕਾਲੀ ਵਿਧਾਇਕ ਇਕੱਠੇ ਹੋ ਕੇ ਕਿਸਾਨਾਂ ਦੇ ਗੱਡੇ ਉੱਤੇ ਬੈਠ ਕੇ ਵਿਧਾਨਸਭਾ ਵੱਲ ਵਧੇ।
ਗੱਡੇ ਉੱਤੇ ਬੈਠੇ ਅਕਾਲੀ ਵਿਧਾਇਕ ਨੇ ਮੰਗ ਕੀਤੀ ਕਿ ਸੂਬਾ ਅਤੇ ਕੇਂਦਰ ਦੋਨੋ ਸਰਕਾਰਾਂ ਪੈਟਰੋਲ ਡੀਜ਼ਲ ਉੱਤੇ ਟੈਕਸ ਘਟਾ ਕੇ ਆਮ ਲੋਕਾਂ ਨੂੰ ਕੁਝ ਰਾਹਤ ਦੇਣ। ਵਿਧਾਇਕਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ ਸਾਨੂੰ ਅਤੇ ਲੋਕਾਂ ਨੂੰ ਗੱਡੇ ਜਾਂ ਸਾਈਕਲ ਦੀ ਸਵਾਰੀ ਹੀ ਕਰਨੀ ਪਏਗੀ ਕਿਉਕਿ ਗੱਡੀਆਂ ਵਿੱਚ ਤੇਲ ਪਵਾਉਣ ਔਖਾ ਹੋ ਗਿਆ।