ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੇ ਨਵੇਂ ਜਥੇਦਾਰ ਐਲਾਨ ਦਿੱਤੇ ਹਨ। ਟਕਸਾਲੀਆਂ ਨੇ ਜਥੇਬੰਧਕ ਢਾਂਚਾ ਮਜ਼ਬੂਤ ਕਰਨ ਲਈ 16 ਜ਼ਿਲ੍ਹਿਆਂ ਦੇ ਜਥੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਸੋਮਵਾਰ ਨੂੰ ਪਾਰਟੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ, ਮੀਤ ਪ੍ਰਧਾਨ ਉਜਾਗਰ ਸਿੰਘ ਬਡਾਲੀ, ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਾਰੀ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਐਲਾਨੇ ਨਵੇਂ ਜਥੇਦਾਰ
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੇ ਨਵੇਂ ਜਥੇਦਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸੂਚੀ ਪਾਰਟੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ, ਮੀਤ ਪ੍ਰਧਾਨ ਉਜਾਗਰ ਸਿੰਘ ਬਡਾਲੀ, ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਜਾਰੀ ਕੀਤੀ ਹੈ।
ਜਾਣਕਾਰੀ ਮੁਤਾਬਕ ਗੁਰਪ੍ਰਤਾਪ ਸਿੰਘ ਰਿਆੜ ਨੂੰ ਕੌਮੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਮੋਹਾਲੀ (ਦਿਹਾਤੀ), ਹਰਜੀਤ ਸਿੰਘ ਢਕੋਰਾਂ ਨੂੰ ਮੋਹਾਲੀ (ਐੱਸਸੀ ਵਿੰਗ), ਗੁਰਸੇਵਕ ਸਿੰਘ ਹਰਪਾਲਪੁਰ ਨੂੰ ਪਟਿਆਲਾ (ਦਿਹਾਤੀ), ਜਥੇਦਾਰ ਚੈਂਚਲ ਸਿੰਘ ਨੂੰ ਗੁਰਦਾਸਪੁਰ, ਜਸਵੰਤ ਸਿੰਘ ਨੂੰ ਪਠਾਨਕੋਟ (ਦਿਹਾਤੀ), ਸਾਬਕਾ ਐੱਸਜੀਪੀਸੀ ਮੈਂਬਰ ਜਥੇਦਾਰ ਹਰਬੰਸ ਸਿੰਘ ਮੰਝਪੁਰ ਨੂੰ ਹੁਸ਼ਿਆਰਪੁਰ ਸੌਂਪਿਆ ਗਿਆ ਹੈ।
ਇਸ ਤੋਂ ਇਲਾਵਾ ਬਲਦੇਵ ਸਿੰਘ ਚੇਤਾ ਨੂੰ ਨਵਾਂ ਸ਼ਹਿਰ, ਨਰਪਿੰਦਰ ਸਿੰਘ ਨੂੰ ਮਾਨਸਾ, ਗੁਰਪ੍ਰੀਤ ਸਿੰਘ ਕਲਕੱਤਾ ਨੂੰ ਅੰਮ੍ਰਿਤਸਰ (ਸ਼ਹਿਰੀ), ਦਲਜੀਤ ਸਿੰਘ ਗਿੱਲ ਨੂੰ ਤਰਨ ਤਾਰਨ, ਸੁਰਿੰਦਰ ਸਿੰਘ ਕਿਸ਼ਨਪੁਰਾ ਨੂੰ ਰੂਪਨਗਰ, ਗੁਰਜੀਵਨ ਸਿੰਘ ਸਰੌਦ ਨੂੰ ਸੰਗਰੂਰ, ਗੁਰਜਿੰਦਰ ਸਿੰਘ ਗਰੇਵਾਲ ਨੂੰ ਫਾਜ਼ਿਲਕਾ, ਕਾਰਜ ਸਿੰਘ ਨੂੰ ਫਿਰੋਜ਼ਪੁਰ, ਜਥੇਦਾਰ ਸਵਰਨ ਸਿੰਘ ਨੂੰ ਮੋਗਾ, ਦਲਜਿੰਦਰਬੀਰ ਸਿੰਘ ਨੂੰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਅਤੇ ਸਾਬਕਾ ਡਿਪਟੀ ਮੇਅਰ ਮੋਹਿੰਦਰ ਸਿੰਘ ਨੂੰ ਚੰਡੀਗੜ੍ਹ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।