ਪੰਜਾਬ

punjab

ETV Bharat / city

ਹਿੰਦੂਆਂ ਵਿਰੋਧੀ ਹੈ ਐਸਜੀਪੀਸੀ ਦਾ ਮਤਾ: ਭਾਰਦਵਾਜ - SGPC resolution against Hindus: Bhardwaj

ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰਾਸ਼ਟਰੀ ਸੇਵਕ ਸੰਘ ਵਿਰੁੱਧ ਲਿਆਂਦੇ ਗਏ ਮਤੇ ਨੂੰ ਲੈ ਕੇ ਸੂਬੇ ਦੇ ਹਿੰਦੂ ਸੰਗਠਨਾਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੈ ਭਾਰਦਵਾਜ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸ਼ਿਕਾਇਤ ਦਿੱਤੀ ਹੈ।

ਹਿੰਦੂਆਂ ਵਿਰੋਧੀ ਹੈ ਐਸਜੀਪੀਸੀ ਦਾ ਮਤਾ: ਭਾਰਦਵਾਜ
ਹਿੰਦੂਆਂ ਵਿਰੋਧੀ ਹੈ ਐਸਜੀਪੀਸੀ ਦਾ ਮਤਾ: ਭਾਰਦਵਾਜ

By

Published : Apr 7, 2021, 7:36 PM IST

ਚੰਡੀਗੜ੍ਹ: ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰਾਸ਼ਟਰੀ ਸੇਵਕ ਸੰਘ ਵਿਰੁੱਧ ਲਿਆਂਦੇ ਗਏ ਮਤੇ ਨੂੰ ਲੈ ਕੇ ਸੂਬੇ ਦੇ ਹਿੰਦੂ ਸੰਗਠਨਾਂ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।

ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਵਿਜੈ ਭਾਰਦਵਾਜ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸ਼ਿਕਾਇਤ ਵਿਚ ਕਿਹਾ ਹੈ ਕਿ ਐਸਜੀਪੀਸੀ ਵੱਲੋਂ ਪਾਸ ਕੀਤੇ ਗਏ ਮਤੇ ਨਾਲ ਪੰਜਾਬ ਦੇ ਵਿੱਚ ਹਿੰਦੂ ਵਿਰੋਧੀ ਸ਼ਕਤੀਆਂ ਫ਼ਾਇਦਾ ਚੁੱਕ ਮਾਹੌਲ ਖ਼ਰਾਬ ਕਰਨਗੀਆਂ ਅਤੇ ਬੀਤੇ ਕੁਝ ਦਿਨਾਂ ਤੋਂ ਹਿੰਦੂ ਲੀਡਰਾਂ ਉੱਪਰ ਹਮਲੇ ਵੀ ਕੀਤੇ ਜਾ ਰਹੇ ਹਨ, ਜਿਸ ਦੇ ਜਵਾਬ ਵਜੋਂ ਡੀਜੀਪੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸ਼ਿਕਾਇਤ ਇੰਟੈਲੀਜੈਂਸ ਨੂੰ ਭੇਜ ਦਿੱਤੀ ਗਈ ਹੈ।

ਹਿੰਦੂਆਂ ਵਿਰੋਧੀ ਹੈ ਐਸਜੀਪੀਸੀ ਦਾ ਮਤਾ: ਭਾਰਦਵਾਜ

ਉਧਰ, ਭਾਜਪਾ ਆਗੂ ਅਤੇ ਰਾਸ਼ਟਰੀ ਸੇਵਕ ਸੰਘ ਮੈਂਬਰ ਵਿਨੀਤ ਜੋਸ਼ੀ ਨੇ ਕਿਹਾ ਕਿ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਦਾ ਹੱਥ ਠੋਕਾ ਬਣ ਕਿਸਾਨੀ ਸੰਘਰਸ਼ ਦੌਰਾਨ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਅਜਿਹੇ ਮਤੇ ਪਾਸ ਕਰ ਰਿਹਾ ਹੈ, ਜਦ ਕਿ ਉਨ੍ਹਾਂ ਦੇ ਮਤੇ ਨੰਬਰ 20 ਵਿੱਚ ਕੋਈ ਸੱਚਾਈ ਨਹੀਂ ਹੈ।

ਦੱਸ ਦੇਈਏ ਕਿ ਐਸਜੀਪੀਸੀ ਦੇ ਜਨਰਲ ਹਾਊਸ ਵਿਚ ਆਰਐਸਐਸ ਦੇ ਖਿਲਾਫ਼ ਪਾਏ ਗਏ ਮਤੇ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਸੀ ਕਿ ਸਿੱਖ ਕੌਮ ਚ ਬਹੁਤ ਵੱਡੀ ਘੁਸਪੈਠ ਕੀਤੀ ਜਾ ਰਹੀ ਹੈ ਅਤੇ ਕਿਹਾ ਕਿ ਕਿਤਾਬਾਂ ਵਿੱਚ ਉਨ੍ਹਾਂ ਦਾ ਇਤਿਹਾਸ ਖ਼ਤਮ ਕੀਤਾ ਜਾ ਰਿਹਾ ਅਤੇ ਇਹ ਇਕ ਧਰਮ ਦਾ ਮੁੱਦਾ ਹੈ ਜਦ ਕਿ ਕਿਸੇ ਵੀ ਪਾਰਟੀ ਨੂੰ ਇਸ ਮਾਮਲੇ ਵਿੱਚ ਨਹੀਂ ਬੋਲਣਾ ਚਾਹੀਦਾ

ABOUT THE AUTHOR

...view details