ਚੰਡੀਗੜ੍ਹ: ਹਰਿਆਣਾ ਵਿੱਚ ਗੁਰੂਘਰਾਂ ਦੀ ਸੰਭਾਲ ਲਈ ਬਣਾਈ ਗਈ ਵੱਖਰੀ ਕਮੇਟੀ ਉੱਤੇ ਐੱਸਜੀਪਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਤਿੱਖੀ ਪ੍ਰਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਵੱਖਰੀ ਕਮੇਟੀ ਬਣਾ ਕੇ ਸਿੱਖ ਧਰਮ ਉੱਤੇ ਸਾਕਾ ਨੀਲਾ ਤਾਰਾ ਤੋਂ ਵੀ ਵੱਡਾ (Dhami also mentioned Operation Blue Star above) ਹਮਲਾ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਤਮਾਮ ਸਰਕਾਰਾਂ ਨੇ HSGPC ਦੀ ਮਦਦ ਕਰਕੇ ਖਾਲਸਾ ਪੰਥ ਦੀ ਰੂਹ (Attack on the soul of Khalsa Panth) ਉੱਤੇ ਹਮਲਾ ਕੀਤਾ ਹੈ।
ਧਾਮੀ ਨੇ ਅੱਗੇ ਕਿਹਾ ਕਿ ਸਰਕਾਰਾਂ ਕੋਝੀਆਂ ਚਾਲਾਂ ਚੱਲ 1925 ਐਕਟ ਨੂੰ ਢਹਿ-ਢੇਰੀ ਕਰਨ ਦਾ (Attempt to overturn the 1925 Act) ਯਤਨ ਕਰ ਰਹੀਆਂ ਨੇ। ਉਨ੍ਹਾਂ ਕਿਹਾ ਕਿ ਪਹਿਲਾਂ 1920 ਵਿੱਚ ਕਾਂਗਰਸ (In 1920 Congress also brought a new act) ਨੇ ਵੀ ਨਵਾਂ ਐਕਟ ਲਿਆ ਕੇ 1925 ਐਕਟ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਅੱਜ ਰੁਪਿੰਦਰ ਹੁੱਡਾ ਵਰਗੇ ਲੀਡਰ ਦਲੀਲਾਂ ਦੇ ਰਹੇ ਹਨ।