ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ 2 ਅਗਸਤ ਨੂੰ ਸ਼ੁਰੂ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਕੁਝ ਸੀਨੀਅਰ ਵਿਧਾਇਕ ਸੈਸ਼ਨ 'ਚੋ ਗ਼ੈਰ ਹਾਜ਼ਰ ਰਹੇ।
ਦੱਸ ਦੇਈਏ ਕਿ ਨਵਜੋਤ ਸਿੱਧੂ, ਪ੍ਰਕਾਸ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਹਰਵਿੰਦਰ ਸਿੰਘ ਫੂਲਕਾ ਵਿਧਾਨ ਸਭਾ ਸੈਸ਼ਨ 'ਚੋ ਗ਼ੈਰ ਹਾਜ਼ਰ ਰਹੇ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੰਤਰੀ ਪਦ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਹਾਊਸ ਦੀ ਦੂਸਰੀ ਕਤਾਰ ਵਿਚ ਸੀਟ ਅਲਾਟ ਕੀਤੀ ਗਈ ਸੀ।
'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ 10 ਮਹੀਨਾ ਪਹਿਲਾ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ, ਵੀ ਅੱਜ ਸਦਨ ਵਿੱਚ ਨਹੀ ਆਏ। ਫੂਲਕਾ ਦੀ ਸੀਟ ਅਜੇ ਵੀ ਪਹਿਲੀ ਕਤਾਰ ਵਿੱਚ ਹੀ ਹੈ।
ਸੁਖਪਾਲ ਖਹਿਰਾ ਵਿਦੇਸ਼ ਦੌਰੇ ਉਤੇ ਗਏ ਹੋਣ ਕਰਕੇ ਗ਼ੈਰ ਹਾਜ਼ਰ ਰਹੇ।
ਵਿਧਾਨ ਸਭਾ ਦੇ ਸੈਸ਼ਨ 'ਚ ਨਹੀ ਪੁਹੰਚੇ ਵੱਡੇ ਲੀਡਰ - ਪ੍ਰਕਾਸ ਸਿੰਘ ਬਾਦਲ
ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਕੁਝ ਸੀਨੀਅਰ ਵਿਧਾਇਕ ਸੈਸ਼ਨ 'ਚੋ ਗ਼ੈਰ ਹਾਜ਼ਰ ਰਹੇ। ਨਵਜੋਤ ਸਿੱਧੂ, ਪ੍ਰਕਾਸ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਸੁਖਪਾਲ ਸਿੰਘ ਖਹਿਰਾ, ਹਰਵਿੰਦਰ ਸਿੰਘ ਫੂਲਕਾ ਵਿਧਾਨ ਸਭਾ ਸੈਸ਼ਨ 'ਚੋ ਗ਼ੈਰ ਹਾਜ਼ਰ ਰਹੇ।
ਵਿਧਾਨ ਸਭਾ ਸੈਸ਼ਨ
ਇਹ ਵੀ ਪੜ੍ਹੌ: ਸਰਹੱਦੀ ਇਲਾਕਿਆਂ 'ਚ ਹਾਈ ਅਲਰਟ, ਕੈਪਟਨ ਵੱਲੋਂ ਪਠਾਨਕੋਟ ਪ੍ਰਸ਼ਾਸਨ ਤੇ ਡੀਜੀਪੀ ਨੂੰ ਸਖ਼ਤ ਨਿਰਦੇਸ਼
ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਕਹਿਣ ਉਤੇ ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ ਅਤੇ ਬਲਦੇਵ ਸਿੰਘ ਜੈਤੋ ਨੂੰ ਇਕ ਵੱਖਰੇ ਗਰੁੱਪ ਦੇ ਤੌਰ ਉੱਤੇ ਸੀਟਾਂ ਮਿਲੀਆ ਹਨ। ਸੁਖਪਾਲ ਖਹਿਰਾ ਛੱਡ ਬਾਕੀ ਤਿੰਨਾਂ ਨੇ ਹਾਜ਼ਰੀ ਭਰੀ ਹੈ।ਅਕਾਲੀ ਦਲ ਦੇ ਪ੍ਰਕਾਸ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੀ ਗ਼ੈਰ ਹਾਜ਼ਰ ਰਹੇ।