ਪੰਜਾਬ

punjab

ETV Bharat / city

ਅਕਾਲੀ ਦਲ ਦੇ ਸੀਨੀਅਰ ਆਗੂ ਹਰੀ ਸਿੰਘ ਜ਼ੀਰਾ ਦਾ ਹੋਇਆ ਦਿਹਾਂਤ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਜ਼ੀਰ ਜੱਥੇਦਾਰ ਹਰੀ ਸਿੰਘ ਜ਼ੀਰਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਜ਼ੀਰ ਜੱਥੇਦਾਰ ਹਰੀ ਸਿੰਘ ਜ਼ੀਰਾ ਦਾ 3 ਅਗਸਤ ਨੂੰ ਸ਼ਾਮੀ 7 ਵਜੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਮਰਹੂਮ ਅਕਾਲੀ ਆਗੂ ਹਰੀ ਸਿੰਘ ਜ਼ੀਰਾ 80 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

Senior Akali Dal leader Hari Singh Zira passed away
ਅਕਾਲੀ ਦਲ ਦੇ ਸੀਨੀਅਰ ਆਗੂ ਹਰੀ ਸਿੰਘ ਜ਼ੀਰਾ ਦਾ ਹੋਇਆ ਦਿਹਾਂਤ

By

Published : Aug 4, 2020, 6:19 AM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਜ਼ੀਰ ਜੱਥੇਦਾਰ ਹਰੀ ਸਿੰਘ ਜ਼ੀਰਾ 3 ਅਗਸਤ ਨੂੰ ਸ਼ਾਮੀ 7 ਵਜੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਮਰਹੂਮ ਅਕਾਲੀ ਆਗੂ ਹਰੀ ਸਿੰਘ ਜ਼ੀਰਾ 80 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

ਜਥੇਦਾਰ ਹਰੀ ਸਿੰਘ ਜ਼ੀਰਾ 1977 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜੁੜੇ ਹੋਏ ਸਨ। ਜਥੇਦਾਰ ਜ਼ੀਰਾ ਪੰਜ ਵਾਰ ਵਿਧਾਇਕ ਰਹੇ ਅਤੇ ਇੱਕ ਵਾਰ ਸੰਚਾਈ ਮੰਤਰੀ ਰਹੇ। ਇਸੇ ਨਾਲ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ ਵਜੋਂ ਪਾਰਟੀ ਨਾਲ ਜੁੜੇ ਰਹੇ।

ਤੁਹਾਨੂੰ ਦੱਸ ਦਈਏ ਜੱਥੇਦਾਰ ਜ਼ੀਰਾ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਚੰਡੀਗੜ੍ਹ ਵਿੱਚ ਪੀਜੀਆਈ ਦੇ ਵਿੱਚ ਇਲਾਜ ਕਰਵਾ ਰਹੇ ਸਨ। ਜਥੇਦਾਰ ਹਰੀ ਸਿੰਘ ਦੀ ਅੰਤਿਮ ਸਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਜਿੱਦੀ ਪਿੰਡ ਵਿੱਚ ਕੀਤਾ ਜਾਵੇਗਾ। ਜੱਥੇਦਾਰ ਦੀ ਮੌਤੇ ਸ਼੍ਰੋਮਣੀ ਅਕਾਲੀ ਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ABOUT THE AUTHOR

...view details