ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਲਿਆਂਦੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ। ਆਪਣੇ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਕਿਸਾਨਾਂ ਨੇ ਅੱਜ (27 ਸਤੰਬਰ) ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਸ ਭਾਰਤ ਬੰਦ 'ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕੀ ਕਿਹਾ ਸੁਣੋ ...
ਭਾਰਤ ਬੰਦ ਦੌਰਾਨ ਆਮ ਲੋਕਾਂ ਦੀ ਕਿਸਾਨਾਂ ਬਾਰੇ ਕੀ ਹੈ ਰਾਏ? - shutdown
12:56 September 27
ਰਾਕੇਸ਼ ਟਿਕੈਤ ਨੇ ਕਿਹਾ - ਐਂਬੂਲੈਂਸ, ਡਾਕਟਰ ਜਾਂ ਐਮਰਜੈਂਸੀ ਵਿੱਚ ਜਾਣ ਵਾਲਿਆਂ ਨੂੰ ਛੋਟ
12:41 September 27
ਰੇਲਵੇ ਵਿਭਾਗ ਨੇ 5 ਗੱਡੀਆਂ ਜੰਕਸ਼ਨ 'ਤੇ ਹੀ ਰੋਕ ਲਈਆਂ
ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਥਾਂ-ਥਾਂ ਤੇ ਸੜਕਾਂ ਅਤੇ ਰੇਲਾਂ ਜਾਮ ਕੀਤੀਆਂ ਹੋਈਆਂ ਹਨ। ਇਸਦੇ ਚਲਦਿਆਂ ਰੇਲਵੇ ਵਿਭਾਗ ਨੇ 5 ਗੱਡੀਆਂ ਜੰਕਸ਼ਨ 'ਤੇ ਹੀ ਰੋਕ ਲਈਆਂ
11:53 September 27
ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਵੀ ਕੀਤਾ ਕਿਸਾਨਾਂ ਨੇ ਬੰਦ
ਕਿਸਾਨ ਜਥੇਬੰਦੀਆਂ ਵੱਲੋ ਧਰਨਾ ਜਾਰੀ ਹਜਾਰਾਂ ਦੀ ਤਦਾਦ 'ਚ ਕਿਸਾਨ ਆਗੂ ਧਰਨੇ ਵਿਚ ਸ਼ਾਮਿਲ
11:33 September 27
ਬਠਿੰਡਾ 'ਚ ਮਿਲੀਆ ਕਿਸਾਨਾਂ ਨੂੰ ਦੁਕਾਨਦਾਰਾਂ ਦਾ ਸਾਥ
ਬਠਿੰਡਾ ਦੇ ਭਾਈ ਘਨੱਈਆ ਚੌਕ 'ਚ ਭਾਰਤ ਬੰਦ ਨੂੰ ਲੈਕੇ ਚੱਕਾ ਜਾਮ ਕੀਤਾ ਗਿਆ ਇਸ ਮੌਕੇ ਵਪਾਰ ਮੰਡਲ ਵੱਲੋਂ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦਿੰਦਿਆਂ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ।
09:55 September 27
ਪਟਿਆਲਾ ਦੇ ਪਿੰਡ ਦੌਣ ਕਲਾਂ 'ਚ ਕਿਸਾਨਾਂ ਨੇ ਰੋਕੀ ਰੇਲ ਗੱਡੀ
ਸਾਬਕਾ ਮੁੱਖ ਮੰਤਰੀ ਦੇ ਸ਼ਹਿਰ ਦੀਆਂ ਸੜਕਾਂ ਵੀ ਕੀਤੀਆਂ ਕਿਸਾਨਾਂ ਨੇ ਜਾਮ ਨਾਲ ਹੀ ਪਿੰਡ ਦੌਣ ਕਲਾਂ ਚ ਰੇਲ ਗੱਡੀ ਵੀ ਰੋਕੀ ਗਈ ਹੈ।
09:47 September 27
ਪਠਾਨਕੋਟ ਜੰਮੂ ਰੇਲਵੇ ਲਾਈਨ 'ਤੇ ਲਗਾਇਆ ਕਿਸਾਨਾਂ ਨੇ ਧਰਨਾ
ਭਾਰਤ ਬੰਦ ਦੇ ਚਲਦੇ ਕਿਸਾਨਾਂ ਵੱਲੋਂ ਪਠਾਨਕੋਟ-ਜੰਮੂ ਰੇਲਵੇ ਲਾਇਨ 'ਤੇ ਧਰਨਾ ਲਗਾ ਦਿੱਤਾ ਹੈ।
09:22 September 27
ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ ਗੋਲਡਨ ਗੇਟ ਦੇ ਰਸਤੇ ਕੀਤੇ ਬੰਦ
ਕਿਸਾਨਾਂ ਵੱਲੋਂ ਭਾਰਤ ਬੰਦ ਦਾ ਅਸਰ ਪੂਰੇ ਭਾਰਤ ਚ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ 'ਚ ਵੀ ਕਿਸਾਨ ਜਥੇਬੰਦੀਆਂ ਨੇ ਗੋਲਡਨ ਗੇਟ ਦਾ ਰਾਸਤੇ ਬੰਦ ਕਰ ਦਿੱਤਾ ਹੈ।।
08:56 September 27
ਫਰੀਦਕੋਟ 'ਚ 6 ਥਾਵਾਂ 'ਤੇ ਜਾਮ ਲਗਾਕੇ ਰੋਸ਼ ਪ੍ਰਦਰਸ਼ਨ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਫਰੀਦਕੋਟ 'ਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਜਿਲ੍ਹੇ ਅੰਦਰ 6 ਥਾਵਾਂ 'ਤੇ ਜਾਮ ਲਗਾਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ।
08:47 September 27
ਗੁਰਦਾਸਪੁਰ: ਭਾਰਤ ਬੰਦ ਦੇ ਸਦੇ ਦਾ ਅਸਰ ਸਬਜ਼ੀ ਮੰਡੀ ਦਾ ਕੰਮਕਾਜ ਰਿਹਾ ਪੂਰਨ ਤੌਰ 'ਤੇ ਬੰਦ
ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ ਅਤੇ ਜਿਸ ਨੂੰ ਸਮਰਥਨ ਦੇਣ ਦਾ ਪਹਿਲਾ ਹੀ ਕਈ ਵਰਗਾ ਵਲੋਂ ਐਲਾਨ ਕੀਤਾ ਗਿਆ ਸੀ ਅਤੇ ਪੰਜਾਬ ਦੇ ਜਿਲਾ ਗੁਰਦਾਸਪੁਰ 'ਚ ਇਸ ਬੰਦ ਦਾ ਅਸਰ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਜਿਲਾ ਗੁਰਦਾਸਪੁਰ ਦੇ ਬਟਾਲਾ ਦੀ ਮੁਖ ਸਬਜ਼ੀ ਮੰਡੀ ਚ ਕੰਮਕਾਜ ਬਿਲਕੁਲ ਬੰਦ ਰਹੀ ਅਤੇ ਆੜਤੀਆ ਦਾ ਕਹਿਣਾ ਹੈ ਕਿ ਅੱਜ ਦੇ ਬੰਦ ਦਾ ਸਮਰਥਨ ਦੇਣ ਦਾ ਉਹਨਾਂ ਵਲੋਂ ਐਲਾਨ ਕੀਤਾ ਗਿਆ ਸੀ. ਕਿਉਕਿ ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਅਤੇ ਉਹਨਾਂ 'ਤੇ ਵੀ ਇਸ ਖੇਤੀ ਕਾਨੂੰਨਾਂ ਦਾ ਸਿੱਧਾ ਅਸਰ ਉਹਨਾਂ ਦੇ ਵਰਗ ਤੇ ਹੋਵੇਗਾ।
ਇਸ ਦੇ ਨਾਲ ਹੀ ਬੱਸਾਂ ਦੀ ਆਵਾਜਾਈ ਵੀ ਠੱਪ ਦੇਖਣ ਨੂੰ ਮਿਲ ਰਹੀ ਹੈ ਅਤੇ ਬਸ ਸਟੈਂਡ ਚ ਸਾਰੀਆਂ ਬੱਸਾਂ ਪਨਬਸ ਅਤੇ ਨਿਜੀ ਬੱਸਾਂ ਬੰਦ ਦੇਖਣ ਨੂੰ ਮਿਲ ਰਹੀਆਂ ਹਨ।
08:35 September 27
ਫਿਰੋਜ਼ਪੁਰ 'ਚ ਕਿਸਾਨਾਂ ਨੇ ਥਾਂ-ਥਾਂ ਲਾਗਾਏ ਧਰਨੇ
ਫਿਰੋਜ਼ਪੁਰ 'ਚ ਕਿਸਾਨਾਂ ਨੇ ਥਾਂ-ਥਾਂ ਲਾਗਾਏ ਧਰਨੇ
08:00 September 27
ਭਾਰਤ ਬੰਦ ਦੌਰਾਨ ਆਮ ਲੋਕਾਂ ਦੀ ਕਿਸਾਨਾਂ ਬਾਰੇ ਕੀ ਹੈ ਰਾਏ?
ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈਕੇ ਦੇਸ਼ ਦਾ ਅੰਨਦਾਤਾ ਦਿੱਲੀ ਦੀ ਹਿੱਕ 'ਤੇ 10 ਮਹੀਨਿਆਂ ਤੋਂ ਬੈਠਾ ਹੈ ਪਰ ਕੇਂਦਰ ਸਰਕਾਰ ਗੱਲ ਮੰਨਣ ਨੂੰ ਤਿਆਰ ਨਹੀਂ ਹੈ। ਜਿਸਦੇ ਰੋਸ ਵੱਜੋਂ ਅੱਜ ਸਯੁੰਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਸੀ ਜਿਸਦੇ ਚਲਦਿਆਂ ਅੱਜ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰਤ ਬੰਦ ਹੈ। ਇਸ ਦੌਰਾਨ ਕਈ ਤਰ੍ਹਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।