ਚੰਡੀਗੜ੍ਹ: ਮਹਾਰਾਸ਼ਟਰ ਕੇਰਲ ਸਣੇ ਪੰਜਾਬ 'ਚ ਮੁੜ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹੁਣ ਤੱਕ ਇਸ ਤਹਿਤ 48,60,435 ਲੋਕਾਂ ਦੀ ਟੈਸਟਿੰਗ ਕੀਤੀ ਜਾ ਚੁੱਕੀ ਹੈ ਜਦਕਿ ਅੱਜ 10,088 ਦੇ ਸੈਂਪਲ ਲਏ ਗਏ ਹਨ। ਹੁਣ ਸੂਬੇ 'ਚ ਕੁਲ 3167 ਕੇਸ ਪੌਜ਼ੀਟਿਵ ਹਨ, ਜਿਨ੍ਹਾਂ ਵਿੱਚੋਂ 77 ਆਕਸੀਜਨ ਉਪਰ ਹਨ ਜਦਕਿ 10 ਦੀ ਹਾਲਤ ਗੰਭੀਰ ਹੈ। ਹੁਣ ਤੱਕ 5,769 ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 80,895 ਸਿਹਤ ਕਾਮਿਆਂ ਵੱਲੋਂ ਪਹਿਲੇ ਪੜਾਅ ਦੀ ਡੋਜ਼ ਲੈ ਲਈ ਹੈ ਜਦਕਿ 46,409 ਨੇ ਫ਼ਰੰਟ ਲਾਈਨ ਵਰਕਰ ਟੀਕਾ ਲਗਵਾਇਆ ਹੈ, ਹੁਣ ਤੱਕ ਟੀਕਾ ਲਗਵਾਉਣ ਵਾਲੇ ਸਿਹਤ ਕਾਮਿਆਂ ਅਤੇ ਫ਼ਰੰਟ ਲਾਈਨ ਵਰਕਰਾਂ ਦੀ ਗਿਣਤੀ 127304 ਹੋ ਚੁਕੀ ਹੈ।
ਜਲੰਧਰ | 54 | ਸੰਗਰੂਰ | 9 |
---|---|---|---|
ਲੁਧਿਆਣਾ | 37 | ਕਪੂਰਥਲਾ | 26 |
ਪਟਿਆਲਾ | 22 | ਫ਼ਰੀਦਕੋਟ | 1 |
ਮੋਹਾਲੀ | 49 | ਮੁਕਤਸਰ | 3 |
ਅੰਮ੍ਰਿਤਸਰ | 37 | ਫ਼ਾਜ਼ਿਲਕਾ | 1 |
ਗੁਰਦਾਸਪੁਰ | 20 | ਮੋਗਾ | 13 |
ਬਠਿੰਡਾ | 17 | ਰੋਪੜ | 11 |
ਹੁਸ਼ਿਆਰਪੁਰ | 38 | ਫ਼ਤਿਹਗੜ੍ਹ ਚੂੜੀਆਂ | 05 |
ਫ਼ਿਰੋਜ਼ਪੁਰ | 08 | ਤਰਨ ਤਾਰਨ | 04 |
ਪਠਾਨਕੋਟ | 01 | ਮਾਨਸਾ | 01 |