ਚੰਡੀਗੜ੍ਹ: ਕੋਰੋਨਾਵਾਇਰਸ ਦੀ ਲਾਗ ਤੋਂ ਬਚਾਅ ਲਈ ਸਰਕਾਰ ਵੱਲੋਂ ਕਰਫਿਊ ਲਾਇਆ ਹੋਇਆ ਹੈ ਤੇ ਜਿਸ ਕਰਕੇ ਕੁਝ ਲੋਕ ਕਰਫਿਊ ਵਿੱਚ ਫਸੇ ਹੋਏ ਸਨ। ਉਨ੍ਹਾਂ ਲਈ ਸੈਕਟਰ 16 ਵਿੱਚ ਰਹਿਣ ਲਈ ਰੈਣ ਬਸੇਰੇ ਦਾ ਇੰਤਜ਼ਾਮ ਕੀਤਾ ਗਿਆ ਪਰ ਰਹਿਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਸੁਵਿਧਾ ਨਹੀਂ ਮਿਲ ਰਹੀ ਸੀ ਤੇ ਲੋਕ ਕਾਫ਼ੀ ਪਰੇਸ਼ਾਨ ਹੋ ਰਹੇ ਸਨ। ਇਨ੍ਹਾਂ ਲੋਕਾਂ ਨਾਲ ਈਟੀਵੀ ਭਾਰਤ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਖ਼ਬਰ ਨਸ਼ਰ ਕੀਤੀ ਤੇ ਹੁਣ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ।
ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਰੈਣ ਬਸੇਰੇ 'ਚ ਰਹਿ ਰਹੇ ਲੋਕਾਂ ਨੂੰ ਐੱਸਐੱਚਓ ਨੇ ਵੰਡਿਆ ਖਾਣਾ - ਕੋਰੋਨਾਵਾਇਰਸ
ਚੰਡੀਗੜ੍ਹ ਦੇ ਸੈਕਟਰ 16 ਵਿੱਚ ਰੈਣ ਬਸੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਣ-ਪੀਣ ਲਈ ਸਮਾਨ ਵੰਡਿਆ ਗਿਆ ਜਿਸ ਲਈ ਉਨ੍ਹਾਂ ਨੇ ਈਟੀਵੀ ਭਾਰਤ ਦੀ ਟੀਮ ਦਾ ਧੰਨਵਾਦ ਕੀਤਾ।
ਫ਼ੋਟੋ
ਦੱਸ ਦਈਏ, ਰੈਣ ਬਸੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਪੁਲਿਸ ਵਾਲਿਆਂ ਨੇ ਆ ਕੇ ਖਾਣਾ ਵੰਡਿਆ ਤੇ ਲੋਕਾਂ ਨੇ ਈਟੀਵੀ ਭਾਰਤ ਦਾ ਧੰਨਵਾਦ ਕੀਤਾ। ਲੋਕਾਂ ਨੇ ਕਿਹਾ ਕਿ ਉਹ ਪਿਛਲੇ 10-12 ਦਿਨਾਂ ਤੋਂ ਇੱਥੇ ਫਸੇ ਹੋਏ ਸਨ ਤੇ ਪਹਿਲਾਂ ਖਾਣਾ ਵੀ ਠੀਕ ਨਹੀਂ ਮਿਲ ਰਿਹਾ ਸੀ ਤੇ ਗੁਰਦੁਆਰਾ ਸਾਹਿਬ ਤੋਂ ਲੰਗਰ ਲਿਆ ਕੇ ਖਵਾਇਆ ਜਾ ਰਿਹਾ ਸੀ।
ਈਟੀਵੀ ਭਾਰਤ ਵੱਲੋਂ ਖ਼ਬਰ ਵਿਖਾਉਣ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਲੋਕਾਂ ਨੂੰ ਸਹੀ ਖਾਣਾ ਉਪਲਬਧ ਕਰਵਾਇਆ।