ਪੰਜਾਬ

punjab

ETV Bharat / city

ਚੰਡੀਗੜ੍ਹ ’ਚ ਲਾਗੂ ਧਾਰਾ 144, ਜਾਣੋ ਪੂਰੀ ਖ਼ਬਰ

ਡੀਸੀ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਕੋਈ ਵੀ ਸੰਸਥਾ ਜਾਂ ਯੂਨੀਅਨ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਨਹੀਂ ਕਰ ਸਕਣਗੇ। ਆਦੇਸ਼ਾਂ ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਰੈਲੀਆਂ ਅਤੇ ਧਰਨੇ ਦੇ ਲਈ ਪ੍ਰਸ਼ਾਸਨ ਨੇ ਸੈਕਟਰ-25 ਦਾ ਰੈਲੀ ਗ੍ਰਾਉਂਡ ਦੀ ਥਾਂ ਤੈਅ ਕੀਤੀ ਗਈ ਹੈ

ਚੰਡੀਗੜ੍ਹ ’ਚ ਲਾਗੂ ਧਾਰਾ 144
ਚੰਡੀਗੜ੍ਹ ’ਚ ਲਾਗੂ ਧਾਰਾ 144

By

Published : Sep 16, 2021, 3:48 PM IST

Updated : Sep 16, 2021, 3:56 PM IST

ਚੰਡੀਗੜ੍ਹ: ਪ੍ਰਸ਼ਾਸਨ ਵੱਲੋਂ ਚੰਡੀਗੜ੍ਹ (Chandigarh) ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ’ਚ ਧਰਨਾ ਅਤੇ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਡੀਸੀ ਮਨਦੀਪ ਸਿੰਘ ਬਰਾੜ ਵੱਲੋ ਇਹ ਆਦੇਸ਼ ਜਾਰੀ ਕੀਤੇ ਗਏ ਹਨ।

'ਪ੍ਰਦਰਸ਼ਨਾਂ ਲਈ ਲੈਣੀ ਪਵੇਗੀ ਇਜਾਜ਼ਤ'

ਡੀਸੀ ਮਨਦੀਪ ਸਿੰਘ ਬਰਾੜ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਕੋਈ ਵੀ ਸੰਸਥਾ ਜਾਂ ਯੂਨੀਅਨ ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਨਹੀਂ ਕਰ ਸਕਣਗੇ। ਆਦੇਸ਼ਾਂ ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਦਰਸ਼ਨ ਰੈਲੀਆਂ (Protest) ਅਤੇ ਧਰਨੇ ਦੇ ਲਈ ਪ੍ਰਸ਼ਾਸਨ ਨੇ ਸੈਕਟਰ-25 ਦਾ ਰੈਲੀ ਗ੍ਰਾਉਂਡ ਦੀ ਥਾਂ ਤੈਅ ਕੀਤੀ ਗਈ ਹੈ। ਇੱਥੇ ਵੀ ਪ੍ਰਦਰਸ਼ਨਾਂ ਦੇ ਲਈ ਆਗਿਆ ਲੈਣੀ ਪਵੇਗੀ। ਇਹ ਆਦੇਸ਼ 19 ਸਤੰਬਰ ਤੋਂ ਲੈ ਕੇ 17 ਨਵੰਬਰ 2021 ਤੱਕ ਲਾਗੂ ਰਹਿਣਗੇ।

ਮਹਿਲਾਵਾਂ ਦੀ ਸੁਰੱਖਿਆ ਦਾ ਰੱਖਿਆ ਜਾਵੇਗਾ ਖਾਸ ਧਿਆਨ

ਇਸ ਤੋਂ ਇਲਾਵਾ ਸ਼ਹਿਰ ’ਚ ਮਹਿਲਾਵਾਂ ਦੀ ਸੁਰੱਖਿਆ (women security) ਨੂੰ ਧਿਆਨ ’ਚ ਰੱਖਦੇ ਹੋਏ ਵੀ ਆਦੇਸ਼ ਜਾਰੀ ਕੀਤੇ ਗਏ ਹਨ। ਡੀਸੀ ਨੇ ਕਿਹਾ ਹੈ ਕਿ ਜੋ ਵੀ ਕੰਪਨੀਆਂ ਰਾਤ ਦੇ ਸਮੇਂ ਪਿੱਕ ਐਂਡ ਡਰਾਪ ਦੀ ਸੁਵਿਧਾ ਪ੍ਰਧਾਨ ਕਰਦੀ ਹੈ ਉਹ ਆਪਣੇ ਕੈੱਬ ਡਰਾਈਵਰਾਂ ਅਤੇ ਹੋਰ ਸਟਾਫ ਦਾ ਪੂਰਾ ਰਿਕਾਰਡ ਮੇਂਟੇਨ ਰੱਖਣ, ਤਾਂ ਜੋ ਪੁਲਿਸ ਕਿਸੇ ਵੀ ਸਮੇਂ ਇਸ ਰਿਕਾਰਡ ਦੀ ਜਾਂਚ ਕਰ ਸਕੇ।

ਇਹ ਵੀ ਪੜੋ: Motorcycle Blast: ਪੁਲਿਸ ਤੇ ਫੌਰੈਂਸਿਕ ਟੀਮ ਵੱਲੋਂ ਹਾਦਸੇ ਦੀ ਥਾਂ 'ਤੇ ਜਾਂਚ ਜਾਰੀ

Last Updated : Sep 16, 2021, 3:56 PM IST

ABOUT THE AUTHOR

...view details