ਪੰਜਾਬ

punjab

ਚੰਡੀਗੜ੍ਹ PGI ਵਿੱਚ ਐਚਓਡੀ ਰਹਿ ਚੁੱਕੇ ਡਾਕਟਰ ਵੱਲੋਂ 10 ਕਰੋੜ ਰੁਪਏ ਦਾ ਦਾਨ

By

Published : Sep 15, 2022, 11:02 AM IST

Updated : Sep 15, 2022, 3:58 PM IST

ਪੀਜੀਆਈ ਵਿੱਚ ਸਭ ਤੋਂ ਵੱਡੀ ਰਕਮ 10 ਕਰੋੜ ਰੁਪਏ ਦਾ ਦਾਨ ਕੀਤਾ ਗਿਆ ਹੈ। ਇਹ ਦਾਨ ਮਰੀਜ਼ਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦਾਨ ਪੀਜੀਆਈ ਦੇ ਹੀ ਇੱਕ ਡਾਕਟਰ ਵੱਲੋਂ ਕੀਤਾ ਗਿਆ ਹੈ ਜੋ ਕਿ ਇੱਕ ਵਿਭਾਗ ਦੇ ਐਚਓਡੀ ਰਹਿ ਚੁੱਕੇ ਹਨ।

secret donation of rs 10 crore
ਚੰਡੀਗੜ੍ਹ PGI ਵਿੱਚ 10 ਕਰੋੜ ਰੁਪਏ ਦਾ ਗੁਪਤ ਦਾਨ

ਚੰਡੀਗੜ੍ਹ:ਪੀਜੀਆਈ ਚੰਡੀਗੜ੍ਹ ਵਿਖੇ ਪਹਿਲੀ ਵਾਰ PGI ਵਿੱਚ HOD ਰਹਿ ਚੁੱਕੇ ਡਾਕਟਰ ਨੇ 10 ਕਰੋੜ ਰੁਪਏ ਦਾ ਦਾਨ ਕੀਤਾ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਿਕ ਇਹ ਦਾਨ ਪੀਜੀਆਈ ਦੇ ਇੱਕ ਵਿਭਾਗ ਦੇ ਐਚਓਡੀ ਰਹਿ ਚੁੱਕੇ ਡਾਕਟਰ ਵੱਲੋਂ ਕੀਤਾ ਗਿਆ ਹੈ।

ਦੱਸ ਦਈਏ ਕਿ ਪੀਜੀਆਈ ਵਿੱਚ ਹਾਲ ਹੀ ਵਿਚ ਇਸ ਡਾਕਟਰ ਦੀ ਭਤੀਜੀ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ। ਇਸ ਦੌਰਾਨ ਉਹਨਾਂ ਨੇ ਮਰੀਜ਼ਾਂ ਦੀ ਤਕਲੀਫ਼ ਨੂੰ ਦੇਖਦਿਆਂ ਇਹ ਉਪਰਾਲਾ ਕਰਨ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਵੀ ਸਾਲ 2020 ਵਿੱਚ ਐਚਕੇ ਦਾਸ ਪਰਿਵਾਰ ਨੇ 50 ਲੱਖ ਪੀਜੀਆਈ ਨੂੰ ਦਿੱਤੇ ਸੀ।

ਦਸ ਦਈਏ ਕਿ ਇਕ ਮਰੀਜ਼ ਦੇ ਕਿਡਨੀ ਟਰਾਂਸਪਲਾਂਟ ਲਈ ਲਗਭਗ ਢਾਈ ਲੱਖ ਰੁਪਏ ਦਾ ਖਰਚ ਆਉਂਦਾ ਹੈ। ਇਸ ਅਨੁਸਾਰ ਦਾਨ ਕੀਤੀ ਗਈ 10 ਕਰੋੜ ਰੁਪਏ ਦੀ ਰਾਸ਼ੀ ਨਾਲ 450 ਮਰੀਜ਼ਾਂ ਦਾ ਕਿਡਨੀ ਟਰਾਂਸਪਲਾਂਟ ਹੋ ਸਕਦਾ ਹੈ। ਪੀਜੀਆਈ ਦੇ Poor ਫ੍ਰੀ ਫੰਡ ਵਿਚ ਗਰੀਬ ਮਰੀਜ਼ਾਂ ਦੇ ਇਲਾਜ ਲਈ ਆਨਲਾਈਨ ਮਦਦ ਵੀ ਕੀਤੀ ਜਾਂਦੀ ਹੈ ਪਰ 60 ਸਾਲ ਦੇ ਪੀਜੀਆਈ ਦੇ ਇਤਿਹਾਸ ਵਿਚ ਇੰਨੀ ਵੱਡੀ ਰਾਸ਼ੀ ਪਹਿਲਾਂ ਕਿਸੇ ਨੇ ਵੀ ਕਦੇ ਦਾਨ ਨਹੀਂ ਕੀਤੀ।

ਪੀਜੀਆਈ ਦੇ Poor ਫ੍ਰੀ ਫੰਡ ਵਿਚ 2017-18 ਤੋਂ ਬਾਅਦ ਸਾਲਾਨਾ ਕਰੀਬ ਸਵਾ 2 ਕਰੋੜ ਰੁਪਏ ਦਾਨ ਆਉਂਦਾ ਹੈ। 2021-22 ਵਿਚ 2.31 ਕਰੋੜ ਰੁਪਏ ਦਾਨ ਆਇਆ। ਇਸ ਦੀ ਮਦਦ ਨਾਲ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਇਲਾਜ ਹੁੰਦਾ ਹੈ।

ਇਹ ਵੀ ਪੜ੍ਹੋ:ਸਿਮਰਨਜੀਤ ਮਾਨ ਦਾ ਵੱਡਾ ਵਿਵਾਦਿਤ ਬਿਆਨ, ਨਹੀਂ ਮਿਲੇ ਹੱਕ ਤਾਂ ਚੁੱਕਣੀ ਪਵੇਗੀ ਬੰਦੂਕ

Last Updated : Sep 15, 2022, 3:58 PM IST

ABOUT THE AUTHOR

...view details