ਪੰਜਾਬ

punjab

ETV Bharat / city

ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ: ਡਾਕਟਰ - ਕੋੋਰੋਨਾ ਦੇ ਮਾਮਲੇ

ਜਦੋਂ ਕੋਰੋਨਾ ਦੇ ਇਸ ਦੂਜੇ ਰੂਪ ਬਾਰੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਦੀ ਜਿਆਦਾ ਖਤਰਨਾਕ ਹੈ ਇਹ ਵਾਇਰਸ ਸਿਰਫ ਮਨੁੱਖਾਂ ਦੇ ਫੇਫੜਿਆਂ 'ਤੇ ਬੁਰਾ ਪ੍ਰਭਾਵ ਨਹੀਂ ਪਾਉਂਦਾ ਹੈ ਬਲਕਿ ਜਾਨਲੇਵਾ ਵੀ ਹੈ।

ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ: ਡਾਕਟਰ
ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ: ਡਾਕਟਰ

By

Published : Apr 16, 2021, 9:01 PM IST

ਚੰਡੀਗੜ੍ਹ:ਵਿਸ਼ਵ ਭਰ ’ਚ ਕੋਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ ਜਿਸ ਕਾਰਨ ਇੱਕ ਵਾਰ ਮੁੜ ਕੋੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਉਥੇ ਹੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਸਰਕਾਰਾਂ ਨੇ ਵੀ ਸਖਤਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਕੋਰੋਨਾ ਦੇ ਇਸ ਦੂਜੇ ਰੂਪ ਬਾਰੇ ਡਾਕਟਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਦੀ ਜਿਆਦਾ ਖਤਰਨਾਕ ਹੈ ਇਹ ਵਾਇਰਸ ਸਿਰਫ ਮਨੁੱਖਾਂ ਦੇ ਫੇਫੜਿਆਂ 'ਤੇ ਬੁਰਾ ਪ੍ਰਭਾਵ ਨਹੀਂ ਪਾਉਂਦਾ ਹੈ ਬਲਕਿ ਜਾਨਲੇਵਾ ਵੀ ਹੈ।

ਇਹ ਵੀ ਪੜੋ: ਸ੍ਰੀ ਮੁਕਤਸਰ ਸਾਹਿਬ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ਡਾ. ਐੱਸਕੇ ਜਿੰਦਲ ਨੇ ਕਿਹਾ ਕਿ ਇਸ ਸਮੇਂ ਦੁਨੀਆਂ ਵਿੱਚ ਸੈਂਕੜੇ ਕੋਰੋਨਾ ਵਾਇਰਸ ਰੇਲ ਗੱਡੀਆਂ ਵਾਂਗ ਦੌੜ ਰਹੇ ਹਨ, ਪਰ ਕੁਝ ਰੇਲ ਗੱਡੀਆਂ ਯੂਕੇ ਸਟ੍ਰੇਨ, ਬ੍ਰਾਜ਼ੀਲੀਅਨ ਸਟ੍ਰੇਨ, ਅਫਰੀਕੀ ਸਟ੍ਰੇਨ ਦੇ ਜਾਨਲੇਵਾ ਹਨ। ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਦੌਰਾਨ ਟੈਸਟ ਕਰਨ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਨੈਗੇਟਿਵ ਆਉਦੀ ਹੈ ਜੋ ਕਿ ਕੋਰੋਨਾ ਦੇ ਸ਼ੁਰੂਆਤੀ ਦਿਨਾਂ ਵਿੱਚ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਕੋਰੋਨਾ ਦੇ ਟੈਸਟ ਲਈ ਆਰਟੀਪੀਸੀਆਰ ਤਕਨੀਕ ਜਿਆਦਾ ਭਰੋਸੇ ਯੋਗ ਹੈ। ਇਸ ਦੇ ਨਾਲ ਡਾਕਟਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਵਧਾਨੀਆਂ ਵਰਤਣ ਤਾਂ ਜੋ ਕੋਰੋਨਾ ਤੋਂ ਬਚਿਆ ਜਾ ਸਕੇ।

ਇਹ ਵੀ ਪੜੋ: ਸ੍ਰੀ ਮੁਕਤਸਰ ਸਾਹਿਬ ’ਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ

ABOUT THE AUTHOR

...view details