ਚੰਡੀਗੜ੍ਹ:ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ 8 ਫਰਵਰੀ ਤਕ ਕੋਰੋਨਾ ਦੀ ਪਾਬੰਦੀਆਂ ਨੂੰ ਵਧਾਇਆ ਗਿਆ (Covid restrictions extended)ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫੀਕੇਸ਼ਨ ਵਿੱਚ ਕਰੋਨਾ ਦੀ ਪਾਬੰਦੀਆਂ ਨੂੰ ਅੱਠ ਫਰਵਰੀ ਤਕ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫੀਕੇਸ਼ਨ ਦੇ ਮੁਤਾਬਕ ਪੰਜਾਬ ਵਿੱਚ ਸਕੂਲ-ਕਾਲਜ ਅਤੇ ਯੂਨੀਵਰਸਿਟੀਜ਼ ਫ਼ਿਲਹਾਲ ਬੰਦ ਰਹਿਣਗੀਆਂ (School-colleges will not open till 8 feb in punjab)ਅਤੇ ਰਾਤ ਦਾ ਕਰਫ਼ਿਊ ਵੀ ਜਾਰੀ ਰਹੇਗਾ।
ਅੱਠ ਫਰਵਰੀ ਤੋਂ ਬਾਅਦ ਖੁੱਲ੍ਹ ਸਕਦੇ ਹਨ ਸਕੂਲ
ਪੰਜਾਬ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਜਾਰੀ ਕੀਤੀ ਨੋਟੀਫੀਕੇਸ਼ਨ ਵਿਚ ਦੱਸਿਆ ਹੈ ਕਿ ਪੰਜਾਬ ਵਿੱਚ ਸਕੂਲ ਅਤੇ ਕਾਲਜ ਅੱਠ ਫਰਵਰੀ ਤਕ ਬੰਦ ਰਹਿਣਗੇ। ਹਾਲਾਂਕਿ ਸਿਹਤ ਮੰਤਰੀ ਓਪੀ ਸੋਨੀ ਨੇ ਕਵਿਡ ਰੀਵਿਊ ਮੀਟਿੰਗ ਵਿੱਚ ਕਿਹਾ ਸੀ ਕਿ ਹਾਲਾਤਾਂ ਨੂੰ ਵੇਖਦੇ ਹੋਏ ਜਲਦ ਹੀ ਸਕੂਲ, ਕਾਲਜ ਅਤੇ ਯੂਨੀਵਰਸਿਟੀਜ਼ ਖੁੱਲ੍ਹ ਸਕਦੀਆਂ ਹਨ ।
ਕੋਵਿੱਡ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ