ਪੰਜਾਬ

punjab

ETV Bharat / city

Scholarship Scam: ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਨਹੀਂ ਸੌਂਪੇ ਜਾ ਰਹੇ ਦਸਤਾਵੇਜ਼ - 63.91 ਕਰੋੜ ਦੇ ਘੁਟਾਲੇ ਦੇ ਇਲਜ਼ਾਮ

ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈਕੇ ਕੇਂਦਰ ਦੇ ਦਖਲ ਤੋਂ ਬਾਅਦ ਵੀ ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਸਬੰਧਿਤ ਦਸਤਾਵੇਜ ਨਹੀਂ ਸੌਂਪੇ ਜਾ ਰਹੇ। ਇਸ ਮਾਮਲੇ 'ਚ ਪੰਜਾਬ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਕਥਿਤ ਨਾਮ ਹੈ। ਜਿਸ ਨੂੰ ਲੈਕੇ ਵਿਰੋਧੀਆਂ ਵਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ।

Scholarship Scam: ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਨਹੀਂ ਸੌਂਪੇ ਜਾ ਰਹੇ ਦਸਤਾਵੇਜ
Scholarship Scam: ਸੂਬਾ ਸਰਕਾਰ ਵਲੋਂ ਸੀ.ਬੀ.ਆਈ ਨੂੰ ਨਹੀਂ ਸੌਂਪੇ ਜਾ ਰਹੇ ਦਸਤਾਵੇਜ

By

Published : Jul 30, 2021, 11:05 AM IST

ਚੰਡੀਗੜ੍ਹ: ਪੋਸਟ ਮੈਟ੍ਰਿਕ ਸਲਾਪਰਸ਼ਿਪ ਘੁਟਾਲੇ ਦੀ ਜਾਂਚ ਕੇਂਦਰ ਸਰਕਾਰ ਵਲੋਂ ਸੀ.ਬੀ.ਆਈ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਸੀ.ਬੀ.ਆਈ ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ ਸਕਾਲਿਰਸ਼ਿਪ ਘੁਟਾਲੇ 'ਚ ਦੋ ਵਾਰ ਦਸਤਾਵੇਜ ਸੌਂਪਣ ਅਤੇ ਰਿਪੋਰਟ ਤਲਬ ਕਰਨ ਲਈ ਕਿਹਾ ਗਿਆ ਪਰ ਬਾਵਜੂਦ ਇਸ ਦੇ ਨਾ ਤਾਂ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਦਸਤਾਵੇਜ ਸੌਂਪਿਆ ਗਿਆ ਅਤੇ ਨਾ ਹੀ ਹੁਣ ਸੀ.ਬੀ.ਆਈ ਨੂੰ ਦਸਤਾਵੇਜ ਸੌਂਪੇ ਜਾ ਰਹੇ ਹਨ।

ਦੱਸ ਦਈਏ ਕਿ ਕਥਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ 'ਚ ਪੰਜਾਬ ਦੀ ਵਜ਼ੀਰੀ 'ਚ ਸ਼ਾਮਲ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਨਾਮ ਸ਼ਾਮਲ ਹੈ। ਉਨ੍ਹਾਂ 'ਤੇ ਸ਼ਕਾਲਰਸ਼ਿਪ ਦੇ 63.91 ਕਰੋੜ ਦੇ ਘੁਟਾਲੇ ਦੇ ਇਲਜ਼ਾਮ ਲੱਗੇ ਸਨ। ਪਰ ਪੰਜਾਬ ਸਰਕਾਰ ਵਲੋਂ ਤਿੰਨ ਮੈਂਬਰੀ ਕਮੇਟੀ ਬਣਾ ਕੇ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵਿਰੋਧੀਆਂ ਵਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕੇਂਦਰ ਸਰਕਾਰ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ ਸੀ।

ਇਸ ਪੁਰੇ ਮਾਮਲੇ 'ਚ ਸੀ.ਬੀ.ਆਈ ਵਲੋਂ ਪੰਜਾਬ ਸਰਕਾਰ ਨੂੰ ਘੁਟਾਲੇ ਨਾਲ ਸਬੰਧਿਤ ਦਸਤਾਵੇਜ ਅਤੇ ਕਮੇਟੀ ਦੀ ਰਿਪੋਰਟ ਸੌਂਪਣ ਸਬੰਧੀ ਕਿਹਾ ਗਿਆ ਹੈ, ਪਰ ਪੰਜਾਬ ਸਰਕਾਰ ਵਲੋਂ ਹੁਣ ਤੱਕ ਸੀ.ਬੀ.ਆਈ ਨੂੰ ਇਸ ਜਾਂਚ ਨਾਲ ਸਬੰਧਿਤ ਸਾਰੀ ਸਮੱਗਰੀ ਨਹੀਂ ਸੌਂਪੀ ਗਈ।

ਇਹ ਵੀ ਪੜ੍ਹੋ:ਮੌਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੀ ਖੋਲ੍ਹੀ ਪੋਲ'

ABOUT THE AUTHOR

...view details