ਚੰਡੀਗੜ੍ਹ: ਕੋਰੋਨਾ ਵਾਇਰਸ (Corona virus) ਮਹਾਂਮਾਰੀ ਨੇ ਜਿਥੇ ਹੋਟਲ ਰੈਸਟੋਰੈਂਟ (Restaurant) ਇੰਡਸਟਰੀ ਨੂੰ ਕਾਫੀ ਨੁਕਸਾਨ ਪਹੁੰਚਿਆ ਤਾਂ ਉਥੇ ਹੀ ਪ੍ਰਸ਼ਾਸਨ ਦੀਆਂ ਹਦਾਇਤਾਂ ਤੋਂ ਬਾਅਦ ਰੈਸਟੋਰੈਂਟ (Restaurant) ਐਸੋਸੀਏਸ਼ਨ ਨੂੰ ਰਾਹਤ ਦਿੰਦਿਆਂ ਹੋਮ ਡਿਲਿਵਰੀ (Home delivery) ਕਰਨ ਦੀ ਇਜਾਜ਼ਤ ਦਿੱਤੀ ਗਈ। ਉੱਥੇ ਹੀ ਚੰਡੀਗੜ੍ਹ ਦੇ ਫੂਡ ਸੇਫਟੀ ਵਿਭਾਗ (Department of Food Safety) ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਉਪਰਾਲੇ ਕੀਤੇ ਗਏ ਅਤੇ ਗੰਦਾ ਖਾਣਾ ਵੇਚਣ ਵਾਲਿਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ।
Save Food: ਲੌਕਡਾਊਨ ਦੌਰਾਨ ਖ਼ਰਾਬ ਖਾਣਾ ਵੇਚਣ ਵਾਲਿਆਂ ’ਤੇ ਕਾਰਵਾਈ - bad food
ਚੰਡੀਗੜ੍ਹ ਸਿਹਤ ਵਿਭਾਗ (Department of Health) ਕੋਲ ਕੁੱਲ 4 ਫੂਡ ਸੇਫਟੀ ਅਫਸਰ ਹਨ, ਜਿਨ੍ਹਾਂ ਨੂੰ ਵੱਖ-ਵੱਖ ਜ਼ੋਨ ਵਿੱਚ ਤੈਨਾਤ ਕੀਤਾ ਗਿਆ ਹੈ। ਫੂਡ ਸੇਫਟੀ ਅਫਸਰ (Food Safety Officer) ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਏਰੀਏ ਵਿੱਚ ਰੁਟੀਨ ’ਚ ਚੈਕਿੰਗ ਕੀਤੀ ਜਾਂਦੀ ਹੈ ਅਤੇ ਗੰਦਾ ਖਾਣਾ ਵੇਚਣ ਵਾਲੇ ਦੁਕਾਨਦਾਰਾਂ ਅਤੇ ਰੈਸਟੋਰੈਂਟ (Restaurant) ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ
![Save Food: ਲੌਕਡਾਊਨ ਦੌਰਾਨ ਖ਼ਰਾਬ ਖਾਣਾ ਵੇਚਣ ਵਾਲਿਆਂ ’ਤੇ ਕਾਰਵਾਈ Save Food: ਲੌਕਡਾਊਨ ਦੌਰਾਨ ਖ਼ਰਾਬ ਖਾਣਾ ਵੇਚਣ ਵਾਲਿਆਂ ’ਤੇ ਕਾਰਵਾਈ](https://etvbharatimages.akamaized.net/etvbharat/prod-images/768-512-12037516-79-12037516-1622982713785.jpg)
ਇਸ ਨੂੰ ਲੈ ਕੇ ਈਟੀਵੀ ਭਾਰਤ ਨੇ ਰਿਐਲਟੀ ਚੈੱਕ ਕੀਤਾ, ਦੱਸ ਦੇਈਏ ਕਿ ਚੰਡੀਗੜ੍ਹ ਸਿਹਤ ਵਿਭਾਗ (Department of Health) ਕੋਲ ਕੁੱਲ 4 ਫੂਡ ਸੇਫਟੀ ਅਫਸਰ ਹਨ। ਜਿਨ੍ਹਾਂ ਨੂੰ ਵੱਖ-ਵੱਖ ਜ਼ੋਨ ਵਿੱਚ ਤੈਨਾਤ ਕੀਤਾ ਗਿਆ ਹੈ ਅਤੇ ਹਰ ਰੈਸਟੋਰੈਂਟ (Restaurant) ਦੀ ਐਂਟਰੀ ਤੇ ਕੋਵਿਡ ਦੀਆਂ ਹਿਦਾਇਤਾਂ ਦੀ ਜਾਣਕਾਰੀ ਬਾਬਤ ਪੋਸਟਰ ਲਗਾਉਣੇ ਲਾਜ਼ਮੀ ਕੀਤੇ ਗਏ ਹਨ ਜਦ ਕਿ ਖ਼ਰਾਬ ਸਾਮਾਨ ਵੇਚਣ ਵਾਲੇ 25 ਤੋਂ 30 ਦੁਕਾਨਦਾਰ ਸਣੇ ਰੇਹੜੀ ਫੜੀ ਵਾਲਿਆਂ ਦੇ ਚਲਾਨ ਕੱਟੇ ਗਏ ਹਨ। ਚੰਡੀਗੜ੍ਹ ਫੂਡ ਸੇਫਟੀ ਵਿਭਾਗ (Department of Food Safety) ਦੇ ਇੰਚਾਰਜ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਫ਼ਸਰ ਸਮੇਂ-ਸਮੇਂ ਤੇ ਜਾ ਕੇ ਚੈਕਿੰਗ ਕਰਦੇ ਹਨ ਅਤੇ ਰੈਸਟੋਰੈਂਟ (Restaurant) ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵੀ ਕੋਵਿੰਦ ਨਿਯਮਾਂ ਦੀਆਂ ਹਦਾਇਤਾਂ ਬਾਰੇ ਜਾਗਰੂਕ ਕਰ ਰਹੇ ਹਨ।
ਇਸ ਦੌਰਾਨ ਇਕ ਰੈਸਟੋਰੈਂਟ ਵਿਖੇ ਚੈਕਿੰਗ ਕਰਨ ਪਹੁੰਚੀ ਫੂਡ ਸੇਫਟੀ ਅਫਸਰ (Food Safety Officer) ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਏਰੀਏ ਵਿੱਚ ਰੁਟੀਨ ’ਚ ਚੈਕਿੰਗ ਕੀਤੀ ਜਾਂਦੀ ਹੈ ਅਤੇ ਗੰਦਾ ਖਾਣਾ ਵੇਚਣ ਵਾਲੇ ਦੁਕਾਨਦਾਰਾਂ ਅਤੇ ਰੈਸਟੋਰੈਂਟ (Restaurant) ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਮੇਂ-ਸਮੇਂ ਤੇ ਉਹ ਚਲਾਨ ਵੀ ਕੱਟ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਸੈਕਟਰਾਂ ਵਿਖੇ ਉਨ੍ਹਾਂ ਵੱਲੋਂ ਜਾਗਰੂਕ ਕੈਂਪ ਵੀ ਲਗਾਏ ਜਾ ਰਹੇ ਹਨ।
ਇਹ ਵੀ ਪੜੋ: ਆਪ੍ਰੇਸ਼ਨ Blue Star ਦੀ 37ਵੀਂ ਬਰਸੀ: ਕਈ ਸਿੱਖ ਆਗੂ ਘਰਾਂ ਵਿਚ ਹੀ ਕੀਤੇ ਨਜ਼ਰਬੰਦ