ਚੰਡੀਗੜ੍ਹ: ਸਾਵਣ ਸ਼ਿਵਰਾਤਰੀ ਦਾ ਹਿੰਦੂ ਧਰਮ ਵਿੱਚ ਖ਼ਾਸ ਮਹੱਤਵ ਹੈ। ਉਂਝ ਤਾਂ ਹਰ ਮਹੀਨੇ ਕ੍ਰਿਸ਼ਨ ਪੱਖ ਦੀ ਚੌਥ ਨੂੰ ਸ਼ਿਵਰਾਤਰੀ ਮਨਾਈ ਜਾਂਦੀ ਹੈ ਪਰ ਸਾਵਣ ਮਹੀਨੇ 'ਚ ਆਉਣ ਵਾਲੀ ਸ਼ਿਵਰਾਤਰੀ ਨੂੰ ਫ਼ਲਦਾਇਕ ਮੰਨਿਆ ਜਾਂਦਾ ਹੈ।
ਹਿੰਦੂ ਕਲੰਡਰ ਮੁਤਾਬਕ ਸਾਵਣ ਸ਼ਿਵਰਾਤਰੀ ਹਰ ਸਾਲ ਸਾਵਣ ਦੇ ਮਹੀਨੇ ਕ੍ਰਿਸ਼ਨ ਪੱਖ ਚਤੁਰਦਰਸ਼ੀ ਨੂੰ ਆਉਂਦੀ ਪਰ। ਗ੍ਰੋਗੋਰੀਅਨ ਕਲੰਡਰ ਮੁਤਾਬਕ ਹਰ ਸਾਲ ਅਗਸਤ-ਸਤੰਬਰ ਦੇ ਮਹੀਨੇ ਸਾਵਣ ਸ਼ਿਵਰਾਤਰੀ ਮਨਾਈ ਜਾਂਦੀ ਹੈ। ਇਸ ਵਾਰ ਸਾਵਣ ਸ਼ਿਵਰਾਤਰੀ 30 ਜੁਲਾਈ ਨੂੰ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਸਾਵਣ ਸ਼ਿਵਰਾਤਰੀ ਦੀ ਵਧਾਈ ਦਿੱਤੀ।
ਕੈਬਿਨੇਟ ਮੰਤਰੀ ਅਤੇ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਸ਼ਿਵ ਭਗਤਾਂ ਨੂੰ ਸਾਵਣ ਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ।
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮਜੀਤ ਮਜੀਠੀਆ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ।
ਸਾਵਣ ਸ਼ਿਵਰਾਤਰੀ ਦਾ ਮਹੱਤਵ
ਹਿੰਦੂ ਧਰਮ ਨੂੰ ਮੰਨਣ ਵਾਲੇ ਖ਼ਾਸ ਕਰਕੇ ਸ਼ਿਵ ਜੀ ਦੇ ਭਗਤਾਂ ਲਈ ਸ਼ਿਵਰਾਤਰੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਸਾਰਾ ਸਾਲ ਉਹ ਸ਼ਿਵਰਾਤਰੀ ਦੀ ਉਡੀਕ ਕਰਦੇ ਹਨ ਅਤੇ ਸਾਵਣ ਦਾ ਮਹੀਨਾਂ ਆਉਂਦਿਆਂ ਹੀ ਸ਼ਿਵ ਭਗਤ ਪੈਦਲ ਹੀ ਹਰਿਦੁਆਰ ਦੀ ਯਾਤਰਾ ਕਰਦੇ ਹਨ। ਕਈ ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਸਾਵਣ ਸ਼ਿਵਰਾਤਰੀ ਦੇ ਦਿਨ ਭੋਲੇਨਾਥ ਦਾ ਜਲਅਭਿਸ਼ੇਕ ਕਰਦੇ ਹਨ।
ਸਾਵਣ ਸ਼ਿਵਰਾਤਰੀ ਦੀ ਪੂਜਾ ਵਿਧੀ
- ਸ਼ਿਵਰਾਤਰੀ ਦੇ ਦਿਨ ਸਵੇਰੇ ਛੇਤੀ ਉੱਠ ਕੇ ਇਸ਼ਨਾਨ ਕਰੋ।
- ਇਸ ਤੋਂ ਬਾਅਦ ਵਰਤ ਰੱਖੋ
- ਹੁਣ ਘਰ ਦੇ ਮੰਦਰ 'ਚ ਜਾ ਕੇ ਸ਼ਿਵਲਿੰਗ 'ਤੇ ਪੰਚਅੰਮ੍ਰਿਤ ਚੜ੍ਹਾਓ
- ਫਿਰ 'ਓਮ ਨਮ੍ਹ ਸ਼ਿਵਾਏ' ਦਾ ਜਾਪ ਕਰਦੇ ਹੋਏ ਸ਼ਿਵਲਿੰਗ 'ਤੇ ਇੱਕ-ਇੱਕ ਕਰਕੇ ਬੇਲ ਪੱਤਰ, ਫ਼ਲ ਅਤੇ ਫੁੱਲ ਚੜ੍ਹਾਓ
- ਅਜਿਹਾ ਮੰਨਿਆ ਜਾਂਦਾ ਹੈ ਕਿ ਸਾਵਣ ਸ਼ਿਵਰਾਤਰੀ 'ਤੇ ਭੋਲੇਨਾਥ ਨੂੰ ਤਿਲ ਚੜ੍ਹਾਉਣ ਨਾਲ ਪਾਪ ਧੋਤੇ ਜਾਂਦੇ ਹਨ।
- ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸ਼ਿਵ ਜੀ ਦੀ ਪੂਜਾ ਕਰਨ ਅਤੇ 16 ਸੋਮਵਾਰ ਦੇ ਵਰਤ ਰੱਖਣ ਨਾਲ ਮਨ ਚਾਹਿਆ ਵਰ ਮਿਲਦਾ ਹੈ।