ਪੰਜਾਬ

punjab

ETV Bharat / city

ਸਰਪੰਚ ਪੰਚਾਇਤ ਯੂਨੀਅਨ ਨੇ ਚਰਨਜੀਤ ਚੰਨੀ 'ਤੇ ਸਾਧੇ ਨਿਸ਼ਾਨੇ - ਐਮ.ਐਲ.ਏ

ਫਤਿਹਗੜ੍ਹ ਸਾਹਿਬ ਦੇ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਪੰਚ ਪੰਚਾਂ ਨੂੰ ਫਰੀ ਦੇ ਨੌਕਰ ਬਣਾਕੇ ਉਪਰੋਂ ਮੁੱਖ ਮੰਤਰੀ ਦੱਸਣਾ, CM ਚੰਨੀ ਵੱਲੋਂ ਪੰਚਾਇਤਾਂ ਨਾਲ ਕੋਜਾ ਮਜ਼ਾਕ ਹੈ।

ਸਰਪੰਚ ਪੰਚਾਇਤ ਯੂਨੀਅਨ ਨੇ ਚਰਨਜੀਤ ਚੰਨੀ 'ਤੇ ਸਾਧੇ ਨਿਸ਼ਾਨੇ
ਸਰਪੰਚ ਪੰਚਾਇਤ ਯੂਨੀਅਨ ਨੇ ਚਰਨਜੀਤ ਚੰਨੀ 'ਤੇ ਸਾਧੇ ਨਿਸ਼ਾਨੇ

By

Published : Oct 17, 2021, 7:54 PM IST

ਚੰਡੀਗੜ੍ਹ: ਮੁੱਖ ਮੰਤਰੀ ਚੰਨੀ ਵੱਲੋਂ ਸਰਪੰਚ ਪੰਚਾਂ ਨੂੰ ਪਿੰਡ ਦੇ ਮੁੱਖ ਮੰਤਰੀ ਕਹਿਣ 'ਤੇ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਨੇ ਸਰਪੰਚਾਂ ਪੰਚਾਂ ਨੂੰ ਫਰੀ ਦੇ ਨੌਕਰ ਬਣਾਇਆ ਹੋਇਆ ਹੈ। ਜੋ ਬਿਨ੍ਹਾਂ ਕਿਸੇ ਤਨਖ਼ਾਹ ਬੀਮੇ ਸੁਰੱਖਿਆ ਤੋਂ ਰੈਲੀਆਂ ਇਕੱਠ ਕਰਨ ਅਤੇ ਇਨ੍ਹਾਂ ਦੇ ਨੁਮਾਇੰਦਿਆ ਲਈ ਵੋਟਾਂ ਮੰਗਣ ਦਾ ਕੰਮ ਕਰਦੇ ਹਨ। CM ਚੰਨੀ ਵੱਲੋਂ ਸਰਪੰਚਾਂ ਪੰਚਾਂ ਨੂੰ ਪਿੰਡ ਦੇ ਮੁੱਖ ਮੰਤਰੀ ਕਹਿਣਾ ਬਸ ਫੋਕੀ ਫੂਕ ਦੇਣ ਬਰਾਬਰ ਹੈ।

ਅਸਲ ਸੱਚ ਤਾਂ ਇਹ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਕਾਂਗਰਸ ਸਰਕਾਰ ਦੇ ਐਮ.ਐਲ.ਏ, ਮੰਤਰੀ ਹੀ ਆਪਣੀ ਮਰਜੀ ਨਾਲ ਚਲਾਉਦੇ ਹਨ। ਉਨਾਂ ਦੇ ਹੁਕਮ ਤੋਂ ਬਿਨਾਂ ਪਿੰਡਾਂ ਵਿੱਚ ਸਰਪੰਚ ਨੂੰ ਕੋਈ ਚੋਂਕੀਦਾਰ ਤੱਕ ਨਹੀਂ ਪੁੱਛਦਾ। ਚੰਨੀ ਨੇ ਪੰਚਾਇਤਾਂ ਨੂੰ ਮਿਲਕੇ ਕਦੇ ਉਨਾਂ ਦੀਆਂ ਸਮੱਸਿਆਵਾਂ ਸਮਝ ਦੀ ਕੋਸ਼ਿਸ਼ ਨਹੀਂ ਕੀਤੀ। ਕਿੰਨੀ ਵਾਰੀ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਵੱਲੋ ਉਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ। ਪਰ ਹਾਲੇ ਤੱਕ ਪੰਚਾਇਤਾਂ ਨੂੰ ਟਾਈਮ ਨਹੀ ਦਿੱਤਾ।

ਇੱਥੋਂ ਤੱਕ ਕਿ ਜਦੋਂ ਉਹ 2 ਦਿਨ ਪਹਿਲਾ ਬਠਿੰਡੇ ਗਏ ਸਨ ਤਾਂ ਤਲਵੰਡੀ ਬਲਾਕ ਦੇ 50 ਸਰਪੰਚਾਂ ਵੱਲੋਂ ਉਨਾਂ ਦੀ ਗੱਡੀ ਸਾਹਮਣੇ ਆ ਕੇ ਉਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਸੀ.ਐਮ ਸਾਹਿਬ ਨੇ ਗੱਡੀ ਭਜਾ ਲਈ ਸਰਪੰਚ ਪੰਚਾਂ ਨੂੰ ਮਿਲਣਾ ਵੀ ਉਚਿਤ ਨਹੀ ਸਮਝਿਆ, ਇਨਾਂ ਵੱਲੋਂ ਸਰਪੰਚਾਂ ਪੰਚਾਂ ਦੀ ਸੈਕਟਰੀਏਟ ਵਿੱਚ ਸਿੱਧੀ ਐਂਟਰੀਕਾਰਡ ਵੀ ਐਲਾਨ ਹੀ ਬਣਕੇ ਰਹਿ ਗਿਆ ਹਾਲੇ ਤੱਕ ਪ੍ਰੋਸੈਸਿੰਗ ਸੁਰੂ ਨਹੀ ਕੀਤੀ ਗਈ।

ਉਧਰ ਸਰਪੰਚ ਪੰਚਾਂ 'ਤੇ ਨਿੱਤ ਹਮਲੇ ਹੋ ਰਹੇ ਅਤੇ ਉਨਾਂ ਤੇ ਝੂਠੇ ਪਰਚੇ ਕਰਾਏ ਜਾ ਰਹੇ ਹਨ ਅਤੇ ਪੰਚਾਇਤਾਂ ਵੱਲੋਂ ਕੀਤੇ ਕੰਮਾਂ ਦੀਆਂ ਪੇਮੈਂਟਾਂ ਰੋਕੀਆ ਜਾਂ ਰਹੀਆ। ਇਹ ਬਿਨਾਂ ਸਰਪੰਚਾਂ ਪੰਚਾਂ ਦੀ ਯੂਨੀਅਨ ਨੂੰ ਮਿਲੇ ਬਿਨਾਂ ਉਨਾਂ ਨੂੰ ਤਨਖ਼ਾਹ ,ਬੀਮੇ, ਸੁਰੱਖਿਆ ਦਿੱਤੇ ਤੋਂ ਮੁੱਖ ਮੰਤਰੀ ਬਣਾ ਰਹੇ ਹਨ। ਇਹ ਸਰਪੰਚਾਂ ਪੰਚਾਂ ਪੰਚਾਇਤਾਂ ਨਾਲ ਕੋਜਾ ਮਜ਼ਾਕ ਕਰਨ ਵਾਲੀ ਗੱਲ ਹੈ। ਅਸੀਂ ਸਰਪੰਚ ਪੰਚਾਇਤ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਸਖ਼ਤ ਚੇਤਾਵਨੀ ਦਿੰਦੇ ਹਾਂ। ਕਿ ਜੇਕਰ ਮੁੱਖ ਮੰਤਰੀ ਨੇ ਜਲਦ ਮਿਲਕੇ ਪੰਚਾਇਤਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ, ਤਾਂ ਜਿੱਥੇ ਅਸੀ ਸਰਪੰਚ ਪੰਚਾਇਤਯੂਨੀਅਨ ਪੰਜਾਬ ਵੱਲੋਂ ਤੇਜ਼ ਸੰਘਰਸ਼ ਵਿਡਾਂਗੇ।

ਉੱਥੇ ਜਿਵੇ ਇਹ ਸਰਕਾਰਾਂ ਪੰਚਾਇਤਾਂ ਤੋਂ ਦੂਰੀ ਬਣਾ ਰਹੇ ਹਨ। ਉਵੇ 2022 ਚੋਣਾਂ ਵਿੱਚ ਅਸੀਂ ਵੀ ਇਨਾਂ ਤੋਂ ਦੂਰੀ ਬਣਾਵਾਂਗੇ। ਸੋ ਅਸੀ ਕਾਂਗਰਸ ਸਰਕਾਰ ਦੇ ਸਾਰੇ ਐਮ.ਐਲ.ਏ ਮੰਤਰੀਆ ਨੂੰ ਅਪੀਲ ਕਰਦੇ ਹਾਂ ਕਿ ਪੰਚਾਇਤਾਂ ਸਤਿਕਾਰ ਤੇ ਉਨਾਂ ਦੀਆ ਮੰਗਾਂ ਵਿੱਚ ਉਨਾਂ ਦਾ ਸਾਥ ਦੇਣ। ਇਸ ਮੌਕੇ 'ਤੇ ਰੋਹੀਰਾਮ ਖਜਾਨਚੀ, ਗੁਰਪਿਆਰ ਸਿੰਘ ਧੂਰਾ ਜਰਨਲ ਸਕੱਤਰ, ਮੀਤ ਪ੍ਰਧਾਨ ਚਮਕੌਰ ਸਿੰਘ, ਸਿਵਦਰਸ਼ਨ ਸਿੰਘ ਬਲਾਕ ਪ੍ਰਧਾਨ ਮਾਨਸਾ, ਦਲਜੀਤ ਸਿੰਘ ਬੁੱਟਰ ਬਲਾਕ ਪ੍ਰਧਾਨ ਮਲੇਰਕੋਟਲਾ ,ਮੇਜਰ ਸਿੰਘ ਬਲਾਕ ਪ੍ਰਧਾਨ ਬਠਿੰਡਾ , ਮੀਤ ਪ੍ਰਧਾਨ ਦਰਸ਼ਨ ਸਿੰਘ ਲੰਬੀ, ਮੀਤ ਪ੍ਰਧਾਨ ਬਾਬਾ ਛਾਜਲੀ ,ਜਸਵੀਰ ਸਿੰਘ ਬਲਾਕ ਪ੍ਰਧਾਨ ਸੰਗਰੂਰ, ਸਰਪੰਚ ਤਰਸੇਮ ਸਿੰਘ, ਸਰਪੰਚ ਸਰਬਜੀਤ ਸਿੰਘ ਮੰਗਵਾਲ, ਜੱਸੀ ਲੋਂਗੋਵਾਲੀਆ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ:-ਰਣਜੀਤ ਸਾਗਰ ਡੈਮ ‘ਚੋਂ ਦੂਜੇ ਪਾਇਲਟ ਦੀ ਵੀ ਮਿਲੀ ਮ੍ਰਿਤਕ ਦੇਹ

ABOUT THE AUTHOR

...view details