ਚੰਡੀਗੜ੍ਹ: ਪੰਜਾਬ ਦੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪੰਜਾਬੀ ਸੰਗੀਤ ਜਗਤ ‘ਚ ਸੋਗ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਦੇਹਾਂਤ ਉੱਤੇ ਜਿੱਥੇ ਸਿਆਸੀ ਆਗੂਆਂ ਨੇ ਸੋਗ ਪ੍ਰਗਟ ਕੀਤਾ ਹੈ ਉੱਥੇ ਪੰਜਾਬੀ ਅਤੇ ਬਾਲੀਵੁੱਡ ਸੰਗੀਤ ਦੀ ਇੰਡਸਟਰੀ ਦੇ ਗਾਇਕਾਂ ਨੇ ਸੋਗ ਜਤਾਇਆ ਹੈ। ਸਿਆਸੀ ਆਗੂਆਂ ਸਣੇ ਸੰਗੀਤਕਾਰਾਂ ਨੇ ਆਪੋ ਆਪਣੇ ਢੰਗ ਨਾਲ ਦੁੱਖ ਜਤਾਇਆ ਹੈ।
ਸੰਗੀਤਕਾਰ ਦਲੇਰ ਮਹਿੰਦੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਵਿੱਚ ਕਿਹਾ ਕਿ ਬੜੇ ਦੁੱਖ ਦੀ ਗੱਲ ਖ਼ਬਰ ਹੈ ਕਿ ਸਰਦੂਲ ਸਿੰਕਦਰ ਸਾਹਿਬ ਨਹੀਂ ਰਹੇ। ਉਨ੍ਹਾਂ ਦੇ ਦੇਹਾਂਤ ਨਾਲ ਸੰਗੀਤ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ।
ਗੁਰਦਾਸ ਮਾਨ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ ਕਿ ਉਠ ਗਏ ਗਵਾਂਢੋਂ ਯਾਰ ਰੱਬਾ ਹੁਣ ਕੀ ਕਰਾਏ, ਬੁਲੇ ਸ਼ਾਹ ਇਨਾਯਤ ਬਾਜੋਂ ਰਹੇ ਆਰ ਨਾ ਪਾਰ, ਰੱਬਾ ਹੁਣ ਕੀ ਕਰੀਏ
ਇਸ ਦੇ ਨਾਲ ਹੀ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਅਤੇ ਗਾਇਕ ਦਲਜੀਤ ਦੋਸਾਂਝ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ।
ਸੰਗੀਤਕਾਰ ਹਰਸ਼ਦੀਪ ਕੌਰ ਨੇ ਟਵੀਟ ਕਰਕੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ ਕਿ ਬਹੁਤ ਹੀ ਦੁਖਦ ਖ਼ਬਰ ਹੈ। ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੀ ਦੇ ਦੇਹਾਂਤ ਬਾਰੇ ਸੁਣਕੇ ਦੁਖੀ ਹੋਏ। ਸੰਗੀਤ ਉਦਯੋਗ ਨੂੰ ਭਾਰੀ ਨੁਕਸਾਨ। ਉਸਦੇ ਪਰਿਵਾਰ ਲਈ ਅਰਦਾਸਾਂ।
ਮਿਕਾ ਸਿੰਘ ਨੇ ਵੀ ਟਵੀਟ ਕਰਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਉਤੇ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਜਦੋਂ ਅਸੀਂ ਪੰਜਾਬੀ ਗਾਇਕੀ ਜਾਂ ਆਵਾਜ਼ ਬਾਰੇ ਗੱਲ ਕਰਦੇ ਹਾਂ ਤਾਂ ਇੱਕ ਨਾਮ ਯਾਦ ਆਉਂਦਾ ਹੈ ਮਹਾਨ ਸਰਦੂਲ ਸਿਕੰਦਰ ਦਾ।
ਅਫ਼ਸੋਸ ਦੀ ਗੱਲ ਹੈ ਕਿ ਉਹ ਆਪਣੇ ਸਵਰਗੀ ਨਿਵਾਸ ਲਈ ਰਵਾਨਾ ਹੋ ਗਏ ਹਨ। ਇਹ ਸਭ ਤੋਂ ਪਰੇਸ਼ਾਨ ਕਰਨ ਵਾਲੀ ਖ਼ਬਰ ਹੈ ਜੋ ਮੈਂ ਸੁਣੀ ਹੈ।
ਕਪਿਲ ਸ਼ਰਮਾ ਨੇ ਸਰਦੂਲ ਸਿਕੰਦਰ ਦੇ ਦੇਹਾਂਤ ਉੱਤੇ ਦੁਖ ਪ੍ਰਗਟ ਕਰਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜਿੰਨ੍ਹੇ ਪਿਆਰੇ ਕਲਾਕਾਰ ਉੰਨ੍ਹੇ ਪਿਆਰੇ ਇਨਸਾਨ ਸੀ ਸਰਦੂਲ ਭਾਜੀ। ਰੱਬ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁਖ ਦੀ ਘੜੀ ਤੋਂ ਉਭਰਨ ਵਿੱਚ ਹਿੰਮਤ ਦਵੇ।
ਗਾਇਕ ਸਰਦੂਲ ਸਿਕੰਦਰ ਸਰਦੂਲ ਦੀ ਮੌਤ ਤੋਂ ਬਾਅਦ ਪੰਜਾਬੀ ਇੰਡਸਟਰੀ ’ਚ ਮਾਤਮ ਛਾ ਗਿਆ ਹੈ। ਸਿਕੰਦਰ ਦੀ ਮੌਤ ’ਤੇ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਉਹ ਇਕ ਕਲਾਕਾਰ ਦੇ ਨਾਲ ਨਾਲ ਚੰਗੇ ਇਨਸਾਨ ਦੋਸਤ ਅਤੇ ਹਮਸਫਡਰ ਵੀ ਸਨ। ਅੱਜ ਅਸੀਂ ਆਪਣਾ ਇਕ ਚੰਗਾ ਦੋਸਤ ਗੁਆ ਦਿੱਤਾ ਹੈ। ਸਰਦੂਰ ਸਿਕੰਦਰ ਦਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਹੈ।
ਭਗਵੰਤ ਮਾਨ ਨੇ ਵੀ ਸਰਦੂਲ ਸਿਕੰਦਰ ਨੇ ਦੇਹਾਂਤ ਉੱਤੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਸੁਰਾਂ ਦੇ ਬਾਦਸ਼ਾਹ ਅਤੇ ਲੋਕਾਂ ਦੇ ਦਿਲਾਂ ਚ ਵਸਣ ਵਾਲੇ ਸਰਦੂਲ ਸਿਕੰਦਰ ਜੀ ਇਸ ਦੁਨੀਆੰ ਚ ਨਹੀਂ ਰਹੇ..ਸਰਦੂਲ ਜੀ ਤੁਸੀਂ ਸਰੀਰਕ ਤੌਰ ਤੇ ਭਾਵੇਂ ਨਹੀਂ ਰਹੇ ਪਰ ਤੁਹਾਡੀ ਮਿੱਠੀ ਅਵਾਜ਼ ਸਦਾ ਲੋਕਾਂ ਦੇ ਦਿਲਾਂ ਚ ਗੂੰਜਦੀ ਰਹੇਗੀ ..ਅਲਵਿਦਾ ਸੁਰਾਂ ਦੇ ਸਿੰਕਦਰ ਸਾਹਬ।
ਇਸ ਦੇ ਨਾਲ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਅਤੇ ਗਾਇਕ ਗੀਤਾ ਜ਼ੈਲਦਾਰ ਨੇ ਆਪਣਾ ਵੀਡੀਓ ਜਾਰੀ ਕਰਕੇ ਸਰਦੂਲ ਸਿਕੰਦਰ ਦੇ ਦੇਹਾਂਤ ਉੱਤੇ ਦੁੱਖ ਜਤਾਇਆ। ਇਸ ਦੇ ਨਾਲ ਉਨ੍ਹਾਂ ਨੇ ਉਨ੍ਹਾਂ ਦੀ ਰੂਹ ਦੀ ਸ਼ਾਤੀ ਲਈ ਕਾਮਨਾ ਕੀਤੀ।
ਪੰਜਾਬ ਮੰਤਰੀ ਮੰਡਲ ਨੇ ਅੱਜ ਪ੍ਰਸਿੱਧ ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹਸਪਤਾਲ ਪ੍ਰਤੀ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੀ ਜਾਵੇਗਾ।