ਪੰਜਾਬ

punjab

ETV Bharat / city

ਰੂਪਨਗਰ ’ਚ ਸਰਸ ਮੇਲਾ 26 ਸਤੰਬਰ ਤੋਂ ਲੱਗੇਗਾ - ਜ਼ਿਲ੍ਹਾ ਰੂਪਨਗਰ

ਰੂਪਨਗਰ ਵਿੱਚ ਸਰਸ ਮੇਲਾ 26 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ 300 ਤੋਂ 350 ਸਟਾਲ ਲੱਗਣਗੇ। ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਵੀ ਮਿਲੇਗੀ।

ਰੂਪਨਗਰ

By

Published : Aug 20, 2019, 2:00 PM IST

ਰੂਪਨਗਰ: ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਰੂਪਨਗਰ ਵਿੱਚ ਸਰਸ ਮੇਲੇ ਦਾ ਆਯੋਜਨ ਕੀਤਾ ਜਾਵੇਗਾ। ਇਹ ਸਰਸ ਮੇਲਾ ਜ਼ਿਲ੍ਹੇ ਵਿੱਚ 26 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ 300 ਤੋਂ 350 ਸਟਾਲ ਲੱਗਣਗੇ।
ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਰੂਪਨਗਰ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ ਮੀਟਿੰਗ ਦੌਰਾਨ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ 26 ਸਤੰਬਰ ਤੋਂ ਲੈ ਕੇ 5 ਅਕਤੂਬਰ ਤੱਕ ਸਰਸ ਮੇਲਾ ਲਗਾਇਆ ਜਾ ਰਿਹਾ ਹੈ ਅਤੇ ਇਸ ਮੇਲੇ ਵਿੱਚ 300 ਤੋਂ 350 ਸਟਾਲ ਲੱਗਣਗੇ।
ਇਸ ਮੇਲੇ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਨੂੰ ਮੇਲੇ ਸੰਬਧੀ ਕੰਮਾਂ ਦੀ ਵੰਡ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਜ਼ਿਲਾਂ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਇਸ ਲਈ ਸਮੂਹ ਜ਼ਿਲ੍ਹੇ ਦੇ ਨਿਵਾਸੀ ਇਸ ਸਰਸ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਦਿਨ ਸਮੇਂ ਜਿੱਥੇ ਸ਼ਿਲਪਕਾਰਾਂ ਵੱਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉੱਥੇ ਸ਼ਾਮ ਸਮੇਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਦੌਰਾਨ ਜਨਤਾ ਨੂੰ ਭਾਰਤ ਦੇ ਸਮੂਹ ਰਾਜਾਂ ਦੇ ਸੱਭਿਆਚਾਰ ਨੂੰ ਇਕ ਮੰਚ 'ਤੇ ਦੇਖਣ ਦਾ ਮੌਕਾ ਵੀ ਮਿਲੇਗਾ।
ਡਿਪਟੀ ਕਮਿਸ਼ਨਰ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹੇ ਵਿੱਚ ਹੋਣ ਵਾਲੇ ਸਰਸ ਮੇਲੇ ਦੀਆਂ ਤਿਆਰੀਆਂ ਦਾ ਜ਼ਾਇਜਾਂ ਲਿਆ ਗਿਆ ਅਤੇ ਵੱਖ-ਵੱਖ ਵਿਭਾਗਾਂ ਨੂੰ ਇਸ ਮੇਲੇ ਸਬੰਧੀ ਡਿਊਟੀਆਂ ਸੌਪੀਆਂ ਗਈਆਂ।

ABOUT THE AUTHOR

...view details