ਪੰਜਾਬ

punjab

ETV Bharat / city

ਭਾਜਪਾ ਦੀ ਸਰਬਜੀਤ ਕੌਰ ਬਣੀ ਚੰਡੀਗੜ੍ਹ ਦੀ ਨਵੀਂ ਮੇਅਰ - ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ

ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਭਾਜਪਾ (BJP win chandigarh mayor Election) ਨੇ ਜਿੱਤ ਲਈ ਹੈ। ਭਾਜਪਾ ਉਮੀਦਵਾਰ ਸਰਬਜੀਤ ਕੌਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਕ ਵੋਟ ਨਾਲ ਹਰਾਇਆ।

ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ
ਚੰਡੀਗੜ੍ਹ ਨੂੰ ਮਿਲਿਆ ਨਵਾਂ ਮੇਅਰ

By

Published : Jan 8, 2022, 12:59 PM IST

Updated : Jan 8, 2022, 1:46 PM IST

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ। ਜਿਸ ਤੋਂ ਬਾਅਦ 'ਆਪ' ਕੌਂਸਲਰਾਂ ਨੇ ਸਦਨ 'ਚ ਹੰਗਾਮਾ ਕਰ ਦਿੱਤਾ। ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰ ਮੇਅਰ ਦੀ ਕੁਰਸੀ ਪਿੱਛੇ ਧਰਨੇ ’ਤੇ ਬੈਠ ਗਏ । ਡੀਸੀ ਵਿਨੈ ਪ੍ਰਤਾਪ ਸਿੰਘ ਨੂੰ ਵੀ ਮੌਕੇ ’ਤੇ ਰੋਕ ਲਿਆ ਗਿਆ ਹੈ। ਨਗਰ ਨਿਗਮ ਦੇ ਅੰਦਰ ਮਾਰਸ਼ਲ ਬੁਲਾ ਲਿਆ ਗਿਆ।

ਆਪ ਵੱਲੋਂ ਕੀਤਾ ਗਿਆ ਹੰਗਾਮਾ

ਬੀਜੇਪੀ ਦੀ ਮੇਅਰ ਦੀ ਜਿੱਤ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਵੱਲੋਂ ਸੰਸਦ ਚ ਹੰਗਾਮਾ ਕੀਤਾ ਗਿਆ। ਕਰੀਬ ਅੱਧਾ ਘੰਟੇ ਤੋਂ ਜਿਆਦਾ ਹੰਗਾਮਾ ਹੋਣ ਤੋਂ ਬਾਅਦ ਮਾਰਸ਼ਲਾਂ ਨੇ ਆਮ ਆਮਦੀ ਪਾਰਟੀ ਨੂੰ ਹਟਾਇਆ। ਸੰਸਦ ’ਚ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਕੌਂਸਲਰਾਂ ਵੱਲੋਂ ਜੰਮ ਕੇ ਨਾਅਰੇਬਾਜੀ ਕੀਤੀ ਗਈ।

ਦੱਸ ਦਈਏ ਕਿ ਚੋਣ ਵਿੱਚ ਕੁੱਲ 28 ਵੋਟਾਂ ਪਈਆਂ। ਜਿਸ ਵਿੱਚ 14 ਵੋਟਾਂ ਭਾਜਪਾ ਦੇ ਖਾਤੇ ਵਿੱਚ, 13 ਵੋਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਗਈਆਂ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਇੱਕ ਵੋਟ ਰੱਦ ਹੋਣ ਤੋਂ ਬਾਅਦ ਨਤੀਜਾ ਭਾਜਪਾ ਦੇ ਹੱਕ ਵਿੱਚ ਗਿਆ। ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ (sarabjit kaur chandigarh new mayor) ਦੀ ਮੇਅਰ ਚੁਣੀ ਗਈ ਹੈ।

ਕਾਂਗਰਸ ਦੇ ਸੱਤ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਵੋਟ ਪਾਉਣ ਲਈ ਨਹੀਂ ਪਹੁੰਚੇ। ਯਾਨੀ 8 ਕੌਂਸਲਰ ਵੋਟਿੰਗ ਪ੍ਰਕਿਰਿਆ ਤੋਂ ਦੂਰ ਰਹੇ। ਮੇਅਰ ਦੀ ਚੋਣ ਲਈ ਕੁੱਲ 28 ਵੋਟਾਂ ਪਈਆਂ।

ਚੰਡੀਗੜ੍ਹ ਵਿੱਚ ਕੁੱਲ 35 ਵਾਰਡ ਹਨ। ਜਿਨ੍ਹਾਂ ਵਿੱਚੋਂ ਕਾਂਗਰਸ ਦੇ ਸੱਤ ਅਤੇ ਅਕਾਲੀ ਦਲ ਦੇ ਇੱਕ ਕੌਂਸਲਰ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਇਸ ਹਿਸਾਬ ਨਾਲ ਕੁੱਲ 28 ਵੋਟਾਂ ਰਹਿ ਗਈਆਂ। ਇਸ ਸਥਿਤੀ ਵਿੱਚ ਮੇਅਰ ਚੁਣੇ ਜਾਣ ਲਈ ਬਹੁਮਤ ਦਾ ਅੰਕੜਾ 19 ਤੋਂ ਘਟ ਕੇ 15 ਰਹਿ ਗਿਆ। ਕਾਂਗਰਸ ਵਿੱਚੋਂ ਬਾਹਰ ਹੋਏ 28 ਕੌਂਸਲਰਾਂ ਵਿੱਚੋਂ 14 ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਜਦਕਿ ਭਾਜਪਾ ਕੋਲ ਵੀ 14 (13 ਕੌਂਸਲਰ ਅਤੇ ਇੱਕ ਸੰਸਦ ਮੈਂਬਰ) ਵੋਟਾਂ ਸਨ। ਆਮ ਆਦਮੀ ਪਾਰਟੀ ਦੀ ਇੱਕ ਵੋਟ ਰੱਦ ਹੋਣ ਕਾਰਨ ਭਾਜਪਾ ਦੇ ਮੇਅਰ ਉਮੀਦਵਾਰ ਦੀ ਜਿੱਤ ਹੋਈ ਹੈ।

ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਦੇ ਪਹਿਲੇ ਅਤੇ ਚੌਥੇ ਸਾਲ ਮਹਿਲਾ ਉਮੀਦਵਾਰਾਂ ਲਈ, ਤੀਜੇ ਸਾਲ ਅਨੁਸੂਚਿਤ ਜਾਤੀਆਂ ਲਈ ਅਤੇ ਦੂਜੇ ਅਤੇ ਪੰਜਵੇਂ ਸਾਲ ਜਨਰਲ ਵਰਗ ਦੇ ਉਮੀਦਵਾਰਾਂ ਲਈ ਰਾਖਵੇਂ ਹਨ। ਚੰਡੀਗੜ੍ਹ ਦੇ ਮੇਅਰ ਦੀ ਚੋਣ 1 ਸਾਲ ਲਈ ਹੁੰਦੀ ਹੈ। ਮੇਅਰ ਦੀ ਸੀਟ ਪਹਿਲੇ ਸਾਲ ਲਈ ਮਹਿਲਾ ਉਮੀਦਵਾਰ ਲਈ ਰਾਖਵੀਂ ਹੁੰਦੀ ਹੈ।

ਇਹ ਵੀ ਪੜੋ:ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅੱਜ

Last Updated : Jan 8, 2022, 1:46 PM IST

ABOUT THE AUTHOR

...view details