ਚੰਡੀਗੜ੍ਹ: ਕੋਰੋਨਾ ਸੰਕਟ ਦੇ ਮੱਦੇਨਜ਼ਰ ਸੈਕਟਰ 26 ਦੀ ਮੰਡੀ ਕੋਲ ਪ੍ਰਸ਼ਾਸਨ ਵੱਲੋਂ ਸੈਨੇਟਾਈਜ਼ੇਸ਼ਨ ਟਨਲ ਬਣਾਈ ਗਈ ਸੀ ਜਿਸ ਵਿੱਚ ਮੰਡੀ ਦੇ ਵਿੱਚ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਨੂੰ ਗੁਜ਼ਾਰਿਆ ਜਾਂਦਾ ਸੀ ਅਤੇ ਉਸ ਦੇ ਉੱਤੇ ਰਸਾਇਣਾਂ ਦਾ ਛਿੜਕਾਅ ਕੀਤਾ ਜਾਂਦਾ ਸੀ।
ਸੈਨੇਟਾਈਜ਼ੇਸ਼ਨ ਟਨਲ 'ਚੋਂ ਲੰਘਣਾ ਹੁਣ ਸਿਹਤਯਾਬ ਨਹੀਂ - chandigarh corona
ਕੋਰੋਨਾ ਦੇ ਖ਼ਤਰੇ ਨੂੰ ਰੋਕਣ ਲਈ ਸੈਕਟਰ 26 ਦੀ ਮੰਡੀ ਕੋਲ ਬਣਾਈ ਸੈਨੇਟਾਈਜ਼ੇਸ਼ਨ ਟਨਲ ਨੂੰ ਬੰਦ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਹਤ ਨੁਕਸਾਨ ਪਹੁੰਚਾ ਸਕਦੀ ਹੈ।
ਸੈਨੇਟਾਈਜ਼ੇਸ਼ਨ ਟਨਲ ਚੋਂ ਲੰਘਣਾ ਹੁਣ ਸਿਹਤਯਾਬ ਨਹੀਂ
ਇਸ ਸਬੰਧੀ ਪੀਜੀਪਾਈ ਦੇ ਡਾਈਰੈਕਟਰ ਜਗਤ ਰਾਮ ਵੱਲੋਂ ਇੱਕ ਹੋਰ ਕਮੇਟੀ ਬਣਾਈ ਗਈ ਸੀ ਜਿਸ ਨੇ ਇਸ ਸਬੰਧੀ ਜਾਂਚ ਕੀਤੀ। ਇਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਇਹ ਟਨਲ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਿੱਚ ਇਸਤੇਮਾਲ ਹੋਣ ਵਾਲਾ ਸੋਡੀਅਮ ਹਾਈਪੋ ਕਲੋਰਾਈਡ ਕਿਟਾਣੂ ਦੂਰ ਕਰਨ ਦੇ ਨਾਲ-ਨਾਲ ਸਰੀਰ ਨੂੰ ਨੁਕਸਾਨ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਸਰੀਰ ਦੇ ਵਿੱਚ ਖੁਰਕ, ਅੱਖਾਂ ਦੇ ਵਿੱਚ ਜਲਨ, ਗਲੇ ਦੇ ਵਿੱਚ ਖਰਾਸ਼ ਅਤੇ ਖਾਂਸੀ ਦੀ ਦਿੱਕਤ ਹੋ ਸਕਦੀ ਹੈ। ਜਿਸ ਦੇ ਚੱਲਦਿਆਂ ਇਸ ਟਨਲ ਨੂੰ ਬੰਦ ਕਰ ਦਿੱਤਾ ਗਿਆ ਹੈ।