ਪੰਜਾਬ

punjab

ETV Bharat / city

ਸੰਗਤ ਨੂੰ ਕਰਨਾ ਪਵੇਗਾ ਇੰਤਜ਼ਾਰ, ਅੱਜੇ ਨਹੀਂ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

ਕੋਰੋਨਾ ਦੀ ਲਾਗ ਦੇ ਚੱਲਦੇ ਸ੍ਰੀ ਕਰਤਾਰਪੁਰ ਸਾਹਿਬ ਵੀ ਬੰਦ ਹੋ ਗਿਆ ਸੀ ਤੇ ਜਦੋਂ ਸਾਰਾ ਕੁੱਝ ਹੌਲੀ- ਹੌਲੀ ਖੁੱਲ੍ਹ ਰਿਹਾ ਹੈ ਤਾਂ ਸੰਗਤ ਨੇ ਆਸ ਲੱਗਾਈ ਕਿ ਕਰਤਾਰਪੁਰ ਸਾਹਿਬ ਲਾਂਘਾ ਵੀ ਖੁੱਲ੍ਹ ਜਾਵੇਗਾ, ਪਰ ਭਾਰਤ ਸਰਕਾਰ ਨੇ ਅੱਜੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ।

ਸੰਗਤ ਨੂੰ ਕਰਨਾ ਪਵੇਗਾ ਇੰਤਜ਼ਾਰ, ਅੱਜੇ ਨਹੀਂ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ
ਸੰਗਤ ਨੂੰ ਕਰਨਾ ਪਵੇਗਾ ਇੰਤਜ਼ਾਰ, ਅੱਜੇ ਨਹੀਂ ਖੁੱਲ੍ਹੇਗਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ

By

Published : Nov 21, 2020, 1:33 PM IST

ਚੰਡੀਗੜ੍ਹ: ਕੋਰੋਨਾ ਕਰਕੇ ਬੰਦ ਪਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਨੂੰ ਲੈ ਕੇ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਰ ਅਸਲ ਵਿੱਚ ਅੱਜੇ ਭਾਰਤ ਸਰਕਾਰ ਵੱਲ਼ੋਂ ਕੋਈ ਫੈਸਲਾ ਨਹੀਂ ਲਿਆ ਗਿਆ।

ਵਿਜੇ ਸਾਂਪਲਾ ਦੇ ਟਵੀਟ

ਸੀਨੀਅਰ ਭਾਜਪਾ ਆਗੂ ਵਿਜੇ ਸਾਂਪਲਾ ਨੇ ਟਵੀਟ ਕਰਦੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ 'ਤੇ 27 ਨਵੰਬਰ ਨੂੰ ਭਾਰਤੀ ਸੰਗਤ ਦਾ ਇੱਕ ਵਿਸ਼ੇਸ਼ ਜੱਥਾ ਕਰਤਾਰਪੁਰ ਸਾਹਿਬ ਜਾਵੇਗਾ ਤੇ 1 ਦਸੰਬਰ ਨੂੰ ਵਾਪਸੀ ਕਰੇਗਾ।

ਬਾਅਦ 'ਚ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਟਵੀਟ ਅਖ਼ਬਾਰ 'ਚ ਛਪੀਆਂ ਖ਼ਬਰਾਂ ਮੁਤਾਬਕ ਕੀਤਾ ਸੀ।

ਭਾਰਤ ਸਰਕਾਰ ਵੱਲ਼ੋਂ ਅੱਜੇ ਕੋਈ ਆਦੇਸ਼ ਨਹੀਂ

ਇਸ ਤੋਂ ਇਹ ਸੱਪਸ਼ਟ ਹੁੰਦਾ ਹੈ ਕਿ ਭਾਰਤ ਸਰਕਾਰ ਵੱਲ਼ੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਤੇ ਨਾ ਹੀ ਉਨ੍ਹਾਂ ਵੱਲੋਂ ਇਸ ਬਾਬਤ ਕੋਈ ਬਿਆਨ ਆਇਆ ਹੈ। ਕੋਰੋਨਾ ਦੇ ਕੇਸਾਂ ਨੂੰ ਮੱਦੇ ਨਜ਼ਰ ਰੱਖ ਕੇ ਹੀ ਇਸ ਦਾ ਫ਼ੈਸਲਾ ਲਿਆ ਜਾਵੇਗਾ।

ਸਿੱਖ ਸੰਗਤ ਨੂੰ ਕਰਨਾ ਪੈਣਾ ਥੋੜ੍ਹਾ ਹੋਰ ਇੰਤਜ਼ਾਰ

ਤਾਲਾਬੰਦੀ ਦੇ ਚੱਲਦੇ ਸਭ ਕੁੱਝ ਬੰਦ ਸੀ ਤੇ ਜਿਵੇਂ ਜਿਵੇਂ ਸਭ ਖੁੱਲ੍ਹ ਰਿਹਾ ਸੀ ਤਾਂ ਸਿੱਖ ਸੰਗਤ ਨੂੰ ਲਾਂਘਾ ਖੁੱਲ੍ਹਣ ਦਾ ਇੰਤਜ਼ਾਰ ਸੀ ਪਰ ਹੁਣ ਉਨ੍ਹਾਂ ਨੂੰ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।

ABOUT THE AUTHOR

...view details