ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੌਰਾਨ ਕਈ ਕੋਰੋਨਾ ਯੋਧਾ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਫਰੰਟਲਾਈਨ ਵਰਕਰ ਕਹੇ ਜਾਣ ਵਾਲੇ ਡਾਕਟਰ ਆਪਣੀ ਜਾਨ ਖ਼ਤਰੇ ’ਚ ਪਾ ਕੇ ਕੋਵਿਡ ਕੇਅਰ ਸੈਂਟਰਾਂ ਵਿੱਚ ਕੰਮ ਕਰ ਰਹੇ ਹਨ। ਅਜਿਹੀ ਹੀ ਇੱਕ ਡਾਕਟਰ ਨਵਰੀਤ ਕੇ ਸੰਧੂ ਹੈ ਜੋ ਪਿਛਲੇ ਇੱਕ ਸਾਲ ਤੋਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੀ ਹੈ। ਉਨ੍ਹਾਂ ਦੀ ਆਪਣਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ, ਪਰ ਪਿਛਲੇ ਕਈ ਮਹੀਨਿਆਂ ਤੋਂ ਉਹ ਆਪਣੇ ਪਰਿਵਾਰ ਨੂੰ ਨਹੀਂ ਮਿਲੀ। ਡਾਕਟਰ ਨਵਰੀਤ ਕੇ ਕਹਿੰਦੇ ਹਨ ਕਿ ਜ਼ਿੰਦਗੀ ਖੂਬਸੂਰਤ ਹੈ ਤੇ ਇਸ ਮਹਾਂਮਾਰੀ ਦੇ ਦੌਰ ਵਿੱਚ ਵੀ ਇੱਕ ਦੂਜੇ ਦੀ ਮਦਦ ਕਰਨਾ ਅਹਿਮ ਹੈ ਤੇ ਇਸ ਦੌਰਾਨ ਹੌਸਲੇ ਲਈ ਖ਼ੁਸ਼ੀਆਂ ਵੰਡਣੀਆਂ ਚਾਹੀਦੀ ਹਨ।
ਕੁਝ ਅਜਿਹੇ ਡਾਕਟਰ ਵੀ ਹਨ ਜੋ ਮਰੀਜਾ ਦੇ ਖਿੜੇ ਚਹਿਰੇ ਦੇਖ ਹੁੰਦੇ ਹਨ ਖੁਸ਼ ਇਹ ਵੀ ਪੜੋ: ਈਦ ਮੌਕੇ ਸੀਐੱਮ ਦਾ ਮੁਸਲਿਮ ਭਾਈਚਾਰੇ ਨੂੰ ਤੋਹਫਾ, ਮਲੇਰਕੋਟਲੇ ਨੂੰ ਐਲਾਨਿਆਂ 23ਵਾਂ ਜ਼ਿਲ੍ਹਾ
ਮਾਂ ਨੇ ਦਿੱਤਾ ਹੌਸਲਾ
ਡਾ. ਨਵਰੀਤ ਕੇ ਸੰਧੂ ਵੇ ਦੱਸਿਆ ਕਿ ਜਦੋਂ ਕੋਰੋਨਾ ਮਹਾਂਮਾਰੀ ਭਾਰਤ ਵਿੱਚ ਆਈ ਤਾਂ ਉਸ ਸਮੇਂ ਕੋਰੋਨਾ ਨੂੰ ਕਲੰਕ ਮੰਨਿਆ ਜਾਂਦਾ ਸੀ। ਇਸ ਤੋਂ ਇਲਾਵਾ ਇਸ ਮਹਾਂਮਾਰੀ ਦੇ ਦੌਰ ਵਿੱਚ ਪੀਪੀਈਕਿੱਟ ਪਾ ਕੇ ਕਈ ਘੰਟੇ ਕੰਮ ਕਰਨਾ ਪਰਿਵਾਰ ਤੋਂ ਦੂਰ ਰਹਿਣਾ ਬਹੁਤ ਹੀ ਔਖਾ ਸੀ। ਪਰ ਮੇਰੀ ਮਾਂ ਮੇਰਾ ਸਭ ਤੋਂ ਵੱਡੀ ਤਾਕਤ ਬਣੀ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ ਤੇ ਕਿਹਾ ਕਿ ਇਹ ਸਮਾਂ ਹੈ ਜਦੋਂ ਲੋਕਾਂ ਦੀ ਸੇਵਾ ਕੀਤੀ ਜਾ ਸਕਦੀ ਹੈ।
ਕਈ ਵਾਰ ਭਾਵਕ ਹੋ ਕੇ ਰੋਈ
ਡਾ. ਨਵਰੀਤ ਕੇ ਸੰਧੂ ਨੇ ਦੱਸਿਆ ਕਿ ਹਰ ਡਾਕਟਰ ਦੇ ਲਈ ਕੋਰੋਨਾ ਮਹਾਂਮਾਰੀ ਇੱਕ ਵੱਡਾ ਚੁਣੌਤੀ ਰਹੀ ਹੈ। ਆਪਣੇ ਇੱਕ ਤਜ਼ਰਬੇ ਨੂੰ ਸਾਂਝੇ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੇਰਾ ਇੱਕ ਮਰੀਜ ਸੀ ਜਿਨ੍ਹਾਂ ਦਾ ਮੈਂ ਕਾਫ਼ੀ ਲੰਬੇ ਸਮੇਂ ਤੋਂ ਇਲਾਜ ਕਰ ਰਹੀ ਸੀ, ਉਨ੍ਹਾਂ ਦੀ ਪਤਨੀ ਬੀਮਾਰ ਹੋਈ ਤੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਵੀ ਸੀ। ਉਹ ਮੇਰੇ ’ਤੇ ਵਿਸ਼ਵਾਸ ਕਰ ਰਹੇ ਸੀ ਕਿ ਮੈਂ ਉਨ੍ਹਾਂ ਨੂੰ ਠੀਕ ਕਰ ਦੇਵਾਂਗੀ, ਪਰ ਉਨ੍ਹਾਂ ਦੀ ਤਕਲੀਫ਼ ਮੈਨੂੰ ਪਤਾ ਸੀ ਅਤੇ ਪਤਾ ਸੀ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਉਸ ਦਿਨ ਮੈਂ ਬਹੁਤ ਰੋਈ, ਹਾਲਾਂਕਿ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਆਪਣੇ ਪਰਿਵਾਰ ਵਾਂਗ ਹੀ ਮੰਨਦੀ ਹਾਂ।
ਦੂਜੀ ਵੇਵ ਸਾਡੀ ਲਾਪ੍ਰਵਾਹੀ ਦਾ ਹੀ ਅਸਰ
ਡਾ. ਨਵਰੀਤ ਨੇ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ ਸਾਡੇ ਵੱਲੋਂ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਆਈ ਹੈ, ਕਿਉਂਕਿ ਅਸੀਂ ਭੁੱਲ ਗਏ ਸੀ ਕਿ ਕੋਰੋਨਾ ਹੈ ਹੀ ਨਹੀਂ। ਉਹਨਾਂ ਨੇ ਕਿਹਾ ਕਿ ਲੋਕਾਂ ਦੀ ਲਾਪਰਵਾਹੀ ਕਾਰਨ ਹੁਣ ਇਹ ਜਿਆਦਾ ਫੈਲ ਰਿਹਾ ਹੈ ਜਿਸ ਦਾ ਸਾਵਧਾਨੀਆਂ ਹੀ ਇਲਾਜ ਹਨ।
ਮਰੀਜ਼ ਦੀ ਖ਼ੁਸ਼ੀ ਵੇਖ ਕੇ ਖ਼ੁਦ ਨੂੰ ਵੀ ਖ਼ੁਸ਼ੀ ਹੁੰਦੀ ਹੈ
ਡਾ. ਨਵਰੀਤ ਨੇ ਕਿਹਾ ਕਿ ਉਹ ਜਦ ਵੀ ਆਪਣੇ ਮਰੀਜ ਦੇ ਮੂੰਹ ’ਤੇ ਖੁਸ਼ੀ ਦੇਖਦੇ ਹੀ ਤਾਂ ਉਹਨਾਂ ਨੂੰ ਖੁਦ ਵੀ ਖੁਸ਼ੀ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹੁਣ ਤੱਕ 2 ਹਜ਼ਾਰ ਤੋਂ ਵੱਧ ਮਰੀਜਾ ਨੂੰ ਠੀਕ ਕਰ ਦਿੱਤਾ ਹੈ ਜਿਸ ਕਾਰਨ ਉਹ ਬਹੁਤ ਖੁਸ਼ ਹਨ।
ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਕੀਤਾ ਇੱਕ ਹੋਰ ਸਵਾਲ