ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸ ਦੇ ਨਾਲ ਹੀ ਲੌਕਡਾਊਨ 4.0 ਦੇ ਖ਼ਤਮ ਹੋਣ 'ਤੇ ਸਰਕਾਰ ਵੱਲੋਂ ਕੁਝ ਹਿਦਾਇਤਾਂ ਦੇ ਨਾਲ ਬਜ਼ਾਰਾਂ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਸਨ। ਪਰ ਚੰਡੀਗੜ੍ਹ ਵਿੱਚ ਸੈਲੂਨ ਤੇ ਹੇਅਰ ਸ਼ਾਪ ਖੋਲ੍ਹਣ ਦੀ ਮਨਾਹੀ ਸੀ। ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਹੇਅਰ ਸੈਲੂਨ 'ਚ ਜਾਣ ਨਾਲ ਲੋਕ ਇੱਕ ਦੂਸਰੇ ਦੇ ਸਪੰਰਕ ਵਿੱਚ ਆਉਣਗੇ।
ਚੰਡੀਗੜ੍ਹ: ਸੈਲੂਨ ਮਾਲਕਾਂ ਨੇ ਸੈਨੇਟਾਈਜ਼ ਕਰ ਖੋਲ੍ਹੀਆਂ ਆਪਣੀਆਂ ਦੁਕਾਨਾਂ - ਸੈਲੂਨ ਮਾਲਕ
ਲੌਕਡਾਊਨ 5.0 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਲੂਨ ਅਤੇ ਹੇਅਰ ਡ੍ਰੈਸਰ ਦੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖਣਾ ਲਈ ਵੀ ਕਿਹਾ ਗਿਆ ਹੈ।
ਹਾਲ ਹੀ ਵਿੱਚ ਲੌਕਡਾਊਨ 5.0 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਲੂਨ ਅਤੇ ਹੇਅਰ ਡ੍ਰੈਸਰ ਦੀਆਂ ਦੁਕਾਨਾਂ ਖੁੱਲ੍ਹਣ ਦਾ ਇਜ਼ਾਜਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖਣਾ ਲਈ ਵੀ ਕਿਹਾ ਗਿਆ ਹੈ। ਈਟੀਵੀ ਭਾਰਤ ਨੇ ਨਾਲ ਗ਼ੱਲ ਕਰਦਿਆਂ ਸੈਲੂਨ ਦੀ ਮਾਲਕਣ ਰਿਚਾ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਦਿੱਤੀਆਂ ਸਾਰੀਆਂ ਹਿਦਾਇਤਾਂ ਦੀ ਧਿਆਨ ਰੱਖਦੇ ਹੋਏ ਸੈਲੂਨ ਨੂੰ ਖੋਲ੍ਹਿਆ ਹੈ। ਜਦੋਂ ਕੋਈ ਗਾਹਕ ਆਵੇਗਾਂ ਤਾਂ ਉਸ ਦੇ ਪਹਿਲਾਂ ਹੱਥ ਸੈਨੇਟਾਈਜ਼ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਉਸ ਦਾ ਟੈਂਪਰੇਚਰ ਚੈੱਕ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰੇਟਾਂ ਵਿੱਚ ਕਿਸੇ ਪ੍ਰਕਾਰ ਦਾ ਬਦਲਾਅ ਨਹੀਂ ਕੀਤਾ ਗਿਆ ਹੈ।