ਚੰਡੀਗੜ੍ਹ: ਸਾਗਰ ਕਤਲਕਾਂਡ ’ਚ ਸਲਾਖਾਂ ਦੇ ਪਿੱਛੇ ਪਹੁੰਚੇ ਰੇਸਲਰ ਸੁਸ਼ੀਲ ਕੁਮਾਰ ਨੂੰ ਮਿੱਟੀ ਤੋਂ ਮਿਲੀ ਤਰੱਕੀ ਮਿੱਟੀ ਚ ਮਿਲ ਗਈ ਹੈ। ਉਨ੍ਹਾਂ ਦੀ ਇੱਕ ਗਲਤੀ ਨੇ ਅਜਿਹੀ ਧੋਬੀ ਪਛਾੜ ਦਿੱਤਾ ਕਿ ਉਹ ਸਿੱਧੇ ਜੇਲ੍ਹ ਪਹੁੰਚ ਗਏ। ਉਹ ਸੁਸ਼ੀਲ ਕੁਮਾਰ ਜੋ ਕੱਲ ਤੱਕ ਦੁਨੀਆ ਭਰ ਚ ਭਾਰਤ ਦੇ ਹੀਰੋ ਵੱਜੋਂ ਜਾਣਿਆ ਜਾਂਦਾ ਸੀ। ਦੇਖਦੇ ਹੀ ਦੇਖਦੇ ਕਾਨੂੰਨ ਦੀ ਨਜਰ ਚ ਮੁਲਜ਼ਮ ਬਣ ਗਿਆ। ਆਸਮਾਨ ’ਤੇ ਪਹੁੰਚ ਕੇ ਸਿੱਧੇ ਜ਼ਮੀਨ ’ਤੇ ਡਿੱਗਣ ਵਾਲੇ ਇਸ ਪਹਿਲਵਾਨ ਦੀ ਕਹਾਣੀ ਕਈ ਤਰ੍ਹਾਂ ਦੇ ਤੱਥਾਂ ਨਾਲ ਭਰੀ ਹੈ। ਸਖ਼ਤ ਸੰਘਰਸ਼ ਨਾਲ ਇੱਥੇ ਤੱਕ ਦਾ ਸਫਰ ਤੈਅ ਕਰਨ ਵਾਲੇ ਸੁਸ਼ੀਲ ਕੁਮਾਰ (sushil Kumar)ਦੇ ਲਈ ਹੁਣ ਸਭ ਬਦਲ ਗਿਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਉਨ੍ਹਾਂ ਵਿਵਾਦਾਂ ਤੱਕ ਤੁਹਾਨੂੰ ਲੈ ਕੇ ਜਾਈਏ ਤਾਂ ਇਹ ਜਾਣ ਲਓ ਕਿ ਬਚਪਨ ਤੋਂ ਲੈ ਕੇ ਇੱਥੇ ਤੱਕ ਦਾ ਉਨ੍ਹਾਂ ਦਾ ਸਫਰ ਕਿਵੇਂ ਦਾ ਸੀ।
ਸੰਗਾਉਂ ਅਤੇ ਮਧਰੇ ਕੱਦ ਵਾਲਾ ਲੜਕਾ
ਹਰਿਆਣਾ ਦੇ ਇੱਕ ਸਾਧਾਰਣ ਪਰਿਵਾਰ ਚ ਜਨਮ ਲੈਣ ਵਾਲੇ ਸੁਸ਼ੀਲ ਕੁਮਾਰ ਬਚਪਨ ਤੋਂ ਹੀ ਕਾਫੀ ਸੰਗਾਉਂ ਸੀ। ਉਨ੍ਹਾਂ ਦੇ ਪਿਤਾ ਰੋਡਵੇਜ਼ ਚ ਡਰਾਈਵਰ ਸੀ ਅਤੇ ਕਿਸ਼ੋਰ ਅਵਸਥਾ ਚ ਹੀ ਸੁਸ਼ੀਲ ਕੁਮਾਰ ਨੂੰ ਖੇਡ ਦਾ ਚਸਕਾ ਲੱਗ ਗਿਆ ਸੀ। ਰੇਸਲਿੰਗ ਉਨ੍ਹਾਂ ਨੇ ਸਭ ਤੋਂ ਜਿਆਦਾ ਪਸੰਦ ਸੀ। ਫਿਰ ਕੀ ਸੀ ਸੁਸ਼ੀਲ ਕੁਮਾਰ ਨੇ ਮਿੱਟੀ ਤੋਂ ਆਪਣਾ ਨਾਤਾ ਜੋੜਿਆ ਅਤੇ ਮਹਾਂਬਲੀ ਸਤਪਾਲ ਨਾਲ ਅਖਾੜੇ ’ਚ ਪਹਿਲਵਾਨੀ ਸਿੱਖਣੀ ਸ਼ੁਰੂ ਕੀਤੀ। 2010 ਦੇ ਕਾਮਨਵੈੱਲਥ ਗੈਮਜ਼ (commonwealth games) ਚ ਗੋਲਡ ਜਿੱਤਣ ਤੋਂ ਬਾਅਦ ਮਹਾਂਬਲੀ ਸਤਪਾਲ ਨੇ ਆਪਣੀ ਕੁੜੀ ਦੀ ਮੰਗਣੀ ਸੁਸ਼ੀਲ ਕੁਮਾਰ ਨਾਲ ਕਰਨ ਦਾ ਐਲਾਨ ਕਰ ਦਿੱਤਾ।
ਉਸ ਸਮੇਂ ਸੁਸ਼ੀਲ ਕੁਮਾਰ ਦੇਸ਼ ਦਾ ਹੀਰੋ ਹੋਇਆ ਕਰਦਾ ਸੀ। ਕਿਵੇਂ ਹੀਰੋ ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਵਿਆਹ ’ਚ ਕਾਂਗਰਸ ਸੰਸਦ ਰਾਹੁਲ ਗਾਂਧੀ (rahul gandhi), ਮੌਜੂਦਾ ਰੱਖਿਆ ਮੰਤਰੀ ਰਾਜਨਾਥ ਸਿੰਘ (rajnath singh) ਅਤੇ ਸਾਬਕਾ ਕ੍ਰਿਕੇਟਰ ਕਪਿਲ ਦੇਵ(kapil dev) ਵਰਗੀਆਂ ਕਈ ਸ਼ਖਸੀਅਤਾਂ ਸ਼ਾਮਲ ਹੋਈਆ। ਕਿਹਾ ਇਹ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ ਆਪਣੇ ਗੁਰੂ ਦੀ ਕੁੜੀ ਨੂੰ ਦੇਖਿਆ ਵੀ ਨਹੀਂ ਸੀ।
ਆਸਮਾਨ ’ਚ ਚਮਕਦਾ ਸਿਤਾਰਾ ਸੀ ਸੁਸ਼ੀਲ ਕੁਮਾਰ
2010 ਤੋਂ ਬਾਅਦ ਪਹਿਲਵਾਨ ਸੁਸ਼ੀਲ ਕੁਮਾਰ ਆਸਮਾਨ ਚ ਚਮਕਦਾ ਉਹ ਸਿਤਾਰਾ ਸੀ ਜਿਸਦੀ ਚਮਕ ਲਗਾਤਾਰ ਵਧ ਰਹੀ ਸੀ। ਉਹ ਕਈ ਵਾਰ ਵਿਵਾਦਾਂ ਚ ਵੀ ਘਿਰੇ ਪਰ ਉਨ੍ਹਾਂ ਦੇ ਨਾਂ ਅਤੇ ਮਾਣ ’ਚ ਕਦੇ ਵੀ ਕਮੀ ਨਹੀਂ ਆਈ। ਇੱਜਤ ਦੇ ਨਾਲ-ਨਾਲ ਉਨ੍ਹਾਂ ਨੇ ਦੌਲਤ ਵੀ ਖੂਬ ਕਮਾਈ। ਓਲੰਪਿਕ (olympic) ਚ ਦੋ ਮੈਡਲ ਜਿੱਤਣ ਵਾਲੇ ਉਹ ਇੱਕ ਅਜਿਹਾ ਭਾਰਤੀ ਹੈ ਜਿਸ ਦੀ ਬਦੌਲਤ ਉਨ੍ਹਾਂ ’ਤੇ ਇਸ਼ਤਿਹਾਰ ਮਿਲਣ ਲੱਗੇ ਸੀ। ਹਰਿਆਣਾ ਦੇ ਇੱਕ ਛੋਟੇ ਪਿੰਡ ਤੋਂ ਨਿਕਲਣ ਵਾਲੇ ਇਸ ਲੜਕੇ ਦੇ ਕੋਲ ਉਹ ਸਭ ਕੁਝ ਸੀ ਜਿਸਤੋਂ ਕੋਈ ਵੀ ਈਰਖਾ ਕਰਨ ਲੱਗੇ। ਉਨ੍ਹਾਂ ਦੇ ਕੋਲ ਦੋ ਓਲੰਪਿਕ ਮੈਡਲ, ਕਾਮਨਵੈੱਲਥ ਚ 3 ਗੋਲਡ, ਇੱਕ ਵਾਰ ਵਰਲਡ ਟਾਈਟਲ ਪਦਮਸ਼੍ਰੀ ਐਵਾਰਡ, ਅਰਜੁਨ ਐਵਾਰਡ ਦੇ ਨਾਲ-ਨਾਲ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਵੀ ਹੈ।
ਸਮਾਂ ਕਦੇ ਵੀ ਬਦਲ ਸਕਦਾ ਹੈ
10 ਸਾਲ ਤੱਕ ਉੱਚਾਈਆਂ ਤੇ ਰਹਿਣ ਵਾਲੇ ਸੁਸ਼ੀਲ ਕੁਮਾਰ ਦੇ ਹੱਥ ਮਾਣ ਸਨਮਾਨ ਰੇਤ ਦੀ ਤਰ੍ਹਾਂ ਮੁੱਠੀ ਚੋਂ ਨਿਕਲ ਗਈ। ਕੜੀ ਮਿਹਨਤ ਨਾਲ ਕਮਾਈ ਇੱਜਤ ਉਨ੍ਹਾਂ ਦੀ ਇੱਕ ਗਲਤੀ ਨਾਲ ਮਿੱਟੀ ’ਚ ਮਿਲ ਗਈ। 4 ਮਈ 2021 ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕਰਕੇ ਸੁਸ਼ੀਲ ਕੁਮਾਰ ਹੁਣ ਪਛਤਾ ਰਿਹਾ ਹੋਵੇਗਾ, ਕਿਉਂਕਿ ਪੁਲਿਸ ਕਹਿ ਰਹੀ ਹੈ ਕਿ ਇਸੇ ਦਿਨ ਸੁਸ਼ੀਲ ਕੁਮਾਰ ਆਪਣੇ ਕੁਝ ਸਾਥੀਆਂ ਦੇ ਨਾਲ ਮਾਡਲ ਟਾਊਨ ਦੇ ਇੱਕ ਫਲੈਟ ’ਚ ਪਹੁੰਚੇ ਅਤੇ ਸਾਗਰ ਧਨਖੜ ਨਾਂ ਦੇ ਪਹਿਲਵਾਨ ਦੇ ਨਾਲ 3 ਹੋਰ ਲੋਕਾਂ ਨੂੰ ਅਗਵਾ ਕਰ ਲਿਆ। ਗਨ ਪੁਆਇੰਟ ’ਤੇ ਸਾਗਰ ਧਨਖੜ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਲੈ ਕੇ ਸੁਸ਼ੀਲ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਛੱਤਰਸਾਲ ਸਟੇਡੀਅਮ(chhatrasal stadium) ਪਹੁੰਚੇ।