ਚੰਡੀਗੜ੍ਹ: ਪੰਜਾਬ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਵੱਧਦੀ ਜਾ ਰਹੀ ਹੈ। ਇਸ ਤਹਿਤ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਨੂੰ ਗਾਲ਼ ਕੱਢ ਦਿਓ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ।
''ਸਾਨੂੰ ਗਾਲ਼ ਕੱਢ ਦਿਉ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ'' - by elections in punjab
ਪੰਜਾਬ ਵਿੱਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਤੇ ਸਿਆਸਤ ਭੱਖਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਆਸੀ ਆਗੂ ਇੱਕ-ਦੂਜੇ 'ਤੇ ਨਿਸ਼ਾਨੇ ਵਿੰਨ੍ਹ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਬਰਾੜ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਸਾਨੂੰ ਗਾਲ ਕੱਢ ਦਿਓ ਪਰ ਕਾਂਗਰਸੀਆਂ ਨਾਲ ਰਲ਼ੇ ਨਾ ਕਹੋ।
ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਹਰ ਵਾਰ ਦੀ ਤਰ੍ਹਾਂ ਇਕ ਵਾਰ ਫਿਰ ਇਲਜ਼ਾਮ ਲਾਇਆ ਗਿਆ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਆਪਸ ਵਿੱਚ ਰਲੇ ਹੋਏ ਹਨ ਤੇ ਆਪਸ ਵਿੱਚ ਰਲ਼ ਕੇ ਸਰਕਾਰ ਚਲਾ ਰਹੇ ਹਨ। ਇਸ ਬਾਰੇ ਚਰਨਜੀਤ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਖ਼ੁਦ ਜਲਾਲਾਬਾਦ ਤੋਂ ਚੋਣ ਲੜਨ ਆਏ ਸਨ ਤਾਂ ਲੋਕਾਂ ਨੇ ਉਸ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਤੇ ਆਮ ਆਦਮੀ ਪਾਰਟੀ ਦੇ ਸਾਨੂੰ ਰਲੇ ਦੱਸਣ ਤੇ ਕੋਈ ਫ਼ਰਕ ਨਹੀਂ ਪੈਂਦਾ ਇਹ ਤਾਂ ਸੂਰਜ ਉੱਤੇ ਥੁਕਣ ਵਾਲੀ ਗੱਲ ਹੈ। ਬਰਾੜ ਨੇ ਕਿਹਾ ਕਿ ਜਿੰਨਾਂ ਨੁਕਸਾਨ ਪੰਜਾਬ ਦਾ ਤੇ ਅਕਾਲੀ ਦਲ ਦਾ ਕਾਂਗਰਸ ਨੇ ਕੀਤਾ ਹੈ ਉਨ੍ਹਾਂ ਕਿਸੇ ਹੋਰ ਪਾਰਟੀ ਨੇ ਨਹੀਂ ਕੀਤਾ।
ਪੰਜਾਬ ਵਿੱਚ ਐੱਸ ਸੀ ਬੱਚਿਆਂ ਦੇ ਦਾਖ਼ਲੇ ਫ਼ੀਸ ਬਾਬਤ ਨਾ ਹੋਣ ਤੇ ਸਕਾਲਰਸ਼ਿਪ ਸੰਬੰਧੀ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਕਰਤੂਤ ਕਾਰਨ ਪੰਜਾਬ ਦੇ ਕਈ ਬੱਚੇ ਦਾਖ਼ਲਾ ਨਹੀਂ ਲੈ ਸਕੇ ਤੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਹਨ। ਬਰਾੜ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਤਾਂ 64 ਕਰੋੜ ਰੁਪਏ ਹੀ ਪੱਲੇ ਤੋਂ ਲਾਉਣੇ ਹਨ ਜਦਕਿ ਬਾਕੀ ਸਭ ਮਦਦ ਕੇਂਦਰ ਵੱਲੋਂ ਹੋਣੀ ਹੈ ਪਰ ਸਰਕਾਰ ਤੋਂ ਵੀ ਸੰਭਵ ਨਹੀਂ ਜਦਕਿ ਜੇਕਰ ਸਰਕਾਰ ਸਕਾਲਰਸ਼ਿਪ ਲਗਾ ਕੇ ਸਕੀਮ ਨੂੰ ਅੱਗੇ ਵਧਾਉਂਦੀ ਵੀ ਹੈ ਤਾਂ 2-3 ਕਰੋੜ ਰੁਪਏ ਦਾ ਟੈਕਸ ਵੀ ਸੂਬਾ ਸਰਕਾਰ ਆਪਣੀ ਝੋਲੀ ਵਿੱਚ ਪਾਵੇਗੀ।