ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਅੱਜ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਕਰਨਗੇ। ਮੀਡੀਆ ਰਿਪੋਰਟਾਂ ਮੰਨੀਏ ਤਾਂ ਕੋਰ ਕਮੇਟੀ ਦੀ ਮੀਟਿੰਗ ’ਚ ਇਕਬਾਲ ਝੂੰਦਾ ਰਿਪੋਰਟ ’ਤੇ ਮੰਥਨ ਹੋ ਸਕਦਾ ਹੈ। ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਇਸ ਰਿਪੋਰਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਸੀ।
ਅਕਾਲੀ ਦਲ ’ਚ ਬਗ਼ਾਵਤ: ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਦੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਬਗਾਵਤੀ ਸੁਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਦੇ ਕਹਿਣ ਦੇ ਬਾਵਜੁਦ ਵੀ ਭਾਜਪਾ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਉਨ੍ਹਾਂ ਵੱਲੋਂ ਵੋਟ ਨਹੀਂ ਪਾਈ ਗਈ ਸੀ। ਇਸ ਸਬੰਧ ਚ ਵਿਧਾਇਕ ਇਆਲੀ ਦਾ ਕਹਿਣਾ ਸੀ ਕਿ ਪਾਰਟੀ ਨੇ ਬਿਨ੍ਹਾਂ ਕਿਸੇ ਦੇ ਸੋਚ ਵਿਚਾਰ ਤੋਂ ਉਨ੍ਹਾਂ ਨੂੰ ਸਮਰਥਨ ਦੇ ਦਿੱਤਾ ਸੀ।
ਲਗਾਤਾਰ ਹੋ ਰਹੀ ਬਦਲਾਅ ਦੀ ਮੰਗ:ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਾਰਟੀ ਚ ਲਗਾਤਾਰ ਬਦਲਾਅ ਦੀ ਮੰਗ ਕੀਤੀ ਜਾ ਰਹੀ ਹੈ। ਪਾਰਟੀ ਦੇ ਕਈ ਆਗੂ ਸੁਖਬੀਰ ਬਾਦਲ ਦੀ ਅਗਵਾਈ ਚ ਖੁਸ਼ ਨਹੀਂ ਹਨ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਰਟੀ ਦੀ ਕਮਾਨ ਨੂੰ ਕਿਸੇ ਦੂਜੇ ਆਗੂ ਦੇ ਹੱਥ ਚ ਸੌਂਪੀ ਜਾਣੀ ਚਾਹੀਦੀ ਹੈ।
ਵਿਧਾਨਸਭਾ ਚੋਣਾਂ ’ਚ ਹਾਰ:ਕਾਬਿਲੇਗੌਰ ਹੈ ਕਿ ਸ਼੍ਰੋ੍ਮਣੀ ਅਕਾਲੀ ਦਲ ਨੇ ਪੰਜਾਬ ’ਚ 2 ਵਾਰ ਆਪਣੀ ਸਰਕਾਰ ਚਲਾਈ ਸੀ। ਪਰ ਪੰਜਾਬ ਵਿਧਾਨਸਭਾ ਚੋਣਾਂ 2022 ’ਚ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਚ ਅਕਾਲੀ ਦਲ ਨੇ ਬਸਪਾ ਦੇ ਨਾਲ ਗਠਜੋੜ ਵੀ ਕੀਤਾ ਸੀ ਇਸਦੇ ਬਾਵਜੁਦ ਵੀ ਅਕਾਲੀ ਦਲ ਨੂੰ ਵਿਧਾਨਸਭਾ ਚੋਣਾਂ ’ਚ 2 ਸੀਟਾਂ ਹੀ ਹਾਸਿਲ ਹੋਈਆਂ।
ਇਹ ਵੀ ਪੜੋ:ਕੀ ਤੁਹਾਨੂੰ ਪਤਾ ? ਸਕੂਲਾਂ ‘ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਨੰਨ੍ਹੇ ਮੁੰਨੇ, ਹੋ ਜਾਓ ਸਾਵਧਾਨ !