ਪੰਜਾਬ

punjab

ETV Bharat / city

ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕੀਤੇ ਇਹ ਵਾਅਦੇ - ਪੰਜਾਬ ਵਿਧਾਨਸਭਾ ਚੋਣਾਂ 2022

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਨੇ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਜਿਸ ’ਚ ਪੰਜਾਬ ਦੇ ਲੋਕਾਂ ਦੇ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਵਿਰੋਧੀਆਂ ਨੂੰ ਘੇਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਬਾਕੀ ਸਿਆਸੀ ਪਾਰਟੀਆਂ ਪੰਜਾਬ ਦੇ ਭਾਈਚਾਰੇ ਨੂੰ ਵੱਖ ਕਰਨਾ ਚਾਹੁੰਦੀਆਂ ਹਨ।

ਅਕਾਲੀ ਦਲ ਬਸਪਾ ਗਠਜੋੜ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ
ਅਕਾਲੀ ਦਲ ਬਸਪਾ ਗਠਜੋੜ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ

By

Published : Feb 15, 2022, 1:10 PM IST

Updated : Feb 15, 2022, 5:38 PM IST

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਚੋਣਾਂ ਨੂੰ ਕੁਝ ਹੀ ਸਮਾਂ ਰਹਿ ਗਿਆ ਹੈ ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਗਠਜੋੜ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਇਹ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਚੰਦੂਮਾਜਰਾ ਵੀ ਮੌਜੂਦ ਰਹੇ।

'5 ਲੱਖ ਗਰੀਬਾਂ ਲਈ ਬਣਾਏ ਜਾਣਗੇ ਮਕਾਨ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਚੋਣ ਮੈਨੀਫੈਸਟੋ ਮੁਤਾਬਿਕ ਪੰਜਾਬ ਦੇ ਲੋਕਾਂ ਨੂੰ ਸਰਕਾਰ ਬਣਨ ’ਤੇ 1500 ਤੋਂ ਵਧਾ ਕੇ 3100 ਪੈਨਸ਼ਨ ਦਿੱਤੀ ਜਾਵੇਗੀ। ਸ਼ਗੁਨ ਸਕੀਮ ਨੂੰ 51000 ਤੋਂ ਵਧਾ ਕੇ 75000 ਕੁੜੀ ਦੇ ਵਿਆਹ ਚ ਦਿੱਤੇ ਜਾਣਗੇ। ਗਰੀਬਾਂ ਦੇ ਮਕਾਨ ਬਣਾਉਣ ’ਤੇ ਖਾਸ ਧਿਆਨ ਦਿੱਤਾ ਜਾਵੇਗਾ। ਸਰਕਾਰ ਬਣਨ ’ਤੇ 5 ਲੱਖ ਗਰੀਬਾਂ ਲਈ ਮਕਾਨ ਬਣਾਏ ਜਾਣਗੇ। ਉਨ੍ਹਾਂ ਲਈ ਵੀ ਮਕਾਨ ਬਣਾਏ ਜਾਣਗੇ ਜਿਨ੍ਹਾਂ ਦੇ ਕੋਲ ਮਕਾਨ ਨਹੀਂ ਹਨ।

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਭਾਈ ਕਨ੍ਹਈਆ ਸਕੀਮ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ 10 ਲੱਖ ਦਾ ਮੈਡੀਕਲ ਬੀਮਾ ਪਰਿਵਾਰਾਂ ਦਾ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਨੂੰ ਠੀਕ ਕਰਨਾ ਪਹਿਲਾ ਕੰਮ ਹੋਵੇਗਾ।

'ਚੰਡੀਗੜ੍ਹ ਚ ਬਣਾਈ ਜਾਵੇਗੀ ਫਿਲਮ ਸਿਟੀ'

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ। ਨਿਉ ਚੰਡੀਗਰ੍ਹ ਚ ਫਿਲਮ ਸਿਟੀ ਬਣਾਈ ਜਾਵੇਗੀ। ਡੇਰਾਬੱਸੀ ਤੋਂ ਲੈ ਕੇ ਪਠਾਨਕੋਟ ਤੱਕ ਕੰਡੀ ਖੇਤਰ ਵਿਕਾਸ ਦੇ ਲਈ ਵੱਖ ਵਿਭਾਗ ਬਣਾਇਆ ਜਾਵੇਗਾ। 2004 ਚ ਬੰਦ ਹੋਈ ਪੈਨਸ਼ਨ ਸਕੀਮ ਨੂੰ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ। ਕਰਮਚਾਰੀਆਂ ’ਤੇ ਦਰਜ ਮਾਮਲਿਆਂ ਨੂੰ ਵਾਪਸ ਲਿਆ ਜਾਵੇਗਾ। ਆਂਗਣਵਾੜੀ ਵਰਕਰਸ ਨੂੰ ਪ੍ਰੀ ਨਰਸਰੀ ਦਾ ਅਹੁਦਾ ਦਿੱਤਾ ਜਾਵੇਗਾ।

ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਵਰਲਡ ਕੱਬਡੀ ਮੁੜ ਤੋਂ ਸ਼ੁਰੂ ਕੀਤੀ ਜਾਵੇਗੀ। ਨਿਉ ਚੰਡੀਗੜ੍ਹ ’ਚ ਰੇਸ ਕੋਰਸ ਬਣਾਇਆ ਜਾਵੇਗਾ ਜਿੱਥੇ ਮਾਰਵਾੜੀ ਘੋੜੇ ਹੋਣਗੇ। ਜਿਨ੍ਹੀ ਵੀ ਨਦੀਆਂ ਹਨ ਉਸਨੂੰ ਸਾਫ ਕੀਤਾ ਜਾਵੇਗਾ। ਇਹ ਮੇਰੀ ਮੁਢੱਲੀ ਰਹੇਗੀ।

ਅਕਾਲੀ ਦਲ ਬਸਪਾ ਗਠਜੋੜ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ

ਅਕਾਲੀ ਦਲ ਅਤੇ ਬਸਪਾ ਗਠਜੋੜ ਵਾਲੇ ਚੋਣ ਮੈਨੀਫੈਸਟੋ ’ਚ ਕਿਹਾ ਗਿਆ ਹੈ ਕਿ ਕ੍ਰਿਸਚਨ ਵੇਲਫੇਅਰ ਬੋਰਡ, ਜੈਨ ਵੇਲਫੇਅਰ ਬੋਰਡ ਅਤੇ ਮੁਸਲਿਮ ਵੇਲਫੇਅਰ ਬੋਰਡ ਬਣਾਇਆ ਜਾਵੇਗਾ। ਕ੍ਰਿਸਚਨ ਅਤੇ ਮੁਸਲਿਮ ਭਾਈਚਾਰੇ ਦੇ ਲਈ ਗ੍ਰੇਵਯਾਰਡ ਬਣਾਇਆ ਜਾਵੇਗਾ ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਮੰਗ ਸੀ।

400 ਯੂਨਿਟ ਬਿਜਲੀ ਮੁਫ਼ਤ

ਹਰ ਘਰ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਪੰਜਾਬ 'ਚ ਬਿਜਲੀ ਦੀ ਸਮੱਸਿਆ ਨੂੰ ਖਤਮ ਕਰਨ ਲਈ ਸਰਕਾਰ ਬਣਨ ਦੇ 1 ਸਾਲ ਦੇ ਅੰਦਰ 15000 ਮੈਗਾਵਾਟ ਦਾ ਸੋਲਰ ਪਲਾਂਟ ਤਿਆਰ ਹੋ ਜਾਵੇਗਾ।

ਕਾਰੋਬਾਰੀਆਂ ਨੂੰ ਤੋਹਫ਼ਾ

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਛੋਟੇ ਦਰਮਿਆਨੇ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਦਾ 10 ਲੱਖ ਰੁਪਏ ਦਾ ਜੀਵਨ ਬੀਮਾ, 10 ਲੱਖ ਰੁਪਏ ਦਾ ਮੈਡੀਕਲ ਬੀਮਾ ਅਤੇ ਕਰਜ਼ਾ ਲੈਣ 'ਤੇ 5 ਫੀਸਦੀ ਦੀ ਦਰ ਨਾਲ ਵਿਆਜ ਵਸੂਲਿਆ ਜਾਵੇਗਾ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦਾ ਬੁਨਿਆਦੀ ਢਾਂਚਾ ਤੈਅ ਕੀਤਾ ਜਾਵੇਗਾ। ਦੋ, ਚਾਰ ਜਾਂ ਪੰਜ ਕਮਰਿਆਂ ਵਾਲੇ ਸਕੂਲਾਂ ਦਾ ਵਿਸਤਾਰ ਕੀਤਾ ਜਾਵੇਗਾ। 25 ਹਜ਼ਾਰ ਦੀ ਆਬਾਦੀ ਲਈ 10 ਏਕੜ ਜ਼ਮੀਨ ਵਿੱਚ ਮੈਗਾ ਸਕੂਲ ਬਣਾਇਆ ਜਾਵੇਗਾ। ਜਿਸ ਵਿੱਚ ਅਧਿਆਪਕਾਂ ਦੀ ਰਿਹਾਇਸ਼ ਅਤੇ ਸਟੇਡੀਅਮ ਵੀ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 33 ਫੀਸਦੀ ਸੀਟਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਰਾਖਵੀਆਂ ਹੋਣਗੀਆਂ।

ਕਰਮਚਾਰੀਆਂ ਲਈ ਬਹੁਤ ਸਾਰੇ ਤੋਹਫ਼ੇ

ਡੇਰਾਬੱਸੀ ਤੋਂ ਪਠਾਨਕੋਟ ਤੱਕ ਕੰਢੀ ਖੇਤਰ ਦੇ ਵਿਕਾਸ ਲਈ ਵੱਖਰਾ ਵਿਭਾਗ ਬਣਾਇਆ ਜਾਵੇਗਾ। ਕੰਢੀ ਖੇਤਰ ਪੰਜਾਬ ਦੇ ਮੱਧ ਵਿੱਚ ਹਲਕਾ ਆਉਂਦਾ ਹੈ।ਮੁਲਾਜ਼ਮਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸ ਵਾਪਸ ਕੀਤੇ ਜਾਣਗੇ। ਮੌਜੂਦਾ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕੀਤਾ ਜਾਵੇਗਾ।ਐਲਟੀਸੀ ਨੂੰ ਵੀ ਸੋਧਿਆ ਜਾਵੇਗਾ। ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ। ਹਰ ਕਿਸੇ ਨੂੰ ਕੈਸ਼ਲੈੱਸ ਮੈਡੀਕਲ ਸਹੂਲਤ ਮਿਲੇਗੀ। 5 ਸਾਲਾਂ ਦੌਰਾਨ 1 ਲੱਖ ਖਾਲੀ ਸਰਕਾਰੀ ਅਸਾਮੀਆਂ ਭਰੀਆਂ ਜਾਣਗੀਆਂ।

ਟਰੱਕ ਯੂਨੀਅਨ ਦਾ ਐਲਾਨ

ਟਰੱਕ ਯੂਨੀਅਨ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਦੇ ਲਈ ਐਸਡੀਐਮ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਜਾਵੇਗੀ। ਇਸ ਵਿੱਚ ਵਪਾਰਕ ਨੁਮਾਇੰਦੇ ਵੀ ਹੋਣਗੇ ਅਤੇ ਐਸਡੀਐਮ ਦੀ ਅਗਵਾਈ ਵਾਲੀ ਕਮੇਟੀ ਕਿਰਾਇਆ ਤੈਅ ਕਰੇਗੀ।

ਸੁਖਬੀਰ ਬਾਦਲ ਨੇ ਵਿਰੋਧੀਆਂ ’ਤੇ ਸਾਧੇ ਨਿਸ਼ਾਨੇ

ਵਿਰੋਧੀਆਂ ਨੂੰ ਘੇਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਚ ਬਾਕੀ ਸਿਆਸੀ ਪਾਰਟੀਆਂ ਪੰਜਾਬ ਦੇ ਭਾਈਚਾਰੇ ਨੂੰ ਵੱਖ ਕਰਨਾ ਚਾਹੁੰਦੀਆਂ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਿੰਦੂ ਅਤੇ ਸਿੱਖਾਂ ਨੂੰ ਵੱਖ ਕਰਨਾ ਚਾਹੁੰਦੇ ਹਨ।

ਇਹ ਵੀ ਪੜੋ:ਮੈਂ ਕਰਾਂਗਾ ਪੰਜਾਬ ਦੀ ਸੁਰੱਖਿਆ: ਅਰਵਿੰਦ ਕੇਜਰੀਵਾਲ

Last Updated : Feb 15, 2022, 5:38 PM IST

ABOUT THE AUTHOR

...view details