ਪੰਜਾਬ

punjab

ETV Bharat / city

ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰ ਐਲਾਨੇ, ਜਾਣੋ ਤੁਹਾਡੇ ਹਲਕੇ ਦਾ ਕੌਣ ਹੈ ਉਮੀਦਵਾਰ - ਬਚਿੱਤਰ ਸਿੰਘ ਨੂੰ ਸ਼ਾਹਕੋਟ

ਪੰਜਾਬ ਵਿਧਾਨ ਸਭਾ ਚੌਣਾਂ (Punjab Election) ਲਈ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦੇ ਨਾਵਾਂ (Announcement of Candidates) ਦਾ ਐਲਾਨ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਨੀਵਾਰ ਨੂੰ ਤਿੰਨ ਹੋਰ ਉਮੀਦਵਾਰ ਐਲਾਨ (SAD announced 3 more candidates) ਦਿੱਤੇ ਹਨ। ਪਾਰਟੀ ਵੱਲੋਂ ਹੁਣ ਤੱਕ 83 ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰ ਐਲਾਨੇ
ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਹੋਰ ਉਮੀਦਵਾਰ ਐਲਾਨੇ

By

Published : Nov 13, 2021, 1:30 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) (Shiromani Akali Dal (Badal))ਨੇ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਥੇ ਟਵੀਟ ਕਰਕੇ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਪਾਰਟੀ ਮੁਤਾਬਕ ਬਲਾਚੌਰ ਤੋਂ ਸੁਨੀਤਾ ਚੌਧਰੀ (Balachaur Sunita Choudhary), ਪਟਿਆਲਾ ਦਿਹਾਤੀ ਤੋਂ ਜਸਪਾਲ ਸਿੰਘ ਬਿੱਟੂ (Patiala Rural Jaspal Singh Bittu) ਤੇ ਯੂਥ ਆਗੂ ਬਚਿੱਤਰ ਸਿੰਘ ਨੂੰ ਸ਼ਾਹਕੋਟ (Shahkot Bachitter Singh) ਤੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਅੱਜ ਐਲਾਨੇ ਗਏ ਤਿੰਨ ਨਾਵਾਂ ਨਾਲ ਸ਼੍ਰੋਮਣੀ ਅਕਾਲੀ ਦਲ ਆਪਣੇ 83 ਉਮੀਦਵਾਰ ਮੈਦਾਨ ਵਿੱਚ ਉਤਾਰ ਚੁੱਕਾ ਹੈ। ਪਾਰਟੀ ਉਂਜ ਕੁਲ 97 ਸੀਟਾਂ ’ਤੇ ਚੋਣ ਲੜੇਗੀ ਤੇ ਬਸਪਾ ਨਾਲ ਸਮਝੌਤੇ ਵਿੱਚ ਬਸਪਾ ਨੂੰ 20 ਸੀਟਾਂ ਛੱਡੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੀਆਂ ਕੁਝ ਸੀਟਾਂ ’ਤੇ ਬਸਪਾ ਨਾਲ ਅਦਲਾ ਬਦਲੀ ਵੀ ਕਰ ਚੁੱਕਿਆ ਹੈ ਤੇ ਬਾਕੀ 14 ਸੀਟਾਂ ਵਿੱਚੋਂ ਵੀ ਅਦਲਾ ਬਦਲੀ ਦੀ ਸੰਭਾਵਨਾ ਬਣੀ ਹੋਈ ਹੈ। ਅਜੇ ਮੁਹਾਲੀ ਵਰਗੀਆਂ ਅਹਿਮ ਸੀਟਾਂ ’ਤੇ ਅਦਲਾ ਬਦਲੀ ਹੋ ਸਕਦੀ ਹੈ। ਬਸਪਾ ਨੇ ਵੀ ਆਪਣੇ ਹਿੱਸੇ ਦੀਆਂ ਸਾਰੀਆਂ 20 ’ਤੇ ਅਜੇ ਉਮੀਦਵਾਰ ਨਹੀਂ ਐਲਾਨੇ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਕੱਲ੍ਹ ਦੋ ਵੱਡੇ ਚਿਹਰੇ ਵੀ ਮੈਦਾਨ ਵਿੱਚ ਉਤਾਰ (Two big faces fielded) ਦਿੱਤੇ ਸੀ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅਕਾਲੀ ਦਲ ਨੇ ਪਟਿਆਲਾ ਜਿਲ੍ਹਾ ਦੇ ਘਨੌਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੇ ਵਿਧਾਇਕ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਪਾਰਟੀ ਪਹਿਲਾਂ ਹੀ ਉਨ੍ਹਾਂ ਦੇ ਹਲਕੇ ਸਨੌਰ ਤੋਂ ਉਮੀਦਵਾਰ ਐਲਾਨ ਚੁੱਕੀ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸਰਦੂਲਗੜ੍ਹ ਹਲਕੇ ਤੋਂ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੁੰਦੜ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਦਿਲਰਾਜ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜਲੇ ਆਗੂ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ ਦੇ ਬੇਟੇ ਹਨ।

ਸੂਬੇ ਦੇ ਵਿੱਚ 2022 ਦੀਆਂ ਚੋਣਾਂ (2022 Assembly Elections) ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਦਲ ਬਦਲਣ ਦੀ ਰਾਜਨੀਤੀ ਗਰਮਾਉਣ ਲੱਗੀ ਹੈ ਉੱਥੇ ਹੀ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਵੀ ਜ਼ੋਰ ਫੜ੍ਹਨ ਲੱਗਾ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ 83 ਸੀਟਾਂ ’ਤੇ ਉਮੀਦਵਾਰ ਉਤਾਰ ਦਿੱਤੇ ਹਨ, ਉਥੇ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰਾਂ ਦੇ ਐਲਾਨ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ 10 ਉਮੀਦਵਾਰ ਐਲਾਨੇ। ਇਹ ਸਾਰੇ ਉਮੀਦਵਾਰ ਮੌਜੂਦਾ ਵਿਧਾਇਕ ਹਨ ਤੇ ਇਨ੍ਹਾਂ ਵਿੱਚੋਂ ਕਿਸੇ ਦੀ ਸੀਟ ਵਿੱਚ ਵੀ ਫੇਰਬਦਲ ਨਹੀਂ ਕੀਤਾ ਗਿਆ।

ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ (2022 Assembly Elections) ਲਈ ਪਾਰਟੀ ਦੇ 2 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ( Prof. Prem Singh Chandumajra) ਵਿਧਾਨ ਸਭਾ ਹਲਕਾ ਘਨੌਰ ਤੋਂ ਅਤੇ ਮੌਜੂਦਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਹੀ ਪਾਰਟੀ ਦੇ ਉਮੀਦਵਾਰ ਐਲਾਨੇ ਸੀ।

ਐਲਾਨੇ ਦੋਵੇਂ ਉਮੀਦਵਾਰਾਂ ਸਮੇਤ ਪਾਰਟੀ ਵੱਲੋਂ ਹੁਣ ਤੱਕ 80 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ।

ਇਹ ਹਨ ਵੱਡੇ ਚਿਹਰੇ

  • ਸੁਖਬੀਰ ਸਿੰਘ ਬਾਦਲ (ਜਲਾਲਾਬਾਦ)
  • ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ (ਘਨੌਰ)
  • ਜਥੇਦਾਰ ਤੋਤਾ ਸਿੰਘ (ਧਰਮਕੋਟ)
  • ਜਨਮੇਜਾ ਸਿੰਘ ਸੇਖੋਂ (ਜੀਰਾ)
  • ਡਾ. ਦਲਜੀਤ ਸਿੰਘ ਚੀਮਾ (ਰੋਪੜ)
  • ਮਹੇਸਇੰਦਰ ਸਿੰਘ ਗਰੇਵਾਲ (ਲੁਧਿਆਣਾ ਪੱਛਮੀ)
  • ਸਿਕੰਦਰ ਸਿੰਘ ਮਲੂਕਾ (ਰਾਮਪੁਰਾ ਫੂਲ)
  • ਜਗਮੀਤ ਸਿੰਘ ਬਰਾੜ (ਮੌੜ)
  • ਸ਼ਰਨਜੀਤ ਸਿੰਘ ਢਿੱਲੋਂ (ਸਾਹਨੇਵਾਲ)
  • ਗੁਲਜਾਰ ਸਿੰਘ ਰਾਣੀਕੇ (ਅਟਾਰੀ) (ਐਸ.ਸੀ)

ਇਹ ਹਨ ਹੋਰ ਉਮੀਦਵਾਰ

  • ਸੁਰਜੀਤ ਸਿੰਘ ਰੱਖੜਾ, ਸਮਾਣਾ
  • ਅਨਿੱਲ ਜੋਸ਼ੀ, ਅੰਮ੍ਰਿਤਸਰ ਉਤਰੀ
  • ਵਿਰਸਾ ਸਿੰਘ ਵਲਟੋਹਾ, ਖੇਮਕਰਨ
  • ਹਰਮੀਤ ਸਿੰਘ ਸੰਧੂ, ਤਰਨ ਤਾਰਨ
  • ਪਰਮਬੰਸ ਸਿੰਘ ਰੋਮਾਣਾ, ਫਰੀਦਕੋਟ
  • ਰਾਜ ਕੁਮਾਰ ਗੁਪਤਾ, ਸੁਜਾਨਪੁਰ
  • ਗੁਰਬਚਨ ਸਿੰਘ ਬੱਬੇਹਾਲੀ, ਗੁਰਦਾਸਪੁਰ
  • ਅਮਰਪਾਲ ਸਿੰਘ ਬੌਨੀ, ਅਜਨਾਲਾ
  • ਮਲਕੀਅਤ ਸਿੰਘ ਏ.ਆਰ, ਜੰਡਿਆਲਾ (ਐਸ.ਸੀ)
  • ਤਲਬੀਰ ਸਿੰਘ ਗਿੱਲ, ਅੰਮ੍ਰਿਤਸਰ ਦੱਖਣੀ
  • ਦਲਬੀਰ ਸਿੰਘ ਵੇਰਵਾ, ਅੰਮ੍ਰਿਤਸਰ ਪੱਛਮੀ (ਐਸ.ਸੀ)
  • ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪੱਟੀ
  • ਬਲਦੇਵ ਸਿੰਘ ਖਹਿਰਾ, ਫਿਲੌਰ (ਐਸ.ਸੀ)
  • ਗੁਰਪ੍ਰਤਾਪ ਸਿੰਘ ਵਡਾਲਾ, ਨਕੋਦਰ
  • ਚੰਦਨ ਗਰੇਵਾਲ, ਜਲੰਧਰ ਸੈਂਟਰਲ
  • ਜਗਬੀਰ ਸਿੰਘ ਬਰਾੜ, ਜਲੰਧਰ ਕੈਂਟ
  • ਪਵਨ ਕੁਮਾਰ ਟੀਨੂੰ, ਆਦਮਪੁਰ (ਐਸ.ਸੀ)
  • ਸਰਬਜੋਤ ਸਿੰਘ ਸਾਹਬੀ, ਮੁਕੇਰੀਆਂ
  • ਸੋਹਣ ਸਿੰਘ ਠੰਡਲ, ਚੱਬੇਵਾਲ ਰਾਖਵਾਂ
  • ਸੁਰਿੰਦਰ ਸਿੰਘ ਠੇਕੇਦਾਰ, ਗੜ੍ਹਸ਼ੰਕਰ
  • ਸੁਖਵਿੰਦਰ ਸੁੱਖੀ, ਬੰਗਾ ਰਾਖਵਾਂ
  • ਰਣਜੀਤ ਸਿੰਘ ਗਿੱਲ, ਖਰੜ
  • ਜਗਦੀਪ ਸਿੰਘ ਚੀਮਾ, ਫਤਿਹਗੜ੍ਹ ਸਾਹਿਬ
  • ਗੁਰਪ੍ਰੀਤ ਸਿੰਘ ਰਾਜੂ ਖੰਨਾ, ਅਮਲੋਹ
  • ਪਰਮਜੀਤ ਸਿੰਘ ਢਿੱਲੋਂ, ਸਮਰਾਲਾ
  • ਰਣਜੀਤ ਸਿੰਘ ਢਿੱਲੋਂ, ਲੁਧਿਆਣਾ ਈਸਟ
  • ਹਰੀਸ਼ ਰਾਏ ਢਾਂਡਾ, ਆਤਮ ਨਗਰ
  • ਪ੍ਰਿਤਪਾਲ ਸਿੰਘ ਪਾਲੀ, ਲੁਧਿਆਣਾ ਸੈਂਟਰਲ
  • ਦਰਸ਼ਨ ਸਿੰਘ, ਸ਼ਿਵਾਲਿਕ ਗਿੱਲ (ਐਸ.ਸੀ)
  • ਮਨਪ੍ਰੀਤ ਸਿੰਘ ਇਯਾਲੀ, ਦਾਖਾ
  • ਐਸ.ਆਰ ਕਲੇਰ, ਜਗਰਾਉਂ (ਐਸ.ਸੀ),
  • ਤੀਰਥ ਸਿੰਘ ਮਾਹਲਾ, ਬਾਘਾ ਪੁਰਾਣਾ
  • ਬਰਜਿੰਦਰ ਸਿੰਘ ਬਰਾੜ, ਮੋਗਾ
  • ਚਰਨਜੀਤ ਸਿੰਘ ਬਰਾੜ, ਰਾਜਪੁਰਾ
  • ਜੋਗਿੰਦਰ ਸਿੰਘ ਜਿੰਦੂ, ਫਿਰੋਜ਼ਪੁਰ ਦਿਹਾਤੀ (ਐਸ.ਸੀ)
  • ਵਰਦੇਵ ਸਿੰਘ ਮਾਨ, ਗੁਰੂ ਹਰਸਹਾਏ
  • ਹੰਸ ਰਾਜ ਜੋਸਨ, ਫਾਜਲਿਕਾ
  • ਹਰਦੀਪ ਸਿੰਘ ਡਿੰਪੀ ਢਿੱਲੋਂ, ਗਿੱਦੜਬਾਹਾ
  • ਹਰਪ੍ਰੀਤ ਸਿੰਘ ਕੋਟਭਾਈ, ਮਲੋਟ (ਐਸ.ਸੀ)
  • ਕੰਵਰਜੀਤ ਸਿੰਘ ਰੋਜੀ ਬਰਕੰਦੀ, ਮੁਕਤਸਰ
  • ਮਨਤਾਰ ਸਿੰਘ ਬਰਾੜ, ਕੋਟਕਪੁਰਾ
  • ਸੂਬਾ ਸਿੰਘ ਬਾਦਲ, ਜੈਤੋ (ਐਸ.ਸੀ)
  • ਦਰਸ਼ਨ ਸਿੰਘ ਕੋਟਫੱਤਾ, ਭੁਚੋ ਮੰਡੀ (ਐਸ.ਸੀ)
  • ਸਰੂਪ ਚੰਦ ਸਿੰਗਲਾ, ਬਠਿੰਡਾ ਸ਼ਹਿਰੀ
  • ਪਰਕਾਸ਼ ਸਿੰਘ ਭੱਟੀ, ਬਠਿੰਡਾ ਦਿਹਾਤੀ (ਐਸ.ਸੀ),
  • ਜੀਤ ਮਹਿੰਦਰ ਸਿੰਘ ਸਿੱਧੂ, ਤਲਵੰਡੀ ਸਾਬੋ
  • ਪੇਮ ਕੁਮਾਰ, ਮਾਨਸਾ
  • ਗੁਲਜਾਰ ਸਿੰਘ ਗੁਲਜਾਰੀ, ਦਿੜਬਾ (ਐਸ.ਸੀ)
  • ਸਤਨਾਮ ਸਿੰਘ ਰਾਹੀ, ਭਦੌੜ (ਐਸ.ਸੀ)
  • ਕੁਲਵੰਤ ਸਿੰਘ ਕੰਤਾ, ਬਰਨਾਲਾ
  • ਇਕਬਾਲ ਸਿੰਘ ਝੂੰਦਾ, ਅਮਰਗੜ੍ਹ
  • ਕਬੀਰ ਦਾਸ, ਨਾਭਾ (ਐਸ.ਸੀ)
  • ਐਨ.ਕੇ.ਸ਼ਰਮਾ, ਡੇਰਾਬਸੀ
  • ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਨੌਰ
  • ਵਨਿੰਦਰ ਕੌਰ ਲੂੰਬਾ, ਹਲਕਾ ਸ਼ਤਰਾਣਾ (ਐਸ.ਸੀ)

ਇਹ ਵੀ ਪੜ੍ਹੋ:ਸੋਨੀਆ ਮਾਨ ਦਾ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਪ੍ਰੋਗਰਾਮ ਮੁਲਤਵੀ !

ABOUT THE AUTHOR

...view details