ਚੰਡੀਗੜ੍ਹ:ਅਮਰੀਕਾ (USA) ਤੇ ਉਸ ਦੇ ਸਹਿਯੋਗੀ ਅਫਗਾਨਸਿਤਾਨ (Afghanistan) ਦੇ ਵਿੱਚ ਫਸੇ ਆਪਣੇ ਲੋਕਾਂ ਤੇ ਕਰਮਚਾਰੀਆਂ ਨੂੰ ਕੱਢਮ ਵਿੱਚ ਲੱਗਿਆ ਹੋਇਆ ਹੈ। ਇਸ ਦੌਰਾਨ ਹੀ ਵਿਸ਼ਵ ਦੀਆਂ ਦੋ ਵੱਡੀਆਂ ਤਾਕਤਾਂ ਮੰਨੇ ਜਾਂਦੇ ਰੂਸ ਤੇ ਚੀਨ ਦਾ ਅਹਿਮ ਐਲਾਨ ਸਾਹਮਣੇ ਆਇਆ ਹੈ।
ਕਾਬੁਲ ਵਿੱਚ ਚੀਨੀ ਦੂਤਾਘਰ ਵੱਲੋਂ ਸੰਕੇਤ ਦਿੱਤਾ ਗਿਾ ਹੈ ਕਿ ਉਸ ਦੇ ਤਾਲਿਬਾਨ ਨਾਲ ਸਬੰਧ ਹਨ ਤੇ ਉਹ ਉੱਥੇ ਹੀ ਰਹੇਗਾ ਭਾਵੇਂ ਵਿਦਰੋਹੀ ਤਾਕਤਾਂ ਪੂਰੀ ਤਰ੍ਹਾਂ ਦੇਸ਼ ਉੱਤੇ ਕਬਜ਼ਾ ਕਿਉਂ ਨਾ ਕਰ ਲੈਣ ਓਧਰ ਇਸ ਤਰ੍ਹਾਂ ਬਿਆਨ ਹੀ ਰੂਸ ਦਾ ਸਾਹਮਣੇ ਆਇਆ ਹੈ। ਰੂਸੀ ਦੂਤਾਵਾਸ ਨੇ ਕਿਹਾ ਹੈ ਕਿ ਉਸ ਦੀ ਅਫਗਾਨਿਸਤਾਨ ਤੋਂ ਦੂਤਾਵਾਸ ਨੂੰ ਕੱਢਣ ਦੀ ਕੋਈ ਯੋਜਨਾ ਨਹੀਂ ਹੈ।
ਚੀਨ ਨੇ ਕਿਹਾ, "ਚੀਨੀ ਦੂਤਾਘਰ ਨੇ ਅਫਗਾਨਿਸਤਾਨ ਦੇ ਵੱਖ-ਵੱਖ ਧੜਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨੀ ਦੇਸ਼ਾਂ, ਚੀਨੀ ਸੰਸਥਾਵਾਂ ਤੇ ਚੀਨੀ ਹਿੱਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।" ਉਧਰ, ਤਾਲਿਬਾਨ ਦੇ ਬੁਲਾਰੇ ਨੇ ਕਿਹਾ ਕਿ ਉਸ ਨੇ ਕਾਬੁਲ ਵਿੱਚ "ਸਾਰੇ ਦੂਤਾਵਾਸਾਂ, ਕੂਟਨੀਤਕ ਕੇਂਦਰਾਂ, ਸੰਸਥਾਵਾਂ, ਸਥਾਨਾਂ ਤੇ ਵਿਦੇਸ਼ੀ ਨਾਗਰਿਕਾਂ" ਨੂੰ ਭਰੋਸਾ ਦਿੱਤਾ ਹੈ ਕਿ ਉਹ ਸੁਰੱਖਿਅਤ ਰਹਿਣਗੇ। ਜਿਕਰਯੋਗ ਹੈ ਕਿ ਇਸ ਚੱਲ ਰਹੇ ਮਾਹੌਲ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਆਪਣਾ ਦੇਸ਼ ਛੱਡ ਚੁੱਕੇ ਹਨ।
ਤਾਲਿਬਾਨ (Taliban) ਨੇ ਕਿਹਾ ਕਿ ਉਹ ਇੱਕ "ਖੁੱਲ੍ਹੀ, ਸਮਾਵੇਸ਼ੀ ਇਸਲਾਮੀ ਸਰਕਾਰ" ਦੇ ਅਧੀਨ ਦੇਸ਼ ਨੂੰ ਬਦਲਣ ਦੀ ਦਿਸ਼ਾ ਵਿੱਚ ਕੰਮ ਕਰੇਗਾ। ਹਾਲਾਂਕਿ, ਇਹ ਚਿੰਤਾਵਾਂ ਹਨ ਕਿ ਪਿਛਲੇ ਦੋ ਦਹਾਕਿਆਂ ਤੋਂ ਅਫਗਾਨ ਔਰਤਾਂ ਤੇ ਘੱਟ ਗਿਣਤੀਆਂ ਦੀ ਤਰੱਕੀ ਦੇ ਨਾਲ ਨਾਲ ਲੋਕਤੰਤਰ ਵੀ ਖਤਮ ਹੋ ਜਾਵੇਗਾ।