ਚੰਡੀਗੜ੍ਹ: ਸ਼ੁੱਕਰਵਾਰ ਸ਼ਾਮ ਨੂੰ ਸ਼ਹਿਰ ਦੇ ਸਭ ਤੋਂ ਭੀੜ ਵਾਲੇ ਸੈਕਟਰ 22 ਦੀ ਮਾਰਕੀਟ ’ਚ ਬੰਬ ਰੱਖਣ ਦੀ ਖ਼ਬਰ ਮਿਲੀ ਤਾਂ ਯੂਟੀ ਪੁਲਿਸ ਨੂੰ ਹੱਥਾਂ ਪੈਰਾ ਦੀ ਪੈ ਗਈ। ਪੁਲਿਸ ਅਤੇ ਹੋਰ ਜਾਂਚ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਬੰਬ ਲੱਭਣ ਲਈ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਦਾ ਅਫ਼ਵਾਹ ਸੀ ਜਿਸ ਤੋਂ ਮਗਰੋਂ ਸਥਾਨਕ ਲੋਕਾਂ ਨੂੰ ਸੁਖ ਦਾ ਸਾਹ ਆਇਆ।
ਚੰਡੀਗੜ੍ਹ ਦੇ ਸੈਕਟਰ 22 ’ਚ ਫੈਲੀ ਬੰਬ ਦੀ ਅਫ਼ਵਾਹ ਇਹ ਵੀ ਪੜੋ: ਸਰਕਾਰ ਦੇ ਦਾਅਵੇ, ਪਰ ਕਿਸਾਨਾਂ ਨੂੰ ਸਤਾ ਰਹੀ ਫਸਲ ਦੀ ਚਿੰਤਾ
ਦਰਅਸਰ ਮਾਰਕੀਟ ਦੀ ਇੱਕ ਦੁਕਾਨ ਦੇ ਬਾਹਰ ਇੱਕ ਬੰਦ ਲਾਵਾਰਿਸ ਸੂਟਕੇਸ ਮਿਲਿਆ ਸੀ ਜਿਸ ਨੂੰ ਵੇਖਕੇ ਸ਼ੱਕ ਹੋ ਗਿਆ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਬੰਬ ਹੋ ਸਕਦਾ ਹੈ ਜਿਸ ਤੋਂ ਮਗਰੋਂ ਲੋਕਾਂ ’ਚ ਇਹ ਅਫਵਾਹ ਅੱਗ ਵਾਂਹ ਫੈਲ ਗਈ। ਜਿਸ ਤੋਂ ਮਗਰੋਂ ਪੁਲਿਸ ਨੇ ਮੌਕੇ ’ਤੇ ਇਹ ਦਾ ਪਰਦਾਫਾਸ਼ ਕੀਤਾ। ਜਦੋਂ ਪੁਲਿਸ ਨੇ ਇਸ ਜਾਂਚ ਕੀਤੀ ਤਾਂ ਸੂਟਕੇਸ ’ਚ ਕੱਪੜੇ ਸਨ।
ਇਹ ਵੀ ਪੜੋ: ਅੰਮ੍ਰਿਤਸਰ ਦੇ ਵੇਰਕਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼