ਚੰਡੀਗੜ੍ਹ: ਦੇਸ਼ ਵਿੱਚ ਜਿੰਨੀ ਤੇਜ਼ੀ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ ਵੱਧ ਰਿਹਾ ਹੈ। ਉੰਨੀ ਹੀ ਰਫ਼ਤਾਰ ਨਾਲ ਕੋਰੋਨਾ ਪੀੜਤ ਮ੍ਰਿਤਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਤਕਨੀਕੀ ਸੰਸਥਾਨ ਵੀ ਰੋਬੇਟ ਬਣਾ ਰਹੇ ਹਨ। ਪੰਜਾਬ ਇੰਜੀਨੀਰਿੰਗ ਕਾਲਜ ਦੇ ਸੈਂਟਰ ਆਫ਼ ਐਕਸੀਲੈਸ ਵਿਭਾਗ ਵੱਲੋਂ ਇੱਕ ਅਜਿਹਾ ਹੀ ਨਵਾਂ ਰੋਬੋਟ ਸੇਵਕ ਤਿਆਰ ਕੀਤਾ ਗਿਆ ਹੈ। ਜੋ ਕਿ ਕੋਰੋਨਾ ਦੀ ਮਰੀਜ਼ਾਂ ਦੀ ਦੇਖਭਾਲ ਕਰੇਗਾ।
ਸੈਂਟਰ ਆਫ਼ ਐਕਸੀਲੈਸ ਵਿਭਾਗ ਦੇ ਵਿਦਿਆਰਥੀਆਂ ਨੇ ਤਿਆਰ ਕੀਤਾ ਰੋਬੋਟ ਸੇਵਕ ਦੱਸ ਦੇਈਏ ਕਿ ਦੇਖਿਆ ਗਿਆ ਹੈ ਕਿ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰਨ ਨਾਲ ਸਫ਼ਾਈ ਕਰਮਚਾਰੀ, ਡਾਕਟਰ ਕੋਰੋਨਾ ਦੇ ਸੰਪਰਕ ਵਿੱਚ ਆ ਰਹੇ ਹਨ ਜਿਸ ਨਾਲ ਕੋਰੋਨਾ ਦਾ ਫੈਲਾਅ ਵੱਧਦਾ ਜਾ ਰਿਹਾ ਹੈ। ਇਸ ਉੱਤੇ ਲਗਾਮ ਲਗਾਉਣ ਲਈ ਐਕਸੀਲੈਂਸ ਵਿਭਾਗ ਨੇ ਇਹ ਰੋਬੋਟ ਤਿਆਰ ਕੀਤਾ ਹੈ।
ਡਾਇਰੈਕਟਰ ਸੈਂਟਰ ਆਫ ਐਕਸੀਲੈਂਸ ਵਿਭਾਗ ਪ੍ਰੋਫੈਸਰ ਰਾਜਿੰਦਰ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਵਿਦਿਆਰਥੀਆਂ ਨੇ ਰੋਬੋਟ ਬਣਾਉਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਭਾਗ ਨੇ ਪਰਮਿਸ਼ਨ ਦਿੱਤੀ। ਇਜਾਜ਼ਤ ਮਿਲਣ ਮਗਰੋਂ ਵਿਦਿਆਰਥੀਆਂ ਨੇ ਇੱਕ ਰੋਬੋਟ ਸੇਵਕ ਤਿਆਰ ਕੀਤਾ ਜੋ ਕਿ ਇਸ ਕੋਰੋਨਾ ਦੌਰ ਵਿੱਚ ਕਾਫੀ ਲਾਹੇਵੰਦ ਹੈ। ਉਨ੍ਹਾਂ ਨੇ ਕਿਹਾ ਕਿ ਇਸ ਰੋਬੋਟ ਨੂੰ ਦੋ ਵਿਦਿਆਰਥੀਆਂ ਨੇ ਬਣਾਇਆ ਹੈ। ਵਿਦਿਆਰਥੀ ਵਿਭੂ ਭਨੋਟ ਅਤੇ ਵਿਵੇਕ। ਇਸ ਨੂੰ ਬਣਾਉਣ ਲਈ 3 ਮਹੀਨੇ ਦਾ ਸਮਾਂ ਲੱਗਾ ਹੈ। ਰੋਬੋਟ ਸੇਵਕ ਨੂੰ ਹੁਣ ਮਾਰਕਿਟ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰੋਬੇਟ ਸੇਵਕ ਦਾ ਡੀਲਰ ਮਿਲਣ ਮਗਰੋਂ ਇਸ ਨੂੰ ਹਸਪਤਾਲਾਂ ਵਿੱਚ ਭੇਜਿਆ ਜਾਵੇਗਾ।
ਅਸਿਸਟੈਂਟ ਪ੍ਰੋਫੈਸਰ ਐਰੋ ਸਪੇਸ ਇੰਜੀਨੀਰਿੰਗ ਵਿਭਾਗ ਐਮ.ਐਸ ਰਾਜੇਸ਼ਵਰਨ ਨੇ ਦੱਸਿਆ ਕਿ ਰੋਬੋਟ ਸੇਵਕ 25 ਕਿੱਲੋ ਤੱਕ ਦੇ ਸਮਾਨ ਨੂੰ ਇੱਕ ਜਗ੍ਹਾਂ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕਦਾ ਹੈ। ਖਾਸ ਤੌਰ ਉੱਤੇ ਆਕਸੀਜਨ ਸਿਲੰਡਰ ਨੂੰ ਜੋ ਕਿ ਬਹੁਤ ਭਾਰੀ ਹੁੰਦਾ ਹੈ। ਇਸ ਤੋਂ ਇਲਾਵਾ ਮਰੀਜ਼ ਦੇ ਸਬੰਧੀ ਸਾਮਾਨ ਦੇ ਨਾਲ-ਨਾਲ ਇਹ ਰੋਬੋਟ ਸਫ਼ਾਈ ਕਰਮਚਾਰੀ ਦਾ ਵੀ ਕੰਮ ਕਰ ਸਕਦੇ ਹਨ। ਰੋਬੋਟ ਸੇਵਕ ਦੇ ਨਿਚਲੇ ਹਿੱਸੇ ਵਿੱਚ ਸੈਨੇਟਾਂ ਨੂੰ ਲਗਾਇਆ ਗਿਆ ਹੈ। ਜਿਸ ਦੇ ਵਿੱਚ ਦੋ ਤੋਂ ਤਿੰਨ ਕਿੱਲੋ ਤੱਕ ਦਾ ਸੈਨੇਟਾਈਜ਼ਰ ਇੱਕ ਵਾਰ ਵਿੱਚ ਪਾਇਆ ਜਾ ਸਕਦਾ ਹੈ ਜਿਸ ਨਾਲ ਇਹ ਫਰਸ਼ ਨੂੰ ਸਾਫ਼ ਕਰੇਗਾ। ਦੱਸ ਦੇਈਏ ਇਸ ਸੇਵਕ ਨੂੰ ਚਲਾਉਣ ਦੇ ਲਈ ਇੱਕ ਐਪ ਵੀ ਵਿਦਿਆਰਥੀਆਂ ਵੱਲੋਂ ਬਣਾਈ ਗਈ ਹੈ ਜੋ ਕਿ ਮੋਬਾਈਲ ਉੱਤੇ ਆਸਾਨੀ ਨਾਲ ਚਲਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ:ਬਾਂਹ 'ਚੋਂ ਨਿੱਕਲਿਆ ਖ਼ੂਨ, ਜਾਂਚ 'ਤੇ ਹੋਇਆ ਗੋਲ਼ੀ ਲੱਗਣ ਦਾ ਖੁਲਾਸਾ