ਚੰਡੀਗੜ੍ਹ:ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ’ਚ ਬੱਸਾਂ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ। ਬੱਸਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਰੋਡਵੇਜ਼ ਬੱਸ ਦੇ ਡਰਾਇਵਰ ਬਣ ਗਏ ਤੇ ਬੱਸ ਚਲਾਈ (Roadways bus run by Chief Minister Charanjit Singh Channi)। ਦੱਸ ਦਈਏ ਕਿ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਤਕਰੀਬਨ 58 ਬੱਸਾਂ ਨੂੰ ਹਰੀ ਝੰਡੀ ਦਿਖਾਈ ਹੈ। ਲੋਕਾਂ ਦੀ ਸਹੁਲਤਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ 842 ਬੱਸਾਂ ਦਿੱਤੀਆਂ ਜਾਣਗੀਆਂ ਜਿਸਦੇ ਲਈ 400 ਕਰੋੜ ਰੁਪਏ ਦੇ ਕਰੀਬ ਖਰਚਾ ਕੀਤਾ ਜਾਵੇਗਾ। ਨਾਲ ਹੀ ਲੋਕਾਂ ਦੀ ਸਹੁਲਤ ਨੂੰ ਦੇਖਦੇ ਹੋਏ 102 ਬੱਸ ਸਟੈਂਡਾਂ ਨੂੰ ਵੀ ਅਪਗ੍ਰੇਡ ਕੀਤਾ ਜਾਵੇਗਾ। ਇਸ ਦੌਰਾਨ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬੱਸਾਂ ਦਾ ਸਫਰ ਕਰਨ ਵਾਲੇ ਵਿਦਿਆਰਥੀਆਂ ਦਾ ਬੱਸ ਪਾਸ ਵੀ ਬਣਾਇਆ ਜਾਵੇਗਾ। ਚਾਹੇ ਉਹ ਸਰਕਾਰੀ ਕਾਲਜ ਚ ਪੜਦੇ ਹਨ ਜਾਂ ਫਿਰ ਪ੍ਰਾਈਵੇਟ ਕਾਲਜ ਚ ਪੜਦੇ ਹਨ। ਸਾਰਿਆਂ ਦਾ ਬੱਸ ਪਾਸ ਤਿਆਰ ਕੀਤਾ ਜਾਵੇਗਾ।
ਨਵੀਂਆਂ ਬੱਸਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਆਪ ਰੋਡਵੇਜ਼ ਦੀ ਬੱਸ ਵੀ ਚਲਾਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਉਹ ਸਿਰਫ ਐਲਾਨ ਹੀ ਕਰਦੇ ਹਨ ਤਾਂ ਉਹ ਆ ਕੇ ਦੇਖ ਲੈਣ। ਭਲਕੇ ਆਸ਼ਾ ਵਰਕਰਾਂ, ਮਿਡ ਡੇ ਮਿਲ ਵਾਲਿਆਂ ਲਈ ਐਲਾਨ ਕੀਤਾ ਜਾਵੇਗਾ।