ਪੰਜਾਬ

punjab

ETV Bharat / city

ਸੜਕਾਂ ਦੇ ਬੁਨਿਆਦੀ ਢਾਂਚੇ ਦੀ ਪੜਾਅਵਾਰ ਢੰਗ ਨਾਲ ਕੀਤੀ ਜਾਵੇਗੀ ਮੁੜ ਉਸਾਰੀ : ਸਿੰਗਲਾ

ਚੰਡੀਗੜ੍ਹ: ਸੋਹਾਲੀ-ਨਗਲੀਆਂ ਸੜਕ ਵਿਖੇ ਸਿਸਵਾਂ ਨਦੀ ਕਰਾਸਿੰਗ 'ਤੇ ਹਾਈ ਲੈਵਲ ਬ੍ਰਿਜ (ਐਚ.ਐਲ.ਬੀ.) ਦਾ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਵਲੋਂ ਨੀਂਹ ਪੱਥਰ ਰੱਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਸੂਬੇ 'ਚ ਸਮੁੱਚੇ ਸੜਕੀ ਬੁਨਿਆਦੀ ਢਾਂਚੇ ਦੀ ਪੜਾਅਵਾਰ ਢੰਗ ਨਾਲ ਮੁੜ ਉਸਾਰੀ ਕਰਨ ਦਾ ਭਰੋਸਾ ਦਿੱਤਾ।

By

Published : Feb 13, 2019, 9:00 AM IST

ਵਿਜੈ ਇੰਦਰ ਸਿੰਗਲਾ

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਆਉਣ ਵਾਲੇ 9 ਮਹੀਨਿਆਂ ਵਿੱਚ ਸਿਸਵਾਂ ਨਦੀ ਕਰਾਸਿੰਗ 'ਤੇ 108.75 ਮੀਟਰ ਲੰਮਾ ਹਾਈ ਲੈਵਲ ਬ੍ਰਿਜ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਬਾਰਡ ਪ੍ਰਾਜੈਕਟ 'ਤੇ 615 ਲੱਖ ਰੁਪਏ ਖ਼ਰਚੇ ਜਾਣਗੇ ਅਤੇ ਇਸ ਨਾਲ ਘਾੜ ਦੇ ਇਲਾਕੇ ਵਿੱਚ ਪੈਂਦੇ 25-30 ਪਿੰਡਾਂ ਨੂੰ ਫਾਇਦਾ ਪੁੱਜੇਗਾ।
ਇਸ ਦੇ ਨਾਲ ਹੀ ਖਰੜ ਵਿਧਾਨ ਸਭਾ ਹਲਕੇ ਬਾਰੇ ਦੱਸਿਆ ਕਿ ਪੰਜ ਕਰੋੜ ਰੁਪਏ ਦੀ ਲਾਗ਼ਤ ਨਾਲ 9.85 ਕਿਲੋਮੀਟਰ ਲੰਮੀ ਮਾਜਰੀ-ਖ਼ਿਜਰਾਬਾਦ- ਬਿੰਦਰਖ ਸੜਕ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਨਾਲ 20 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਜਿਹੜੇ ਚੰਡੀਗੜ੍ਹ ਦੇ ਪੀਜੀਆਈ ਜਾਣ ਲਈ ਇਸ ਸੜਕ ਦੀ ਵਰਤੋਂ ਕਰਦੇ ਹਨ।
ਉਨ੍ਹਾਂ ਕਿਹਾ ਕਿ 4-5 ਮਹੀਨਿਆਂ ਦੌਰਾਨ ਸੋਹਾਲੀ ਤੋਂ ਨਗਲੀਆਂ-ਕਾਦੀਮਾਜਰਾ-ਸਿਸਵਾਂ ਰੋਡ, ਸੋਹਾਲੀ ਤੋਂ ਤਿਊੜ, ਸੋਹਾਲੀ ਤੋਂ ਝਿੰਗੜਾਂ-ਕੁਰਾਲੀ, ਸੋਹਾਲੀ-ਸ਼ਾਹਪੁਰ-ਘਟੋਰ-ਸਹੋੜਾਂ, ਸੋਹਾਲੀ ਤੋਂ ਨਗਲੀਆਂ-ਖੈਰਪੁਰ-ਸੇਖੁਪਰ-ਕੁਰਾਲੀ ਸਿਸਵਾਂ ਰੋਡ ਤੱਕ, ਸੋਹਾਲੀ ਤੋਂ ਨਗਲੀਆਂ-ਫਾਟਵਾਂ-ਚਕੋਰਾਂ-ਤਕੀਪੁਰ-ਕੰਨਸਾਲਾ 'ਤੇ ਪੀ.ਸੀ. ਪਾ ਦਿੱਤੀ ਜਾਵੇਗੀ।

ABOUT THE AUTHOR

...view details