ਚੰਡੀਗੜ੍ਹ:ਸ਼ਹਿਰ ਦੇ ਪਿੰਡ ਧਨਾਸ ਦੇ ਪਟਿਆਲਾ ਦੀ ਰਾਓ ਨਦੀ ’ਚ ਇੱਕ ਮਹਿਲਾ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਟਾਂਡੀ ’ਚ ਤੇਜ ਵਹਾਅ ਦੇ ਚੱਲਦੇ ਟੈਕਸੀ ਪਾਣੀ ਚ ਰੁੜ੍ਹ ਗਈ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ।
ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਮਹਿਲਾ ਵੱਲੋਂ ਟੈਕਸੀ ਨੂੰ ਪਿੰਜੌਰ ਜਾਣ ਦੇ ਲਈ ਬੁੱਕ ਕਰਵਾਈ ਸੀ ਜੋ ਕਿ ਸਵੇਰ ਕਰੀਬ ਸਾਢੇ ਪੰਜ ਵਜੇ ਨਦੀ ’ਚ ਬਹਿ ਗਈ। ਇਸ ਮਾਮਲੇ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਨਦੀ ਚ ਸਰਚ ਅਭਿਆਨ ਚਲਾਇਆ ਗਿਆ ਪਰ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ। ਜਿਸ ਤੋਂ ਬਾਅਦ ਵੀਰਵਾਰ ਤੜਕਸਾਰ ਰਾਹਗੀਰਾਂ ਨੂੰ ਪਿੰਡ ਧਨਾਸ ਦੇ ਕੋਲ ਇੱਕ ਦਰਖਤ ’ਤੇ ਅਟਕੀ ਹੋਈ ਲਾਸ਼ ਮਿਲੀ ਜਿਸ ਸਬੰਧੀ ਤੁਰੰਤ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ਚ ਲੈ ਲਿਆ।
ਪਟਿਆਲਾ ਦੀ ਰਾਓ ਨਦੀ ਚੋਂ ਮਿਲੀ ਲੜਕੀ ਦੀ ਲਾਸ਼ ਖਦਸਾ ਜਤਾਇਆ ਜਾ ਰਿਹਾ ਹੈ ਕਿ ਗੱਡੀ ’ਚ ਡਰਾਈਵਰ ਸਣੇ ਇੱਕ ਮਹਿਲਾ ਅਤੇ ਇੱਕ ਵਿਅਕਤੀ ਸੀ। ਫਿਲਹਾਲ ਪੁਲਿਸ ਨੇ ਲਾਸ਼ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸਬੰਧੀ ਸੂਚਨਾ ਦੇ ਦਿੱਤੀ ਹੈ। ਸ਼ਨਾਖਤ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ ਕਿ ਇਹ ਲਾਸ਼ ਕਿਸ ਦੀ ਹੈ। ਨਾਲ ਹੀ ਪੁਲਿਸ ਵੱਲੋਂ ਟੈਕਸੀ ਡਰਾਈਵਰ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਟਾਂਡੀ ਦੀ ਨਹਿਰ ਚ ਇੱਕ ਗੱਡੀ ਫਸੀ ਹੋਈ ਜਿਸ ਚ ਇੱਕ ਨੌਜਵਾਨ ਅਤੇ ਇੱਕ ਮਹਿਲਾ ਦੇ ਮਿਲਣ ਦੀ ਜਾਣਕਾਰੀ ਦੱਸੀ ਗਈ। ਪਰ ਜਦੋ ਉਨ੍ਹਾਂ ਨੇ ਘਟਨਾ ਸਥਾਨ ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਗੱਡੀ ਚ ਸਿਰਫ ਇੱਕ ਵਿਅਕਤੀ ਦੀ ਲਾਸ਼ ਮਿਲੀ ਸੀ ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਮਹਿਲਾ ਦੀ ਲਾਸ਼ ਵੀ ਮਿਲੀ। ਫਿਲਹਾਲ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਉੱਤਰਾਖੰਡ: ਸੈਲਾਨੀਆਂ ਨਾਲ ਭਰੀ ਕਾਰ ਨਦੀ 'ਚ ਰੁੜ੍ਹੀ, ਪੰਜਾਬ ਦੇ ਪਟਿਆਲਾ ਤੋਂ ਸਬੰਧਤ 3 ਨੌਜਵਾਨਾਂ ਸਣੇ 9 ਮੌਤਾਂ