ਪੰਜਾਬ

punjab

ETV Bharat / city

ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਚ ਸਰਕਾਰ ਨੇ ਲਿਆਂਦਾ 'ਉਛਾਲ'

ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ। ਕੈਪਟਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਵਿਸ਼ੇਸ਼ ਟੈਕਸ ਲਗਾਇਆ ਹੈ। ਪੈਟਰੋਲ ਅਤੇ ਡੀਜ਼ਲ ਉੱਤੇ ਕੈਪਟਨ ਸਰਕਾਰ ਨੇ ਪ੍ਰਤੀ ਲੀਟਰ 25 ਪੈਸੇ ਟੈਕਸ ਲਗਾਇਆ ਹੈ।

ਫ਼ੋਟੋ
ਫ਼ੋਟੋ

By

Published : Apr 7, 2021, 1:11 PM IST

ਚੰਡੀਗੜ੍ਹ: ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਹੋਰ ਮਹਿੰਗਾ ਹੋ ਗਿਆ ਹੈ। ਕੈਪਟਨ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਵਿਸ਼ੇਸ਼ ਟੈਕਸ ਲਗਾਇਆ ਹੈ। ਪੈਟਰੋਲ ਅਤੇ ਡੀਜ਼ਲ ਉੱਤੇ ਕੈਪਟਨ ਸਰਕਾਰ ਨੇ ਪ੍ਰਤੀ ਲੀਟਰ 25 ਪੈਸੇ ਟੈਕਸ ਲਗਾਇਆ ਹੈ।

ਪੰਜਾਬ 'ਚ ਪੈਟਰੋਲ ਤੇ ਡੀਜ਼ਲ 'ਚ ਸਰਕਾਰ ਨੇ ਲਿਆਂਦਾ 'ਉਛਾਲ'

ਸੂਬਾ ਸਰਕਾਰ ਨੇ ਇਹ ਟੈਕਸ ਬੁਨਿਆਦੀ ਢਾਂਚਾ ਵਿਕਾਸ ਫੀਸ ਦੇ ਨਾਂਅ ਉੱਤੇ ਲਗਾਇਆ ਹੈ। ਇਹ ਫੈਸਲਾ ਪੈਟਰੋਲ ਡੀਜ਼ਲ ਉੱਤੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਇਆ ਹੈ। ਵਿੱਤ ਵਿਭਾਗ ਦੇ ਮੁੱਖ ਬੁਲਾਰੇ ਨੇ ਨੋਟਿਫਿਕੇਸ਼ਨ ਜਾਰੀ ਕੀਤਾ ਹੈ।

ਜਾਰੀ ਨੋਟਿਫਿਕੇਸ਼ ਮੁਤਾਬਕ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਪ੍ਰਤੀ ਲੀਟਰ ਬਿਕਰੀ ਉੱਤੇ 25 ਪੈਸੇ ਸਪੈਸ਼ਲ ਬੁਨਿਆਦੀ ਢਾਂਚਾ ਵਿਕਾਸ ਫੀਸ ਵਸੂਲੀ ਜਾਵੇਗੀ। ਇਸ ਫੀਸ ਦੀ ਵਸੂਲੀ 6 ਅਪ੍ਰੈਲ ਤੋਂ ਲਾਗੂ ਵੀ ਕਰ ਦਿੱਤਾ ਗਿਆ ਹੈ। ਫੀਸ ਵਸੂਲੀ ਦੇ ਲਾਗੂ ਹੋਣ ਦੇ ਬਾਅਦ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵੀ ਵਾਧਾ ਹੋ ਗਿਆ ਹੈ।

ABOUT THE AUTHOR

...view details