ਚੰਡੀਗੜ੍ਹ: ਕਿਸਾਨਾਂ 'ਚ ਚੋਣ ਟਿਕਟਾਂ ਦੀ ਵੰਡ (seat share within farmers)ਨੂੰ ਲੈ ਕੇ ਵਿਵਾਦ ਹੋ ਗਿਆ (rift between rajewal and charhuni over seat share)ਹੈ। ਸੰਯੁਕਤ ਸੰਘਰਸ਼ ਮੋਰਚੇ ਵੱਲੋਂ ਚੋਣ ਲੜਨ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਰਾਜੇਵਾਲ ਦੇ ਨਾਲ ਗੁਰਨਾਮ ਸਿੰਘ ਚੜੂਨੀ ਨੇ ਆਪਣੇ ਧੜੇ ਨੂੰ ਵੀ ਮਿਲਾ ਕੇ ਗਠਜੋੜ ਵਿੱਚ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਹੁਣ ਹਰਿਆਣਾ ਦੇ ਕਿਸਾਨ ਆਗੂ ਚੜੂਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਯੁਕਤ ਸੰਘਰਸ਼ ਪਾਰਟੀ ਨੂੰ 25 ਦੀ ਬਜਾਏ 9 ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।
ਸੀਟਾਂ ਨੂੰ ਲੈ ਕੇ ਕਿਸਾਨਾਂ ’ਚ ਲੜਾਈ
ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (punjab assembly election 2022) ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਵਿੱਚ ਕਿਸਾਨਾਂ ਵਿੱਚ ਲੜਾਈ ਛਿੜੀ ਹੋਈ ਹੈ। ਚੜੂਨੀ ਸੀਟਾਂ ਦੀ ਮੰਗ ਕਰ ਰਹੇ ਹਨ, ਜਦਕਿ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ ਅਗਵਾਈ ਹੇਠ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਉਸ ਨੂੰ ਸਿਰਫ਼ 9 ਟਿਕਟਾਂ ਦੇਣ ਲਈ ਤਿਆਰ ਹਨ। ਇਸ ਨੂੰ ਲੈ ਕੇ ਰਾਜੇਵਾਲ ਅਤੇ ਚੜੂਨੀ ਗਰੁੱਪ ਵਿੱਚ ਝੜਪ ਵੀ ਹੋ ਗਈ। ਪੰਜਾਬ ਦੀਆਂ 22 ਜਥੇਬੰਦੀਆਂ ਦੇ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਚੜੂਨੀ ਦਾ ਸੰਘ ਹੈ। ਇਸੇ ਕਾਰਨ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ।
ਹੋਰ ਪਾਰਟੀਆਂ ਵੀ ਜੁੜੀਆਂ ਹਨ ਨਾਲ, ਮੰਗ ਰਹੀਆਂ ਟਿਕਟਾਂ