ਪੰਜਾਬ

punjab

ETV Bharat / city

ਭਾਰਤੀ ਰਿਜ਼ਰਵ ਬੈਂਕ ਵੱਲੋਂ ਝੋਨੇ ਦੀ ਖ਼ਰੀਦ ਲਈ ਨਗਦ ਕਰਜ਼ਾ ਹੱਦ ’ਚ ਵਾਧਾ - ਭਾਰਤੀ ਰਿਜ਼ਰਵ ਬੈਂਕ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਲਈ 30 ਨਵੰਬਰ, 2019 ਤੱਕ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਵਧਾ ਦਿੱਤੀ ਹੈ।

ਫ਼ੋਟੋ

By

Published : Nov 7, 2019, 11:49 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਲਈ 30 ਨਵੰਬਰ, 2019 ਤੱਕ ਨਗਦ ਕਰਜ਼ਾ ਹੱਦ (ਸੀ.ਸੀ.ਐਲ.) ਵਧਾ ਦਿੱਤੀ ਹੈ। 6 ਨਵੰਬਰ, 2019 ਤੱਕ ਸੂਬਾ ਸਰਕਾਰ ਨੇ ਕਿਸਾਨਾਂ ਨੂੰ 16721.23 ਕਰੋੜ ਰੁਪਏ ਦੀ ਰਿਕਾਰਡ ਅਦਾਇਗੀ ਕਰ ਦਿੱਤੀ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਿਜ਼ਰਵ ਬੈਂਕ ਨੇ ਨਵੰਬਰ ਦੇ ਅੰਤ ਤੱਕ 6623.46 ਕਰੋੜ ਰੁਪਏ ਦੀ ਕਰਜ਼ਾ ਹੱਦ ਵਧਾ ਦਿੱਤੀ ਹੈ। ਇਸ ਨਾਲ ਅਕਤੂਬਰ, 2019 ਲਈ ਪ੍ਰਵਾਨਿਤ ਕੀਤੀ ਗਈ 26707.50 ਕਰੋੜ ਰੁਪਏ ਦੀ ਕਰਜ਼ਾ ਹੱਦ ਹੁਣ 30 ਨਵੰਬਰ, 2019 ਤੱਕ ਵਧ ਕੇ 33,330.96 ਕਰੋੜ ਹੋ ਗਈ ਹੈ।

ਸਾਉਣੀ-2019 ਦੀ ਮੰਡੀਕਰਨ ਸੀਜ਼ਨ ਲਈ ਨਵੇਂ ਖਾਤੇ-4 ਹੇਠ ਝੋਨੇ ਦੀ ਖ਼ਰੀਦ ਵਾਸਤੇ ਮਿਆਦ ਵਿੱਚ ਕੀਤਾ ਗਿਆ ਵਾਅਦਾ ਇਸ ਸ਼ਰਤ ਨਾਲ ਜੋੜਿਆ ਗਿਆ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਤੋਂ ਭਾਰਤੀ ਸੰਵਿਧਾਨ ਦੀ ਧਾਰਾ 293 (3) ਤਹਿਤ ਸਹਿਮਤੀ ਪੱਤਰ ਪੰਜਾਬ ਸਰਕਾਰ ਵੱਲੋਂ ਸੌਂਪੇ ਜਾਣ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ ਫੰਡ ਜਾਰੀ ਕਰੇਗੀ ਅਤੇ ਇਸ ਤੋਂ ਇਲਾਵਾ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਦੇ ਸਾਰੇ ਅਨਾਜ ਕ੍ਰੈਡਿਟ ਖਾਤਿਆਂ ਦਾ ਨੇਮਾਂ ਅਨੁਸਾਰ ਮੁਕੰਮਲ ਭੁਗਤਾਨ ਕੀਤਾ ਜਾਵੇ।

ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 16721.23 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਝੋਨੇ ਦੀ ਹੁਣ ਤੱਕ 135.88 ਲੱਖ ਮੀਟਰਕ ਟਨ ਕੁਲ ਖ਼ਰੀਦ ਕੀਤੀ ਗਈ ਹੈ। ਇਸ ਵਿੱਚੋਂ 134.97 ਲੱਖ ਮੀਟਰਕ ਟਨ ਝੋਨਾ 6 ਨਵੰਬਰ, 2019 ਤੱਕ ਸੂਬੇ ਦੀਆਂ ਖ਼ਰੀਦ ਏਜੰਸੀਆਂ ਵੱਲੋਂ ਖਰੀਦਿਆ ਜਾ ਚੁੱਕਾ ਹੈ ਅਤੇ 116.64 ਲੱਖ ਮੀਟਰਕ ਟਨ ਝੋਨਾ ਮੰਡੀਆਂ ’ਚੋਂ ਚੁੱਕ ਲਿਆ ਗਿਆ ਹੈ।

ABOUT THE AUTHOR

...view details