ਪੰਜਾਬ

punjab

ETV Bharat / city

ਪੰਜਾਬ ਕਾਂਗਰਸ ਵਿੱਚ ਹਰ ਵਰਗ ਨੂੰ ਮਿਲੇ ਨੁਮਾਇੰਦਗੀ : ਪਵਨ ਦੀਵਾਨ

ਈ.ਟੀ.ਵੀ ਭਾਰਤ ਨਾਲ ਗੱਲ ਕਰਦਿਆਂ ਪਵਨ ਦੀਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ, ਜਿਸ ਵਿੱਚ ਦਲਿਤ, ਹਿੰਦੂ ,ਓ.ਬੀ.ਸੀ ਅਤੇ ਸਿੱਖ ਭਾਈਚਾਰੇ ਨੂੰ ਨਾਲ ਮਿਲਾ ਕੇ ਅਹੁਦੇ ਦਿੱਤੇ ਜਾਣੇ ਚਾਹੀਦੇ ਹਨ।

ਪੰਜਾਬ ਕਾਂਗਰਸ ਵਿੱਚ ਹਰ ਵਰਗ ਨੂੰ ਮਿਲੇ ਨੁਮਾਇੰਦਗੀ
ਪੰਜਾਬ ਕਾਂਗਰਸ ਵਿੱਚ ਹਰ ਵਰਗ ਨੂੰ ਮਿਲੇ ਨੁਮਾਇੰਦਗੀ

By

Published : Jul 17, 2021, 7:18 AM IST

ਚੰਡੀਗੜ੍ਹ :ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਜਿਥੇ ਸਵੇਰੇ ਟਵੀਟ ਕਰ ਹਿੰਦੂ ਵਰਗ ਦੀ ਗੱਲ ਦੁਹਰਾਈ ਤਾਂ ਉਥੇ ਹੀ ਹੁਣ ਪਵਨ ਦੀਵਾਨ ਵੱਲੋਂ ਵੀ ਕਾਂਗਰਸ ਵਿੱਚ ਹਰ ਇੱਕ ਵਰਗ ਨੂੰ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਆਖੀ ਹੈ।

ਈ.ਟੀ.ਵੀ ਭਾਰਤ 'ਤੇ ਬੋਲਦਿਆਂ ਪਵਨ ਦੀਵਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਪਾਰਟੀ ਹੈ, ਜਿਸ ਵਿੱਚ ਦਲਿਤ, ਹਿੰਦੂ ,ਓ.ਬੀ.ਸੀ ਅਤੇ ਸਿੱਖ ਭਾਈਚਾਰੇ ਨੂੰ ਨਾਲ ਮਿਲਾ ਕੇ ਅਹੁਦੇ ਦਿੱਤੇ ਜਾਣੇ ਚਾਹੀਦੇ ਹਨ।

ਪੰਜਾਬ ਕਾਂਗਰਸ ਵਿੱਚ ਹਰ ਵਰਗ ਨੂੰ ਮਿਲੇ ਨੁਮਾਇੰਦਗੀ

ਇਹ ਵੀ ਪੜ੍ਹੋ:ਅਮਰਿੰਦਰ ਨੇ ਸੋਨੀਆ ਨੂੰ ਲਿਖਿਆ ਪੱਤਰ, ਪੰਜਾਬ ਦੀ ਰਾਜਨੀਤੀ ਵਿੱਚ ਜਬਰਨ ਨਾ ਦੇਣ ਦਖਲ

ਪਵਨ ਦੀਵਾਨ ਨੇ ਇਹ ਵੀ ਕਿਹਾ ਕਿ ਇਸ ਕਾਟੋ ਕਲੇਸ਼ ਨੂੰ ਜਲਦ ਤੋਂ ਜਲਦ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਵਰਕਰ ਗਰਾਊਂਡ 'ਤੇ ਜਾ ਕੇ ਆਪਣਾ ਕੰਮ ਕਰ ਸਕਣ। ਦੱਸ ਦੇਈਏ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਸਵੇਰੇ ਟਵੀਟ ਕਰ ਲਿਖਿਆ ਸੀ ਕਿ ਪੰਜਾਬ ਸੂਬੇ ਵਿੱਚ 57.75 ਫ਼ੀਸਦੀ ਸਿੱਖ ਹਨ 38.49 ਫ਼ੀਸਦੀ ਹਿੰਦੂ ਅਤੇ 31.94 ਫ਼ੀਸਦੀ ਦਲਿਤ ਹਨ ਅਤੇ ਹਿੰਦੂ ਤੇ ਸਿੱਖ ਦਾ ਨਹੁੰ ਮਾਸ ਦਾ ਰਿਸ਼ਤਾ ਹੈ।

ABOUT THE AUTHOR

...view details