ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਪੂਰੀ ਤਰ੍ਹਾਂ ਭੱਖੀ ਹੋਈ ਹੈ। ਇਨ੍ਹਾਂ ਕਾਨੂੰਨਾਂ ਖਿਲਾਫ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਕਿਸਾਨਾਂ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਸਿੱਧੂ ਵੱਲੋਂ ਕਿਸਾਨੀ ਮੁੱਦੇ ਨੂੰ ਲੈ ਕੇ ਆਪਣੇ ਯੂਟਿਊਬ ਚੈਨਲ 'ਚ ਇੱਕ ਵੀਡੀਓ ਪਾਈ ਗਈ ਹੈ, ਜਿਸ ਵਿੱਚ ਉਹ ਜਿੱਥੇ ਪੰਜਾਬ ਦੀ ਕਿਸਾਨੀ ਬਾਰੇ ਆਪਣੇ ਵਿਚਾਰ ਰੱਖ ਰਹੇ ਹਨ ਤੇ ਦੂਜੇ ਪਾਸੇ ਸਰਕਾਰ 'ਤੇ ਵੀ ਨਿਸ਼ਾਨੇ ਸਾਧ ਰਹੇ ਹਨ।
ਵੀਡੀਓ ਜਾਰੀ ਕਰ ਸਿੱਧੂ ਨੇ ਕਿਸਾਨਾਂ ਦੇ ਹੱਕ 'ਚ ਚੁੱਕੀ ਆਵਾਜ਼, ਸਰਕਾਰ ਨੂੰ ਪਾਈਆਂ ਲਾਹਣਤਾਂ - farmers protest against farm act
ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੇ ਆਪਣੇ ਯੂਟਿਊਬ ਚੈਨਲ ਰਾਹੀਂ ਇੱਕ ਵੀਡੀਓ ਜਾਰੀ ਕਰ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕੀ ਹੈ ਅਤੇ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ।
ਨਵਜੋਤ ਸਿੰਘ ਸਿੱਧੂ ਨੇ ਵੀਡੀਓ ਵਿੱਚ ਕਿਹਾ ਕਿ ਪੰਜਾਬ 'ਚ ਅੱਜ ਕਣਕ ਤੇ ਚੌਲਾਂ ਤੋਂ ਇਲਾਵਾ ਕੋਈ ਹੋਰ ਫਸਲ ਲਈ ਸਰਕਾਰੀ ਖਰੀਦ ਮਾਡਲ ਨਹੀਂ ਹੈ। ਨਾ ਹੀ ਸਾਡੇ ਕੋਲ ਭੰਡਾਰਨ ਸਮਰੱਥਾ ਤੇ ਮਾਰਕੀਟਿੰਗ ਸਮਰੱਥਾ ਹੈ। ਅੱਜ ਕੇਂਦਰੀ ਖਾਦ ਆਨਾਜ ਗੋਦਾਮ ਖਾਲੀ ਹਨ। ਉਹ ਇਸ ਸਾਲ ਸਾਡੇ ਚੌਲ ਖਰੀਦਣਗੇ ਫਿਰ ਉਸ ਤੋਂ ਬਾਅਦ ਕੀ ਹੋਵੇਗਾ। ਸਿੱਧੂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਪੂੰਜੀਪਤੀਆਂ ਦਾ ਗੁਲਾਮ ਬਣਾਉਣਗੇ ਅਤੇ ਅਡਾਨੀ-ਅੰਬਾਨੀ ਮੁੰਬਈ 'ਚ ਬੈਠ ਕੇ ਕਿਸਾਨਾਂ ਨੂੰ ਕਠਪੁਤਲੀਆਂ ਵਾਂਗ ਨਚਾਉਣਗੇ।
ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੇ ਨਾਲ ਪੂਰਾ ਪੰਜਾਬ ਹੀ ਨਹੀਂ ਬਲਕਿ ਇਹ ਸੰਘਰਸ਼ ਪੂਰੇ ਪੰਜਾਬ ਦਾ ਸੰਘਰਸ਼ ਹੈ ਅਤੇ ਜੋ ਵਨ ਨੇਸ਼ਨ-ਵਨ ਮਾਰਕਿਟ ਦੀ ਗੱਲ ਕਰ ਰਹੇ ਹਨ ਉਹ ਸੂਬੇ ਦੀ ਆਵਾਜ਼ ਨੂੰ ਕੁਚਲ ਰਹੇ ਹਨ, ਉਹ ਸੰਵਿਧਾਨ ਵਿਰੋਧੀ ਹਨ। ਸਿੱਧੂ ਨੇ ਕਿਹਾ ਕਿ ਪੰਜਾਬੀਅਤ ਦੀ ਪਛਾਣ ਕਿਸਾਨੀ ਹੈ, ਬਾਬੇ ਨਾਨਕ ਦੀ ਦਿੱਤੀ ਪਛਾਣ ਕਿਸਾਨੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਸਰਕਾਰ 'ਤੇ ਵੀ ਨਿਸ਼ਾਨੇ ਸਾਧੇ।