ਚੰਡੀਗੜ੍ਹ:16 ਸਾਲਾ ਲੜਕੀ ਨਾਲ ਦੁਸ਼ਕਰਮ ਅਤੇ ਹੱਤਿਆ ਦੇ ਇਲਜ਼ਾਮ ਵਿਚ ਸਾਬਕਾ ਆਈਜੀ ਜਹੂਰ ਹੈਦਰ ਜੈਦੀ ਨੇ ਮੰਗਲਵਾਰ ਨੂੰ ਆਪਣੀ ਜ਼ਮਾਨਤ ਲਈ ਅਰਜ਼ੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਵਾਪਸ ਲੈ ਲਈ ਹੈ।ਇਸ ਦੇ ਬਾਅਦ ਹਾਈਕੋਰਟ ਨੇ ਅਰਜ਼ੀ ਨੂੰ ਵਾਪਸ ਲਏ ਜਾਣ 'ਤੇ ਖ਼ਾਰਜ ਕਰ ਦਿੱਤਾ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਸਥਿਤ ਸੀ ਬੀ ਆਈ ਕੋਰਟ ਦੀ ਸਪੈਸ਼ਲ ਕੋਰਟ ਨੇ ਜੈਦੀ ਦੀ ਅੰਤਿਮ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ।ਜੈਦੀ ਨੇ ਮੈਡੀਕਲ ਆਧਾਰ ਉੱਤੇ ਜ਼ਮਾਨਤ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਵੀਡੀਉ ਕਾਨਫਰੰਸਿੰਗ ਦੇ ਜ਼ਰੀਏ ਖ਼ੁਦ ਹੀ ਪੈਰਵੀ ਕੀਤੀ ਸੀ।
ਦੱਸ ਦੇਈਏ ਕਿ ਚੰਡੀਗੜ੍ਹ ਸੀ ਬੀ ਆਈ ਕੋਰਟ ਦੁਆਰਾ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਜੈਦੀ ਨੇ ਹਾਈਕੋਰਟ ਤੋਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ।ਇਹ ਮਾਮਲਾ ਹਿਮਾਚਲ ਦੇ ਕੋਟ ਖਾਈ ਨਾਲ ਜੁੜਿਆ ਹੋਇਆ ਹੈ।ਇੱਥੇ ਸੂਰਜ ਉੱਤੇ ਹੱਤਿਆ ਅਤੇ ਦੁਸ਼ਕਰਮ ਦਾ ਇਲਜ਼ਾਮ ਸੀ।ਇੱਥੇ ਕੇਸ ਚੰਡੀਗੜ੍ਹ ਸੀਬੀਆਈ ਕੋਰਟ ਵਿਚ ਵਿਚਾਰਧੀਨ ਹੈ ਅਤੇ ਸਾਬਕਾ ਆਈ ਜੀ ਜੈਦੀ ਨੂੰ ਸੀਬੀ ਆਈ ਕੋਰਟ ਨੇ ਜ਼ਮਾਨਤ ਦਿੱਤੀ ਸੀ।ਸੀਬੀਆਈ ਨੇ ਜੈਦੀ ਦੀ ਜ਼ਮਾਨਤ ਖ਼ਾਰਜ ਕਰ ਕੇ ਅਤੇ ਉਸ ਦੇ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ ਸੀ।