ਚੰਡੀਗੜ੍ਹ:ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਭਗਵੰਤ ਮਾਨ ਫਲਾਈਟ 'ਚ ਡਿੱਗ ਰਿਹਾ ਸੀ, ਜਹਾਜ਼ 'ਚ ਬੈਠੇ ਯਾਤਰੀ ਨਾਲ ਮੇਰੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਯਾਤਰੀਆਂ ਨਾਲ ਮੇਰੀ ਗੱਲ ਹੋਈ ਹੈ, ਉਹ ਜ਼ਿੰਮੇਵਾਰ ਬੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਮੈਂ ਆਪਣੀ ਸੀਟ ਉਤੇ ਬੈਠਾ ਸੀ, ਜਦੋਂ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਜਹਾਜ਼ ਵਿਚ ਦਾਖਲ ਹੋਏ ਸੀ।
ਭਗਵੰਤ ਮਾਨ ਦਾ ਬਲੱਡ ਟੈਸਟ ਕਰਵਾਓ: ਸੁਖਬੀਰ ਬਾਦਲ - Supreme Court Sukhbir Badal said
ਵਿਰੋਧੀ ਧਿਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਲਗਾਤਾਰ ਗੰਭੀਰ ਦੋਸ਼ ਲਗਾਏ ਹਨ। ਕਾਂਗਰਸ ਤੇ ਅਕਾਲੀ ਦਲ ਦਾ ਕਹਿਣਾ ਹੈ ਕਿ ਵੱਧ ਸ਼ਰਾਬ ਪੀਤੀ ਹੋਣ ਕਾਰਨ ਭਗਵੰਤ ਮਾਨ ਨੂੰ ਜਰਮਨੀ 'ਚ ਫਲਾਈਟ ਤੋਂ ਉਤਾਰਿਆ ਗਿਆ ਸੀ।
Etv Bharat
ਜਹਾਜ ਵਿੱਚ ਦਾਖਲ ਹੁੰਦ ਹੋਏ ਭਗਵੰਤ ਮਾਨ ਡਿੱਗ ਰਿਹਾ ਸੀ। ਇਸ ਤੋਂ ਬਾਅਦ ਡਿੱਗਦਾ-ਡਿੱਗਦਾ ਆਪਣੀ ਸੀਟ ਉਤੇ ਪਹੁੰਚਿਆ। ਇਸ ਤੋਂ ਬਾਅਦ ਜਹਾਜ਼ ਦੇ ਕੈਪਟਨ ਨੂੰ ਦੱਸਿਆ ਗਿਆ ਕਿ ਇਸ ਯਾਤਰੀ ਨੇ ਸ਼ਰਾਬ ਪੀਤੀ ਹੋਈ ਹੈ। ਜਿਸ ਤੋਂ ਬਾਅਦ ਨਿਯਮਾਂ ਮੁਤਾਬਿਕ ਭਗਵੰਤ ਮਾਨ ਨੂੰ ਥੱਲੇ ਲਾਹਿਆ ਗਿਆ।
ਇਹ ਵੀ ਪੜ੍ਹੋ:ਅੰਮ੍ਰਿਤਸਰ ਪਹੁੰਚੇ ਅਨੁਰਾਗ ਠਾਕੁਰ ਬੋਲੇ, 'ਕੱਟੜ ਭ੍ਰਿਸ਼ਟਾਚਾਰੀ ਹੈ ਅਰਵਿੰਦ ਕੇਜਰੀਵਾਲ'
Last Updated : Sep 20, 2022, 4:23 PM IST