ਪੰਜਾਬ

punjab

ETV Bharat / city

ਖੁਸ਼ਖਬਰੀ ! ਪੰਜਾਬ ਸਰਕਾਰ 'ਚ ਪੋਸਟਾਂ ਖਾਲੀ, ਕਰੋ ਅਪਲਾਈ

ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਵੱਖ-ਵੱਖ ਪੋਸਟਾਂ ਦੀ ਭਰਤੀ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਮੱਛੀ ਪਾਲਣ ਵਿਭਾਗ ਪੰਜਾਬ ਵਿੱਚ ਮੱਛੀ ਪਾਲਣ ਅਫਸਰ (Group - C) ਦੀਆਂ 27 ਅਸਾਮੀਆਂ ਲਈ ਪ੍ਰੀਖਿਆ 25 ਜੁਲਾਈ ਨੂੰ ਹੋਣਗੀਆਂ।

ਖੁਸ਼ਖਬਰੀ ! ਪੰਜਾਬ ਸਰਕਾਰ 'ਚ ਪੋਸਟਾਂ ਖਾਲੀ, ਕਰੋ ਅਪਲਾਈ
ਖੁਸ਼ਖਬਰੀ ! ਪੰਜਾਬ ਸਰਕਾਰ 'ਚ ਪੋਸਟਾਂ ਖਾਲੀ, ਕਰੋ ਅਪਲਾਈ

By

Published : Jul 1, 2021, 5:24 PM IST

ਚੰਡੀਗੜ੍ਹ: ਲਗਾਤਾਰ ਪੰਜਾਬ 'ਚ ਸਰਕਾਰ ਵਲੋਂ ਭਰਤੀਆਂ ਦੀ ਪ੍ਰੀਕ੍ਰਿਆ ਸ਼ੁਰੂ ਹੋ ਚੁਕੀ ਹੈ। ਕਦੇ ਪੰਜਾਬ ਪੁਲਿਸ ਤੇ ਕਦੇ ਕਿਸੇ ਵਿਭਾਗ 'ਚ। ਤਾਜਾ ਅਸਾਮੀਆਂ ਨਿਕਲੀਆਂ ਹਨ ਮੱਛੀ ਪਾਲਣ ਵਿਭਾਗ 'ਚ ਇਕ ਪ੍ਰੈਸ ਨੋਟ ਜਾਰੀ ਕਰ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ 25 ਜੁਲਾਈ ਨੂੰ ਮੱਛੀ ਪਾਲਣ ਅਫਸਰ ਦੀਆਂ ਅਸਾਮੀਆਂ ਲਈ ਪ੍ਰੀਖਿਆ ਹੋਣਗੀਆਂ।

ਦਰਅਸਲ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਨੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਵੱਖ-ਵੱਖ ਪੋਸਟਾਂ ਦੀ ਭਰਤੀ ਲਈ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ। ਮੱਛੀ ਪਾਲਣ ਵਿਭਾਗ ਪੰਜਾਬ ਵਿੱਚ ਮੱਛੀ ਪਾਲਣ ਅਫਸਰ (Group - C) ਦੀਆਂ 27 ਅਸਾਮੀਆਂ ਲਈ ਪ੍ਰੀਖਿਆ 25 ਜੁਲਾਈ ਨੂੰ ਹੋਣਗੀਆਂ। ਇਹ ਜਾਣਕਾਰੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਨੇ ਦਿੱਤੀ ਜਿਸ ਤੋਂ ਬਾਅਦ ਸਰਕਾਰ ਵਲੋਂ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ।

ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਿਰਪੱਖਤਾ, ਪਾਰਦਰਸ਼ਤਾ ਅਤੇ ਘਰ-ਘਰ ਰੋਜਗਾਰ ਦੀ ਨੀਤੀ ਤੇ ਪਹਿਰਾ ਦਿੰਦੇ ਹੋਏ ਬੋਰਡ ਵਲੋਂ ਪ੍ਰੀਖਿਆ ਵਿੱਚ ਆਧੁਨਿਕ ਤਕਨੀਕ ਜਿਵੇਂ ਜੈਮਰ, ਬਾਇਓਮੈਟਰਿਕ, ਵੀਡੀਓਗ੍ਰਾਫੀ ਆਦਿ ਦੀ ਮੱਦਦ ਲਈ ਜਾਵੇਗੀ। ਦੱਸ ਦਈਏ ਕਿ ਸਰਕਾਰ ਵਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਭਰਤੀ ਨਿਰੋਲ ਮੈਰਿਟ ਤੇ ਹੀ ਕੀਤੀ ਜਾਵੇਗੀ ਅਤੇ ਇੰਟਰਵਿਊ ਆਦਿ ਦੇ ਕੋਈ ਅੰਕ ਨਹੀਂ ਰੱਖੇ ਜਾਣਗੇ।

ਇਹ ਵੀ ਪੜੋ: ਪੰਜਾਬ ਪੁਲਿਸ ਭਰਤੀ : '10 ਹਜਾਰ ਤੋਂ ਵੱਧ ਮੁਲਾਜ਼ਮ ਕੀਤੇ ਜਾਣਗੇ ਭਰਤੀ'

ABOUT THE AUTHOR

...view details