ਚੰਡੀਗੜ੍ਹ:ਕੋਰੋਨਾ(Corona) ਨੂੰ ਹਰਾਉਣ ਤੋਂ ਬਾਅਦ ਲੋਕ ਇਨਸੋਮਨੀਆਂ, ਘਬਰਾਹਟ ਅਤੇ ਬੇਚੈਨੀ ਉਦਾਸੀ ਵਰਗੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ । ਕੋਰੋਨਾ ਦੀ ਦੂਜੀ ਲਹਿਰ ਵਧੇਰੇ ਖਤਰਨਾਕ ਸਾਬਿਤ ਹੋਈ ਹੈ ਠੀਕ ਹੋ ਰਹੇ ਲੋਕਾਂ ਨੂੰ ਛਾਤੀ, ਹੱਡੀਆਂ, ਮਾਸਪੇਸ਼ੀਆਂ ਵਿੱਚ ਦਰਦ ਭੁੱਖ ਘੱਟ ਹੋਣਾ ਨੀਂਦ ਦੀ ਘਾਟ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ।ਜਿਸ ਨੂੰ ਚੱਲਦੇ ਲੋਕੀਂ ਮਾਨਸਿਕ ਬਿਮਾਰੀ(Mental Illness) ਦੇ ਸ਼ਿਕਾਰ ਹੋ ਰਹੇ ਹਨ ਅਤੇ ਕਾਊਂਸਲਿੰਗ ਦੇ ਲਈ ਸਾਇਕੈਟਰਿਸਟ(ਮਾਹਿਰ ਡਾਕਟਰਾਂ) ਦੇ ਕੋਲ ਪਹੁੰਚ ਰਹੇ ਹਨ ।
ਪਿਛਲੇ ਸਾਲ ਦੇ ਮੁਕਾਬਲੇ 50 ਪ੍ਰਤੀਸ਼ਤ ਲੋਕੀਂ ਸਾਇਕੈਟਰਿਸਟ ਦੇ ਕੋਲ ਜਾ ਰਹੇ ਹਨ। ਸਾਇਕੈਟਰਿਸਟ ਡਾ. ਪ੍ਰਮੋਦ ਕਰਵਾਈ ਕਹਿੰਦੇ ਹਨ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ।ਅਜਿਹੇ ਮਰੀਜ਼ਾਂ ਨੂੰ ਬਲੈਕ ਫੰਗਸ ,ਵਾਈਟ ਫੰਗਸ ਅਤੇ ਹੋਰ ਬਿਮਾਰੀਆਂ ਹੋ ਰਹੀਆਂ ਹਨ ਇਸ ਦੇ ਨਾਲ ਹੀ ਮਰੀਜ਼ ਮਾਨਸਿਕ ਰੋਗ ਦੇ ਸ਼ਿਕਾਰ ਵੀ ਹੋ ਰਹੇ ਹਨ ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਕੋਰੋਨਾ ਜਦੋ ਤੋਂ ਸ਼ੁਰੂ ਹੋਇਆ ਸੀ ਤਦ ਵੀ ਲੋਕੀਂ ਕਾਊਂਸਲਿੰਗ ਦੇ ਲਈ ਫੋਨ ਕਰਦੇ ਸੀ ਪਰ ਉਹ ਲੌਕਡਾਊਨ ਕਰ ਕੇ ਘਰ ਰਹਿ ਕੇ ਪ੍ਰੇਸ਼ਾਨ ਹੋ ਰਹੇ ਸੀ ਪਰ ਇਸ ਵਾਰ ਜਿੱਥੇ ਦੂਜੀ ਲਹਿਰ ਦੇ ਵਿੱਚ ਕੋਰੋਨਾ ਮਰੀਜ਼ਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਨੇ ਉਸ ਤੋਂ ਲੋਕੀਂ ਕਾਫ਼ੀ ਜ਼ਿਆਦਾ ਘਬਰਾ ਗਏ ਹਨ ਅਤੇ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਉਹ ਹਸਪਤਾਲ ਗਏ ਤੇ ਵਾਪਸ ਨਹੀਂ ਆ ਸਕਦੇ ।
ਕਿਨ੍ਹਾਂ ਨੂੰ ਹੁੰਦੀ ਹੈ ਮੈਂਟਲ ਹੈਲਥ ਸਮੱਸਿਆ