ਪੰਜਾਬ

punjab

ETV Bharat / city

ਸੂਬੇ ਦੀਆਂ ਮੰਡੀਆਂ 'ਚ ਹੋਈ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ - ਭਾਰਤੀ ਕਪਾਹ ਨਿਗਮ

ਇਸ ਸਾਲ ਨਰਮੇ ਦੀ ਖਰੀਦ ਵਿੱਚ ਪਿਛਲੇ ਸਾਲ ਦੇ ਮੁਕਾਬਲੇ 61 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਮੁਤਾਬਕ ਹੁਣ ਤੱਕ ਹੋਈ ਨਰਮੇ ਦੀ ਭਾਰੀ ਆਮਦ ਅਤੇ ਖਰੀਦ ਸੂਬੇ ਭਰ ਦੇ ਅਨੁਕੂਲ ਮੌਸਮੀ ਹਾਲਤਾਂ ਸਦਕਾ ਹੋਇਆ ਹੈ।

ਸੂਬੇ ਦੀਆਂ ਮੰਡੀਆਂ 'ਚ ਹੋਈ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ
ਸੂਬੇ ਦੀਆਂ ਮੰਡੀਆਂ 'ਚ ਹੋਈ 13 ਲੱਖ ਕੁਇੰਟਲ ਨਰਮੇ ਦੀ ਰਿਕਾਰਡ ਆਮਦ

By

Published : Nov 9, 2020, 8:55 PM IST

ਚੰਡੀਗੜ੍ਹ: ਸੂਬੇ ਵਿੱਚ ਖਰੀਦ ਏਜੰਸੀਆਂ ਨੇ ਹੁਣ ਤੱਕ ਤਕਰੀਬਨ 13 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਅਤੇ ਇਸ ਨਾਲ ਪਿਛਲੇ ਸਾਲ ਹੋਈ ਖ਼ਰੀਦ ਦੇ ਮੁਕਾਬਲੇ 61 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਹੋਈ ਨਰਮੇ ਦੀ ਭਾਰੀ ਆਮਦ ਅਤੇ ਖਰੀਦ ਸੂਬੇ ਭਰ ਦੇ ਅਨੁਕੂਲ ਮੌਸਮੀ ਹਾਲਤਾਂ ਸਦਕਾ ਹੋਇਆ ਹੈ।

ਅੱਗੇ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੀ 8.11 ਲੱਖ ਕੁਇੰਟਲ ਆਮਦ ਦੇ ਮੁਕਾਬਲੇ ਇਸ ਸਾਲ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਆਮਦ ਹੋਈ ਹੈ। ਭਾਰਤੀ ਕਪਾਹ ਨਿਗਮ ਨੇ 13.06 ਲੱਖ ਕੁਇੰਟਲ ਵਿੱਚੋਂ 10.58 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ ਜਦਕਿ ਨਿੱਜੀ ਵਪਾਰੀਆਂ ਵੱਲੋਂ 2.47 ਲੱਖ ਕੁਇੰਟਲ ਦੀ ਖਰੀਦ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਭਾਰਤੀ ਕਪਾਹ ਨਿਗਮ ਵੱਲੋਂ ਤਲਵੰਡੀ ਸਾਬੋ, ਤਪਾ, ਭੀਖੀ, ਬਰੇਟਾ, ਲਹਿਰਾਗਾਗਾ ਅਤੇ ਮੁਕਤਸਰ ਵਿਖੇ 6 ਨਵੇਂ ਖ਼ਰੀਦ ਕੇਂਦਰਾਂ ਸਮੇਤ ਕਪਾਹ ਦੇ 22 ਨਾਮਜ਼ਦ ਖਰੀਦ ਕੇਂਦਰਾਂ ਦੇ ਨੈਟਵਰਕ ਰਾਹੀਂ ਲਗਭਗ 80 ਫੀਸਦੀ ਫ਼ਸਲ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ 'ਤੇ ਕੀਤੀ ਗਈ ਹੈ।

ਲਾਲ ਸਿੰਘ ਨੇ ਅੱਗੇ ਕਿਹਾ ਅਨੁਕੂਲ ਮੌਸਮੀ ਹਾਲਾਤਾਂ ਕਰਕੇ ਚੰਗੀ ਗੁਣਵੱਤਾ ਦਾ ਨਰਮਾ ਪੈਦਾ ਹੋਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਕਪਾਹ ਨਿਗਮ ਨੇ ਮੰਡੀਆਂ ਵਿੱਚ ਨਰਮੇ ਦੀ ਹੁਣ ਤੱਕ ਹੋਈ ਆਮਦ ਦੀ ਤੁਰੰਤ ਖ਼ਰੀਦ ਨੂੰ ਯਕੀਨੀ ਬਣਾਉਣ ਲਈ 5 ਅਕਤੂਬਰ ਤੋਂ ਖ਼ਰੀਦ ਸ਼ੁਰੂ ਕਰ ਦਿੱਤੀ ਸੀ।

ਚੇਅਰਮੈਨ ਨੇ ਦੱਸਿਆ ਕਿ ਸਾਲ 2019-20 ਦੇ ਖਰੀਦ ਸੀਜ਼ਨ ਦੌਰਾਨ ਕੁੱਲ 43.04 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਸੀ ਜਦੋਂਕਿ ਮੌਜੂਦਾ ਸੀਜ਼ਨ ਦੌਰਾਨ ਹੁਣ ਤੱਕ 13.06 ਲੱਖ ਕੁਇੰਟਲ ਨਰਮੇ ਦੀ ਖਰੀਦ ਕੀਤੀ ਗਈ ਹੈ ਅਤੇ ਮੰਡੀਆਂ ਵਿੱਚ ਨਰਮੇ ਦੀ ਆਮਦ ਅਜੇ ਵੀ ਜਾਰੀ ਹੈ।

ABOUT THE AUTHOR

...view details